ਨਾਭਾ (ਖੁਰਾਣਾ) : ਪੰਜਾਬ ਵਿਚ ਦਿਨੋ-ਦਿਨ ਤੇਜ਼ ਰਫਤਾਰ ਦੇ ਕਹਿਰ ਨਾਲ ਹਰ ਰੋਜ਼ ਕੀਮਤੀ ਜਾਨਾਂ ਮੌਤ ਦੇ ਮੂੰਹ ਵਿਚ ਜਾ ਰਹੀਆਂ ਹਨ। ਜਿਸ ਦੇ ਤਹਿਤ ਨਾਭਾ-ਭਵਾਨੀਗੜ੍ਹ ਓਵਰ ਬ੍ਰਿਜ ਦੇ ਨੇੜੇ ਦਰਦਨਾਕ ਹਾਦਸੇ ਵਿਚ ਇੰਦਰਪਾਲ ਸਿੰਘ ਉਮਰ (59) ਸਾਲਾ ਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕ ਇੰਦਰਪਾਲ ਸਿੰਘ ਨਾਭਾ ਦੇ ਬੀ.ਡੀ.ਪੀ.ਓ ਦਫ਼ਤਰ ਵਿਚ ਚਪੜਾਸੀ ਦੀ ਨੌਕਰੀ ਕਰਦਾ ਸੀ। ਮ੍ਰਿਤਕ ਇੰਦਰਪਾਲ ਓਵਰ ਬ੍ਰਿਜ ਕੋਲ ਖੜ੍ਹਾ ਸੀ ਤਾਂ ਅਚਾਨਕ ਤੇਜ਼ ਰਫਤਾਰ ਟਰੈਕਟਰ ਟਰਾਲੀ ਨੇ ਆ ਕੇ ਉਸ ਨੂੰ ਸਿੱਧੀ ਟੱਕਰ ਮਾਰੀ ਤਾਂ ਇੰਦਰਪਾਲ ਦਾ ਸਿਰ ਟਰਾਲੀ ਦੇ ਹੇਠਾਂ ਆ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟਰਾਲੀ ਚਾਲਕ ਮੌਕੇ 'ਤੇ ਟਰਾਲੀ ਲੈ ਕੇ ਫਰਾਰ ਹੋ ਗਿਆ। ਮੌਕੇ 'ਤੇ ਲੋਕਾਂ ਨੇ ਟਰੈਕਟਰ ਟਰਾਲੀ ਚਾਲਕ ਦਾ ਪਿੱਛਾ ਕੀਤਾ ਤਾਂ ਚਾਲਕ ਟਰੈਕਟਰ ਟਰਾਲੀ ਛੱਡ ਕੇ ਉੱਥੋਂ ਰਫ਼ੂ ਚੱਕਰ ਹੋ ਗਿਆ। ਪੁਲਸ ਨੇ ਟਰੈਕਟਰ ਟਰਾਲੀ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਇੰਦਰਪਾਲ ਸਿੰਘ ਦੀ ਪਤਨੀ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਹੈ ਅਤੇ ਹੁਣ ਉਸ ਦਾ ਬੇਟਾ ਹੀ ਪਿੱਛੇ ਇਕੱਲਾ ਰਹਿ ਗਿਆ ਹੈ।
ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਦੀਆਂ ਬਰੂਹਾਂ 'ਤੇ ਕਿਸਾਨਾਂ ਨੇ ਲਾਇਆ ਪੱਕਾ ਮੋਰਚਾ
ਇਸ ਮੌਕੇ 'ਤੇ ਪੁਲਸ ਦੇ ਜਾਂਚ ਅਧਿਕਾਰੀ ਸੁਦਰਸ਼ਨ ਸਿੰਘ ਨੇ ਕਿਹਾ ਕਿ ਸੜਕ ਹਾਦਸੇ ਵਿਚ ਇੰਦਰਪਾਲ ਸਿੰਘ ਦੀ ਮੌਤ ਹੋ ਗਈ। ਅਸੀਂ ਮ੍ਰਿਤਕ ਦੇ ਬੇਟੇ ਦੇ ਬਿਆਨਾਂ ਦੇ ਆਧਾਰ 'ਤੇ 379, 304-1 ਆਈ.ਪੀ.ਸੀ ਦੇ ਤਹਿਤ ਮੁਕੱਦਮਾ ਕੀਤਾ ਹੈ ਅਤੇ ਇਹ ਘਟਨਾ ਤੇਜ਼ ਰਫ਼ਤਾਰ ਕਾਰਨ ਵਾਪਰੀ ਹੈ ਅਤੇ ਅਸੀਂ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੌਕੇ ਤੋਂ ਟਰੈਕਟਰ ਟਰਾਲੀ ਚਾਲਕ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਤਰਨਤਾਰਨ 'ਚ ਖ਼ੌਫਨਾਕ ਵਾਰਦਾਤ, ਸਾਲੇ ਨੇ ਅੱਧੀ ਰਾਤ ਨੂੰ ਖੇਡੀ ਖ਼ੂਨੀ ਖੇਡ, ਉਜਾੜਿਆ ਭੈਣ ਦਾ ਘਰ
ਮਾਛੀਵਾੜਾ ਅਨਾਜ ਮੰਡੀ ’ਚ 1509 ਬਾਸਮਤੀ ਦੀ ਆਮਦ ਸ਼ੁਰੂ, ਘੱਟ ਭਾਅ ਕਾਰਣ ਕਿਸਾਨ ਨਿਰਾਸ਼
NEXT STORY