ਅਬੋਹਰ, (ਸੁਨੀਲ)–ਹਨੂਮਾਨਗਡ਼੍ਹ ਰੋਡ ਦੇ ਓਵਰਬ੍ਰਿਜ ਦੇ ਸਾਹਮਣੇ ਸਥਿਤ ਇਕ ਚੌਕ ’ਚ ਬੀਤੀ ਰਾਤ ਮੋਟਰਸਾਈਕਲ ਟਕਰਾਉਣ ਨਾਲ ਪੰਜਪੀਰ ਨਗਰ ਵਾਸੀ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਜਾ ਫੱਟਡ਼ ਹੋ ਗਿਆ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਲਾਜ ਅਧੀਨ ਅਰਜੁਨ ਪੁੱਤਰ ਕੁਲਵੰਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਦੋਸਤ 23 ਸਾਲਾ ਪ੍ਰਦੀਪ ਪੁੱਤਰ ਰਾਮ ਕੁਮਾਰ ਨਾਲ ਮੋਟਰਸਾਈਕਲ ’ਤੇ ਹਨੂਮਾਨਗਡ਼੍ਹ ਰੋਡ ਤੋਂ ਵਾਪਸ ਘਰ ਆ ਰਿਹਾ ਸੀ। ਜਦ ਉਹ ਹਨੂਮਾਨਗਡ਼੍ਹ ਰੋਡ ਤੋਂ ਉੱਤਰਨ ਲੱਗੇ ਤਾਂ ਅਚਾਨਕ ਉਨ੍ਹਾਂ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਚੌਕ ’ਚ ਜਾ ਵੱਜਿਆ, ਜਿਸ ਕਾਰਨ ਉਹ ਤੇ ਉਸ ਦਾ ਦੋਸਤ ਫੱਟਡ਼ ਹੋ ਗਏ। ਆਲੇ-ਦੁਆਲੇ ਦੇ ਲੋਕਾਂ ਨੇ ਇਸ ਦੀ ਸੂਚਨਾ 108 ਐਂਬੂਲੈਂਸ ਚਾਲਕਾਂ ਨੂੰ ਦਿੱਤੀ, ਜਿਨ੍ਹਾਂ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਪ੍ਰਦੀਪ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਨਗਰ ਥਾਣਾ ਨੰਬਰ 1 ਦੀ ਪੁਲਸ ਫੱਟਡ਼ ਅਰਜੁਨ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰ ਰਹੀ ਹੈ।

ਟਰੱਕ ਪਲਟਿਆ, ਡਰਾਈਵਰ ਵਾਲ-ਵਾਲ ਬਚਿਆ
ਫਿਰੋਜ਼ਪੁਰ/ ਮਮਦੋਟ, (ਹਰਚਰਨ, ਬਿੱਟੂ,ਸੰਜੀਵ, ਧਵਨ)– ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਟੀ-ਪੁਆਇੰਟ ’ਤੇ ਫਾਜ਼ਿਲਕਾ ਸਾਈਡ ਤੋਂ ਆ ਰਿਹਾ ਟਰੱਕ ਪਲਟਿਆ। ਪ੍ਰਾਪਤ ਜਾਣਕਾਰੀ ਅਨੁਸਾਰ ਗੁਜਰਾਤ ਤੋਂ ਆ ਰਿਹਾ ਇਕ ਟਰੱਕ ਸਵੇਰੇ ਜਦੋਂ ਕਰੀਬ 5 ਵਜੇ ਮਮਦੋਟ ਦੇ ਟੀ-ਪੁਆਇੰਟ ਕੋਲ ਪੁੱਜਾ ਤਾਂ ਪਿੱਛੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਪਾਸ ਕੀਤਾ ਤਾਂ ਕਾਰ ਨੂੰ ਬਚਾਉਂਦੇ ਹੋਏ ਟਰੱਕ ਕੱਚੇ ਥਾਂ ’ਤੇ ਉਤਰ ਗਿਆ, ਜੋ ਤਿਲਕਦਾ ਹੋਇਅਾ ਹੇਠਾਂ ਖੱਡ ’ਚ ਜਾ ਡਿੱਗਾ, ਜਿਸ ਨਾਲ ਟਰੱਕ ਦਾ ਕਾਫੀ ਨੁਕਾਸਨ ਹੋ ਗਿਆ ਪਰ ਟਰੱਕ ਡਰਾਈਵਰ ਵਾਲ-ਵਾਲ ਬਚ ਗਿਆ ਹੈ। ਇਥੇ ਦੱਸਣਯੋਗ ਹੈ ਕਿ ਫਿਰੋਜ਼ਪੁਰ ਰੋਡ ’ਤੇ ਮਮਦੋਟ ਨੂੰ ਮੋਡ਼ਦੀ ਸਡ਼ਕ ਦੇ ਕਿਨਾਰਿਆਂ ’ਤੇ ਲੱਗੇ ਰੁੱਖ ਅਤੇ ਰਿਫਲੈਕਟਰ ਨਾ ਲੱਗੇ ਹੋਣ ਕਾਰਨ ਫਿਰੋਜ਼ਪੁਰ-ਫਾਜ਼ਿਲਕਾ ਮੇਨ ਰੋਡ ’ਤੇ ਤੇਜ਼ ਰਫਤਾਰ ਵ੍ਹੀਕਲ ਚਲਦੇ ਹਨ, ਜਿਸ ਨਾਲ ਮਮਦੋਟ ਸਾਈਡ ਤੋਂ ਆਉਣ-ਜਾਣ ਵਾਲੇ ਵ੍ਹੀਕਲ ਅਕਸਰ ਹਾਦਸੇ ਦਾ ਸ਼ਿਕਾਰ ਹੁੰਦੇ ਹਨ। ਪਿਛਲੇ ਦਿਨੀਂ ਬੁੱਕਣ ਖਾਂ ਵਾਲਾ ਨਜ਼ਦੀਕ ਬਰਮਾਂ ਨਾ ਹੋਣ ਕਾਰਨ ਸਵਾਰੀਆਂ ਨਾਲ ਭਰੀ ਬੱਸ ਡੂੰਘੇ ਖੇਤ ’ਚ ਜਾ ਡਿੱਗੀ ਸੀ ਪਰ ਪ੍ਰਸ਼ਾਸਨਿਕ ਅਧਿਕਾਰੀ ਡੂੰਘੀ ਨੀਂਦ ਸੁੱਤੇ ਪਏ ਹਨ। ਜੇਕਰ ਇਨ੍ਹਾਂ ਸਡ਼ਕਾਂ ਦੀ ਚੌਡ਼ਾਈ ਨਾ ਵਧਾਈ ਗਈ ਤਾਂ ਆਉਣ ਵਾਲੇ ਸਮੇਂ ਦੌਰਾਨ ਵੱਡੇ ਹਾਦਸੇ ਹੋ ਸਕਦੇ ਹਨ।
ਦੁੱਧ ਵਾਲੇ ਪਦਾਰਥਾਂ ਦੇ ਸੈਂਪਲ ਭਰੇ
NEXT STORY