ਟਾਂਡਾ ਉੜਮੁੜ (ਵਰਿੰਦਰ ਪੰਡਿਤ)—ਬੀਤੀ ਰਾਤ 12.30 ਵਜੇ ਜਲੰਧਰ ਪਠਾਨਕੋਟ ਕੌਮੀ ਮਾਰਗ 'ਤੇ ਚੱਕ ਸਕੂਰ (ਅੱਡਾ ਚੋਲਾਂਗ) ਨੇੜੇ ਪਠਾਨਕੋਟ ਦੇ ਇਕ ਪਰਿਵਾਰ ਨਾਲ ਵਾਪਰੇ ਸੜਕ ਹਾਦਸੇ 'ਚ ਮਾਂ-ਧੀ ਦੀ ਮੌਤ ਹੋ ਗਈ। ਹਾਦਸੇ 'ਚ 14 ਵਰ੍ਹਿਆਂ ਦੀ ਉਸ ਬੱਚੀ ਦੀ ਮੌਤ ਹੋਈ ਹੈ, ਜਿਸ ਦਾ ਕੱਲ੍ਹ ਜਨਮ ਦਿਨ ਸੀ ਅਤੇ ਪਰਿਵਾਰ ਉਸ ਦੇ ਜਨਮ ਦਿਨ ਦੀਆਂ ਖੁਸ਼ੀਆਂ 'ਚ ਸਰੋਬਾਰ ਹੋ ਕੇ ਖਰੀਦ-ਫਰੋਖਤ ਕਰਕੇ ਜਲੰਧਰ ਤੋਂ ਵਾਪਸ ਪਠਾਨਕੋਟ ਆ ਰਹੇ ਸਨ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਚੱਕ ਸਕੂਰ ਪਿੰਡ ਨਜ਼ਦੀਕ ਸੜਕ 'ਤੇ ਅਚਾਨਕ ਆਏ ਕਿਸੇ ਅਵਾਰਾ ਪਸ਼ੂ ਨਾਲ ਟਕਰਾਅ ਕੇ ਬੇਕਾਬੂ ਹੋਈ ਕਾਰ ਸੜਕ ਕਿਨਾਰੇ ਦਰੱਖਤ ਨਾਲ ਜਾ ਟਕਰਾਈ ਅਤੇ ਬੁਰੀ ਤਰ੍ਹਾਂ ਨਾਲ ਚਕਨਾਚੂਰ ਹੋ ਗਈ। ਹਾਦਸੇ 'ਚ ਮਨੋਜ ਕੁਮਾਰ ਸ਼ਰਮਾ ਪੁੱਤਰ ਅਵਿਨਾਸ਼ ਕੁਮਾਰ, ਉਸ ਦੀ ਮਾਂ ਸੁਦੇਸ਼, ਪਤਨੀ ਨਵਿਤਾ ਸ਼ਰਮਾ ਨੀਤੂ, ਬੇਟੀ ਪ੍ਰਰਾਚਲ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਦਕਿ ਬੇਟੇ ਮੁਨੀਸ਼ ਨੂੰ ਮਾਮੂਲੀ ਸੱਟਾਂ ਲੱਗੀਆਂ। ਜ਼ਖਮੀਆਂ ਨੂੰ ਹਾਈਵੇਅ ਟੋਲ ਪਲਾਜ਼ਾ ਕੰਪਨੀ ਦੀ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ ਗਿਆ ਅਤੇ ਮੁੱਢਲੀ ਮਦਦ ਤੋਂ ਬਾਅਦ ਹੁਸ਼ਿਆਰਪੁਰ ਭੇਜਿਆ ਗਿਆ। ਇਲਾਜ ਦੌਰਾਨ ਨਵਿਤਾ ਸ਼ਰਮਾ ਅਤੇ ਉਸ ਦੀ ਧੀ ਪ੍ਰਰਾਚਲ ਦੀ ਮੌਤ ਹੋ ਗਈ। ਭੋਗਪੁਰ ਪੁਲਸ ਦੇ ਏ.ਐੱਸ.ਆਈ. ਗੁਰਨਾਮ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਹੈ।
ਸ਼ਰਾਬ ਸਮੱਗਲਰ ਨੇ ਆਪਣੀ ਜਾਨ ਛੁਡਵਾਉਣ ਲਈ ਉੱਚ ਅਧਿਕਾਰੀਆਂ ਨੂੰ ਗਿਫਟ ਕੀਤੀ ਇਨੋਵਾ!
NEXT STORY