ਬਠਿੰਡਾ, (ਸੁਖਵਿੰਦਰ)-ਮੋਟਰਸਾਈਕਲ ਦੀ ਟੱਕਰ ਨਾਲ ਰਾਹਗੀਰ ਅਤੇ ਚਾਲਕ ਦੋਵੇਂ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਬੀਤੀ ਰਾਤ ਜੀ.ਟੀ. ਰੋਡ ’ਤੇ ਤਿੰਨ ਸਿਨੇਮਾ ਨਜ਼ਦੀਕ ਸਡ਼ਕ ਪਾਰ ਕਰਦੇ ਸਮੇਂ ਇਕ ਮੋਟਰਸਾਈਕਲ ਚਾਲਕ ਰਾਹਗੀਰ ਨਾਲ ਟਕਰਾ ਗਿਆ। ਹਾਦਸੇ ਦੌਰਾਨ ਮੋਟਰਸਾਈਕਲ ਅਤੇ ਰਾਹਗੀਰ ਦੋਵੇਂ ਜ਼ਖਮੀ ਹੋ ਗਏ। ਸੂੁਚਨਾ ਮਿਲਣ ’ਤੇ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਵਲੰਟੀਅਰ ਗੌਤਮ ਸ਼ਰਮਾ ਅਤੇ ਜਨੇਸ਼ ਜੈਨ ਮੌਕੇ ’ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜ਼ਖਮੀਆਂ ਦੀ ਪਛਾਣ ਲਵਪ੍ਰੀਤ ਸਿੰਘ ਵਾਸੀ ਸੰਗਰੀਆ ਤੇ ਰਾਹਗੀਰ ਪਵਨ ਕੁਮਾਰ ਵਾਸੀ ਰਾਜਸਥਾਨ ਵਜੋਂ ਹੋਈ।
ਪਾਵਰਕਾਮ ਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੀ
NEXT STORY