ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਬਾਵਾ)- ਅਪੰਗ-ਸੁਅੰਗ ਲੋਕਮੰਚ (ਅਸੂਲ) ਵੱਲੋਂ 15 ਤੋਂ 20 ਅਗਸਤ ਤੱਕ ਥਾਲ ਖਡ਼ਕਾਊ ਅੰਦੋਲਨ ਤਹਿਤ ਅੱਜ ਪਿੰਡ ਮਾਛੀਕੇ ਵਿਖੇ ਅੰਗਹੀਣਾਂ ਵੱਲੋਂ ਥਾਲ ਖਡ਼ਕਾ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਤਰਸੇਮ ਯੋਧਾ ਨੇ ਕਿਹਾ ਕਿ ਸੂਬੇ ਦੇ 500 ਦੇ ਕਰੀਬ ਪਿੰਡਾਂ ’ਚ ਥਾਲ ਖਡ਼ਕਾਊ ਅੰਦੋਲਨ ਕੀਤਾ ਜਾ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ’ਚ ਅੰਦੋਲਨ ਨੂੰ ਤਿੱਖਾ ਰੂਪ ਦਿੱਤਾ ਜਾਵੇਗਾ। ਕਾਮਰੇਡ ਯੋਧਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਡਰੀ ਦੇ ਓ. ਐੱਸ. ਡੀ. ਨੇ 17 ਅਗਸਤ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਦਾ ਭਰੋਸਾ ਦਿੱਤਾ ਸੀ ਪਰ ਬਾਅਦ ’ਚ ਸਾਰ ਨਾ ਲੈਣ ’ਤੇ ਅੰਦੋਲਨਕਾਰੀਆਂ ’ਚ ਭਾਰੀ ਗੁੱਸਾ ਹੈ। ਇਸ ਸਮੇਂ ਕ੍ਰਿਸ਼ਨਾ ਰਾਣੀ ਮਾਛੀਕੇ, ਮਨਜੀਤ ਸਿੰਘ ਭਾਗੀਕੇ, ਇੰਦਰਜੀਤ ਸਿੰਘ ਰਣਸੀਹ, ਭੋਲਾ ਸਿੰਘ ਸੈਦੋਕੇ, ਬਲਜੀਤ ਸਿੰਘ ਲੁਹਾਰਾ ਅਤੇ ਗੁਰਮੁੱਖ ਸਿੰਘ ਬਿਲਾਸਪੁਰ ਨੇ ਕਿਹਾ ਕਿ ਪੰਜਾਬ ’ਚ 10 ਲੱਖ ਦੇ ਕਰੀਬ ਅੰਗਹੀਣ ਹਨ ਪਰ ਹਾਲੇ ਅੱਧੇ ਤੋਂ ਜ਼ਿਆਦਾ ਲੋਕਾਂ ਕੋਲ ਅਪੰਗਤਾ ਦਸਤਾਵੇਜ਼ ਵੀ ਨਹੀਂ ਹਨ ਤੇ ਨਾ ਹੀ ਉਨ੍ਹਾਂ ਨੂੰ ਸਹੂਲਤਾਂ ਮਿਲ ਰਹੀਆਂ ਹਨ। ਟੈਕਸਾਂ ਦਾ ਵੱਡਾ ਹਿੱਸਾ ਨੇਤਾਵਾਂ, ਅਫ਼ਸਰਾਂ ਦੀਆਂ ਤਨਖਾਹਾਂ, ਪੈਨਸ਼ਨਾਂ ਅਤੇ ਐਸ਼ੋ-ਆਰਾਮ ਦੇ ਮੁੱਖ ਸਾਧਨਾਂ ’ਤੇ ਹੀ ਖਰਚ ਕਰ ਦਿੱਤਾ ਜਾਂਦਾ ਹੈ ਤੇ ਆਮ ਲੋਕ ਤੇ ਛੋਟੇ ਮੁਲਾਜ਼ਮ ਸਹੂਲਤਾਂ ਤੋਂ ਵਾਂਝੇ ਕੀਤੇ ਜਾ ਰਹੇ ਹਨ।
ਸਿਹਤ ਵਿਭਾਗ ਵੱਲੋਂ ਡੇਅਰੀ ਸੰਚਾਲਕ ਦਾ ਘਰ ਸੀਲ
NEXT STORY