ਕੁਹਾੜਾ(ਸੰਦੀਪ)-ਕੁਹਾੜਾ-ਮਾਛੀਵਾੜਾ ਸੜਕ 'ਤੇ ਰਾਣੀ ਸਟੀਲ ਦੇ ਸਾਹਮਣੇ ਇਕ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨਾਂ ਨਾਲ ਮੈਕਸੀ ਪਿਕਅੱਪ ਦੇ ਟਕਰਾ ਜਾਣ ਨਾਲ ਇਕ ਦੀ ਮੌਤ 'ਤੇ ਦੋ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਸ ਚੌਕੀ ਕਟਾਣੀ ਕਲਾਂ ਦੇ ਹੌਲਦਾਰ ਸੁਰਜੀਤ ਸਿੰਘ ਅਨੁਸਾਰ ਸ਼ਾਮੀਂ ਕਰੀਬ 7.30 ਵਜੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਤਿੰਨ ਨੌਜਵਾਨ ਕੁਹਾੜਾ ਤੋਂ ਧਾਗਾ ਫੈਕਟਰੀ ਰਾਈਆਂ ਵੱਲ ਜਾ ਰਹੇ ਸਨ ਜਦੋਂ ਉਹ ਰਸਤੇ 'ਚ ਪੈਂਦੀ ਸਟੀਲ ਕੰਪਨੀ ਦੇ ਸਾਹਮਣੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਇਕ ਤੇਜ਼ ਰਫਤਾਰ ਮਹਿੰਦਰਾ ਮੈਕਸੀ ਪਿਕਅੱਪ ਉਨ੍ਹਾਂ ਦੇ ਮੋਟਰਸਾਈਕਲ ਨਾਲ ਸਿੱਧੀ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਉਸ ਨੂੰ ਚਲਾ ਰਿਹਾ ਨੌਜਵਾਨ ਮੌਕੇ 'ਤੇ ਹੀ ਦਮ ਤੋੜ ਗਿਆ ਜਦੋਂ ਕਿ ਉਸ ਦੇ ਪਿੱਛੇ ਬੈਠੇ ਉਸ ਦੇ ਦੋ ਦੋਸਤ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਪੀ. ਸੀ. ਆਰ. ਦਸਤੇ ਨੇ ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿਥੇ ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਸਿਵਲ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ। ਮ੍ਰਿਤਕ ਦੀ ਪਛਾਣ ਰਾਜੂ ਕੁਮਾਰ (32) ਪੁੱਤਰ ਵਿਨਦੇਸ਼ਵਰੀ ਹਾਲ ਵਾਸੀ ਰਾਈਆਂ ਵਜੋਂ ਹੋਈ, ਜਿਸ ਦੀ ਲਾਸ਼ ਨੂੰ ਕਟਾਣੀ ਕਲਾਂ ਪੁਲਸ ਚੌਕੀ ਦੀ ਪੁਲਸ ਪਾਰਟੀ ਨੇ ਮੌਕੇ 'ਤੇ ਆ ਕੇ ਆਪਣੇ ਕਬਜ਼ੇ ਵਿਚ ਲੈ ਕੇ ਲੁਧਿਆਣਾ ਸਿਵਲ ਹਸਪਤਾਲ ਪੋਸਟਮਾਰਟਮ ਵਾਸਤੇ ਭੇਜ ਦਿੱਤਾ।
ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦੇਣ ਦਾ ਬਣੇ ਕਾਨੂੰਨ
NEXT STORY