ਮੋਰਿੰਡਾ (ਅਰਨੌਲੀ) : ਮੋਰਿੰਡਾ ਰੋਪੜ ਰੋਡ 'ਤੇ ਸਥਿਤ ਐੱਚ. ਡੀ. ਐੱਫ. ਸੀ. ਬੈਂਕ ਦੇ ਸਾਹਮਣੇ ਵਾਪਰੇ ਸੜਕ ਹਾਦਸੇ 'ਚ 48 ਸਾਲਾ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪੀਆਗੋ ਸਕੂਟਰ 'ਤੇ ਸਵਾਰ ਹੋ ਕੇ ਦੋ ਔਰਤਾ ਰੋਪੜ ਵੱਲ ਤੋਂ ਮੋਰਿੰਡਾ ਵੱਲ ਨੂੰ ਆ ਰਹੀਆ ਸਨ ਜਦੋਂ ਉਹ ਸਥਾਨਕ ਐੱਚ. ਡੀ. ਐੱਫ. ਸੀ. ਬੈਂਕ ਦੇ ਨਜ਼ਦੀਕ ਪਹੁੰਚੀਆਂ ਤਾਂ ਪਿੱਛੋਂ ਹੀ ਆ ਰਹੇ ਬੱਜਰੀ ਦੇ ਭਰੇ ਓਵਰ ਲੋਡ ਟਿੱਪਰ ਨੇ ਉਨ੍ਹਾਂ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਸਕੂਟਰ ਚਾਲਕ ਔਰਤ ਇੰਦਰਜੀਤ ਕੌਰ ਪਤਨੀ ਸੱਜਣ ਸਿੰਘ ਵਾਸੀ ਕਕਰਾਲੀ ਦੀ ਮੌਕ 'ਤੇ ਹੀ ਮੌਤ ਹੋ ਗਈ ਜਦਕਿ ਪਿੱਛੇ ਬੈਠੀ ਸ਼ਰਨਜੀਤ ਕੌਰ ਵਾਲ-ਵਾਲ ਬਚ ਗਈ। ਟਿੱਪਰ ਚਾਲਕ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਿਆ।
ਦੁਰਘਟਨਾ ਤੋਂ ਬਾਅਦ ਮੌਕੇ 'ਤੇ ਪੁੱਜੀ ਮੋਰਿੰਡਾ ਪੁਲਸ ਨੇ ਮ੍ਰਿਤਕ ਇੰਦਰਜੀਤ ਕੌਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਟਿੱਪਰ ਨੂੰ ਆਪਣੇ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਮੌਕੇ 'ਤੇ ਹਾਜ਼ਰ ਮ੍ਰਿਤਕ ਔਰਤ ਦੇ ਦਿਓਰ ਸੁਖਵਿੰਦਰ ਸਿੰਘ ਅਤੇ ਉਥੇ ਮੌਜੂਦ ਲੋਕਾਂ ਨੇ ਕਿਹਾ ਕਿ ਇਹ ਹਾਦਸਾ ਘਟਨਾ ਸਥੱਲ ਨਜ਼ਦੀਕ ਉਸਾਰੀ ਜਾ ਰਹੀ ਬਿਲਡਿੰਗ ਦੇ ਮਟੀਰੀਅਲ ਦੇ ਸੜਕ ਤਕ ਪਏ ਹੋਣ ਕਾਰਨ ਵਾਪਰਿਆ ਹੈ।
ਪ੍ਰੇਮ ਸੰਬੰਧਾਂ ਦੇ ਚੱਲਦੇ ਨੌਜਵਾਨ ਨੇ ਕੀਤੀ ਖੁਦਕੁਸ਼ੀ
NEXT STORY