ਡੇਰਾਬੱਸੀ (ਅਨਿਲ) : ਇੱਥੇ ਅੰਬਾਲਾ-ਚੰਡੀਗੜ੍ਹ ਹਾਈਵੇਅ ’ਤੇ ਸਥਿਤ ਡੇਰਾਬੱਸੀ ਫਲਾਈਓਵਰ ’ਤੇ ਦੇਰ ਰਾਤ ਇਕ ਕਾਰ ਖੜ੍ਹੇ ਟਰੱਕ ਦੇ ਪਿੱਛੇ ਜਾ ਵੱਜੀ। ਕਾਰ ’ਚ ਚੰਡੀਗੜ੍ਹ ਤੋਂ ਇਕ ਪਰਿਵਾਰ ਦੇ 4 ਮੈਂਬਰ ਸਵਾਰ ਸਨ, ਜਿਨ੍ਹਾਂ ’ਚੋਂ ਔਰਤ ਨੂੰ ਜ਼ਿਆਦਾ ਸੱਟਾਂ ਲੱਗੀਆਂ। ਉਸ ਨੂੰ ਜੀ. ਐੱਮ. ਸੀ. ਐੱਚ. ਚੰਡੀਗੜ੍ਹ ਲਿਜਾਇਆ ਗਿਆ। ਹਾਦਸੇ ਤੋਂ ਬਾਅਦ ਫਲਾਈਓਵਰ ’ਤੇ ਇਕ ਤਰਫ਼ਾ ਆਵਾਜਾਈ ਠੱਪ ਹੋ ਗਈ ਅਤੇ ਚੰਡੀਗੜ੍ਹ ਜਾਣ ਵਾਲੇ ਯਾਤਰੀਆਂ ਨੂੰ ਹੇਠਾਂ ਸਰਵਿਸ ਰੋਡ ਵੱਲ ਮੋੜਨਾ ਪਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਹਾਦਸਾ ਦੇਰ ਰਾਤ 2 ਵਜੇ ਵਾਪਰਿਆ। ਚੰਡੀਗੜ੍ਹ ਨੰਬਰ ਵਾਲੀ ਕਾਰ ਜਿਵੇਂ ਹੀ ਫਲਾਈਓਵਰ ’ਤੇ ਚੜ੍ਹੀ ਤਾਂ ਇਹ ਸੱਜੇ ਪਾਸੇ ਖੜ੍ਹੇ ਟਰੱਕ ਦੇ ਪਿਛਲੇ ਪਾਸੇ ਜਾ ਵੱਜੀ ਅਤੇ ਪਲਟ ਗਈ। ਭਾਵੇਂ ਟਰੱਕ ਨੇ ਪਿੱਛੇ ਆ ਰਹੀ ਆਵਾਜਾਈ ਨੂੰ ਰੋਕਣ ਲਈ ਪਲਾਸਟਿਕ ਦੇ ਸਟਾਪਰ ਵੀ ਲਾਏ ਹੋਏ ਸਨ ਪਰ ਟਰੱਕ ਨੂੰ ਬਚਾਉਂਦੇ ਹੋਏ ਕਾਰ ਪਿੱਛੇ ਜਾ ਵੱਜੀ।
ਫਲਾਈਓਵਰ ’ਤੇ ਇਕਤਰਫ਼ਾ ਟ੍ਰੈਫਿਕ ਜਾਮ ਹੋ ਗਿਆ ਅਤੇ ਜੇ. ਸੀ. ਬੀ. ਦੀ ਮਦਦ ਨਾਲ ਕਾਰ ਨੂੰ ਹਟਾਏ ਜਾਣ ਤੋਂ ਬਾਅਦ ਇਕ ਘੰਟੇ ਬਾਅਦ ਹੀ ਚੰਡੀਗੜ੍ਹ ਜਾਣ ਵਾਲੀ ਟ੍ਰੈਫਿਕ ਨੂੰ ਖੋਲ੍ਹਿਆ ਜਾ ਸਕਿਆ। ਡੇਰਾਬੱਸੀ ਪੁਲਸ ਅਨੁਸਾਰ ਦੋਹਾਂ ਧਿਰਾਂ ’ਚ ਸਮਝੌਤਾ ਹੋ ਗਿਆ ਹੈ, ਇਸ ਲਈ ਅਜੇ ਤੱਕ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ।
ਪੰਜਾਬ 'ਚ 8 IAS ਤੇ PCS ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਪੂਰੀ ਸੂਚੀ
NEXT STORY