ਤਰਨਤਾਰਨ (ਰਮਨ) : ਜ਼ਿਲ੍ਹਾ ਤਰਨਤਾਰਨ ਨਾਲ ਸੰਬਧਤ ਪਿਂਡ ਮੁੰਡਾ ਵਿਖੇ ਸਾਲੇ ਵੱਲੋ ਆਪਣੇ ਜੀਜੇ ਨੂੰ ਚਾਕੂ ਨਾਲ ਵਾਰ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਹਰਪ੍ਰੀਤ ਸਿੰਘ ਜਿਸਦਾ ਵਿਆਹ ਪਲਵਿੰਦਰ ਕੌਰ ਨਾਲ ਲਗਭਗ 4 ਸਾਲ ਪਹਿਲਾਂ ਹੋਇਆ ਸੀ ਅਤੇ ਆਪਣੇ ਵਿਆਹ ਤੋਂ ਬਾਅਦ ਉਹ ਇਥੇ ਹੀ ਆਪਣੇ ਸੁਹਰੇ ਘਰ ਮੁੰਡਾ ਪਿੰਡ ਵਿਖੇ ਹੀ ਰਹਿਣ ਲੱਗ ਪਿਆ। ਮ੍ਰਿਤਕ ਦਾ ਸਾਲਾ ਸੁਰਜੀਤ ਸਿੰਘ ਜੋ ਮੁੰਡਾ ਪਿੰਡ ਵਿਖੇ ਹੀ ਆਪਣੇ ਵਖਰੇ ਘਰ ਵਿਚ ਰਹਿੰਦਾ ਸੀ, ਜਿਸਦੀ ਆਪਣੀ ਪਤਨੀ ਨਾਲ ਕਾਫੀ ਦਿਨਾ ਤੋਂ ਅਣਬਣ ਚੱਲ ਰਹੀ ਸੀ ਤੇ ਉਹ ਅਕਸਰ ਹੀ ਉਸ ਨੂੰ ਕੁੱਟਦਾ ਮਾਰਦਾ ਸੀ ਜਿਸ ਕਰਕੇ ਉਸਦੀ ਪਤਨੀ ਪਿਛਲੇ 15-20 ਦਿਨਾਂ ਤੋਂ ਆਪਣੇ ਸੱਸ ਸੁਹਰੇ ਦੇ ਘਰ ਹੀ ਰਹਿ ਰਹੀ ਸੀ।
ਇਹ ਵੀ ਪੜ੍ਹੋ : ਲੁਟੇਰਿਆਂ ਨੂੰ ਧੂੜ ਚਟਾਉਣ ਵਾਲੀ ਜਲੰਧਰ ਦੀ ਧੀ ਨੂੰ ਐੱਨ. ਆਰ. ਆਈ. ਨੇ ਕਮਿਸ਼ਨਰ ਹੱਥ ਭੇਜਿਆ ਤੋਹਫਾ
ਮ੍ਰਿਤਕ ਨੌਜਵਾਨ ਹਰਪ੍ਰੀਤ ਸਿੰਘ ਦੇ ਸਹੁਰੇ ਹਰਜੀਤ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਸੁਰਜੀਤ ਸਿੰਘ ਬੀਤੀ ਰਾਤ ਤਕਰੀਬਨ 8-9 ਵਜੇ ਉਨ੍ਹਾਂ ਦੇ ਘਰ ਆਇਆ ਜਦੋਂ ਉਸਦੇ ਜਵਾਈ ਹਰਪ੍ਰੀਤ ਸਿੰਘ ਨੇ ਦਰਵਾਜ਼ਾ ਖੋਲ੍ਹਿਆ ਤਾਂ ਮੇਰੇ ਲੜਕੇ ਨੇ ਉਸ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਹ ਦੋਵੇਂ ਹੱਥੋਪਾਈ ਹੋ ਗਏ। ਇਸ ਦੌਰਾਨ ਸੁਰਜੀਤ ਨੇ ਚਾਕੂ ਨਾਲ ਮੇਰੇ ਜਵਾਈ 'ਤੇ ਵਾਰ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਅਸੀਂ ਨੇੜਲੇ ਹਸਪਤਾਲ ਵਿਚ ਇਲਾਜ ਲਈ ਲੈ ਕੇ ਜਾ ਰਹੇ ਸੀ ਤਾਂ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਬਾਦਲਾਂ ਨੂੰ ਨਸੀਹਤ
ਦੂਜੇ ਪਾਸੇ ਮ੍ਰਿਤਕ ਹਰਪ੍ਰੀਤ ਸਿੰਘ ਦੀ ਮਾਤਾ ਨਿੰਦਰ ਕੌਰ ਪਤਨੀ ਸਵ. ਬਲਦੇਵ ਸਿੰਘ ਨੇ ਆਪਣੇ ਪੁੱਤਰ ਦੀ ਮੌਤ ਦੇ ਜ਼ਿੰਮੇਵਾਰ ਉਸ ਦੇ ਸਹੁਰੇ ਪਰਿਵਾਰ ਨੂੰ ਦੱਸਿਆ ਹੈ। ਉਕਤ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਸਾਰੀ ਕਾਰਵਾਈ ਇਨ੍ਹਾਂ ਨੇ ਸਾਡੀ ਪੈਲੀ ਹੜੱਪਣ ਲਈ ਕੀਤੀ ਹੈ। ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੇ ਐੱਸ. ਐੱਚ. ਓ. ਹਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮੋਗਾ 'ਚ ਤੇਜ਼ ਰਫ਼ਤਾਰ ਕਾਰ ਦਾ ਕਹਿਰ, ਵੀਡੀਓ 'ਚ ਦੇਖੋ ਕਿਵੇਂ ਕਈ ਫੁੱਟ ਦੂਰ ਜਾ ਕੇ ਡਿੱਗੀ ਔਰਤ
ਜਲੰਧਰ ਜ਼ਿਲ੍ਹੇ 'ਚ ਮਾਰੂ ਹੋਇਆ ਕੋਰੋਨਾ, 268 'ਕੋਰੋਨਾ' ਰਿਪੋਰਟ ਪਾਜ਼ੇਟਿਵ, 11 ਦੀ ਮੌਤ
NEXT STORY