ਮੋਗਾ,(ਅਾਜ਼ਾਦ)-ਮੋਗਾ-ਕੋਟਕਪੂਰਾ ਰੋਡ ’ਤੇ ਪਿੰਡ ਰਾਜੇਆਣਾ ਕੋਲ 9 ਅਗਸਤ ਨੂੰ ਸਵੇਰੇ ਅਣਪਛਾਤੇ ਵ੍ਹੀਕਲ ਦੀ ਲਪੇਟ ’ਚ ਆਉਣ ਕਾਰਨ ਜ਼ਖਮੀ ਹੋਏ ਅਜ਼ਾਦ ਸਿੰਘ (32) ਨਿਵਾਸੀ ਕੋਟਕਪੂਰਾ ਦੀ ਮੋਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਮੌਤ ਹੋ ਗਈ। ਇਸ ਸਬੰਧ ’ਚ ਬਾਘਾਪੁਰਾਣਾ ਪੁਲਸ ਵੱਲੋਂ ਮ੍ਰਿਤਕ ਦੇ ਭਰਾ ਦੀਪਕ ਕੁਮਾਰ ਪੁੱਤਰ ਮਦਨ ਲਾਲ ਦੇ ਬਿਆਨਾਂ ’ਤੇ ਅਣਪਛਾਤੇ ਵ੍ਹੀਕਲ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਹੌਲਦਾਰ ਬਲਵੀਰ ਸਿੰਘ ਬਰਾਡ਼ ਵੱਲੋਂ ਕੀਤੀ ਜਾ ਰਹੀ ਹੈ। ਪੁਲਸ ਸੂਤਰਾਂ ਅਨੁਸਾਰ ਮ੍ਰਿਤਕ ਅਾਜ਼ਾਦ ਸਿੰਘ ਨੈਸਲੇ ਡੇਅਰੀ ਮੋਗਾ ’ਚ ਕੰਮ ਕਰਦਾ ਸੀ, ਜਦੋਂ ਉਹ ਸਵੇਰੇ ਆਪਣੇ ਮੋਟਰਸਾਈਕਲ ’ਤੇ ਮੋਗਾ ਆਪਣੇ ਕੰਮ ’ਤੇ ਆ ਰਿਹਾ ਸੀ ਤਾਂ ਪਿੰਡ ਰਾਜੇਆਣਾ ਦੇ ਕੋਲ ਅਣਪਛਾਤੇ ਵ੍ਹੀਕਲ ਨੇ ਉਸਨੂੰ ਟੱਕਰ ਮਾਰੀ, ਜਿਸ ਨਾਲ ਉਹ ਡਿੱਗ ਪਿਆ ਅਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਮੋਟਰਸਾਈਕਲ ਵੀ ਟੁੱਟ ਗਿਆ, ਜਿਸ ਨੂੰ ਡੀ. ਐੱਮ. ਸੀ. ਲੁਧਿਆਣਾ ਦਾਖਲ ਕਰਵਾਇਆ ਗਿਆ ਸੀ, ਡਾਕਟਰਾਂ ਨੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਮੁਹਾਲੀ ਰੈਫਰ ਕੀਤਾ ਸੀ, ਜਿਥੇ ਬੀਤੀ ਦੇਰ ਰਾਤ ਉਸਨੇ ਦਮ ਤੋਡ਼ ਦਿੱਤਾ। ਹੌਲਦਾਰ ਬਲਵੀਰ ਸਿੰਘ ਬਰਾਡ਼ ਨੇ ਕਿਹਾ ਕਿ ਅੱਜ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ’ਚੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਿਸਾਂ ਦੇ ਹਵਾਲੇ ਕੀਤਾ ਜਾਵੇਗਾ ਅਤੇ ਅਣਪਛਾਤੇ ਵ੍ਹੀਕਲ ਦਾ ਪਤਾ ਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਅੰਗਹੀਣਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਥਾਲ ਖੜਕਾਊ ਪ੍ਰਦਰਸ਼ਨ
NEXT STORY