ਡੇਰਾਬੱਸੀ (ਵਿਕਰਮਜੀਤ) : ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਸਥਿਤ ਫੈਕਟਰੀ ਦੇ ਮੋੜ ’ਤੇ ਇਕ ਕਾਰ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਕਾਰ ਨੁਕਸਾਨੀ ਗਈ। ਕਾਰ ਚਾਲਕ ਨੇ ਟਰੱਕ ਡਰਾਈਵਰ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਪੁਲਸ ਨੇ ਹਸਪਤਾਲ ’ਚ ਦਾਖ਼ਲ ਕਰਵਾਇਆ। ਪੁਲਸ ਨੇ ਉਕਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਟਰੱਕ ਚਾਲਕ ਰਾਮ ਕ੍ਰਿਸ਼ਨ ਨੇ ਦੱਸਿਆ ਕਿ ਉਹ ਟਰੱਕ ’ਤੇ ਸਾਮਾਨ ਲੋਡ ਕਰਕੇ ਲੁਧਿਆਣਾ ਤੋਂ ਰਾਜਸਥਾਨ ਲਈ ਨਿਕਲਿਆ ਸੀ। ਜਦੋਂ ਉਹ ਡੇਰਾਬੱਸੀ ਵਿਖੇ ਸਥਿਤਫੈਕਟਰੀ ਦੇ ਮੋੜ ’ਤੇ ਪਹੁੰਚਿਆ ਤਾਂ ਅੱਗੇ ਜਾ ਰਹੀ ਕਾਰ ਨੇ ਯੂ-ਟਰਨ ਕਰਨ ਲਈ ਐਮਰਜੈਂਸੀ ਬਰੇਕ ਲਗਾ ਦਿੱਤੇ।
ਇਸ ਕਾਰਨ ਟਰੱਕ ਦੀ ਬਰੇਕ ਨਹੀਂ ਲੱਗੀ ਅਤੇ ਕਾਰ ਨੂੰ ਪਿੱਛੋਂ ਹਲਕੀ ਜਿਹੀ ਟੱਕਰ ਲੱਗ ਗਈ। ਕਾਰ ਦਾ ਥੋੜ੍ਹਾ ਜਿਹਾ ਨੁਕਸਾਨ ਹੋਇਆ। ਇਸ ਦੌਰਾਨ ਕਾਰ ਚਾਲਕ ਨੇ ਥੱਲੇ ਉਤਰ ਕੇ ਕਿਸੇ ਤੇਜ਼ ਹਥਿਆਰ ਨਾਲ ਉਸ ਦੇ ਮੂੰਹ ’ਤੇ ਵਾਰ ਕਰਕੇ ਉਸ ਨੂੰ ਬੁਰੀ ਤਰਾਂ ਜ਼ਖ਼ਮੀ ਕਰ ਦਿੱਤਾ ਤੇ ਉਸ ਦੀ ਕੁੱਟਮਾਰ ਕਰਨ ਲੱਗਿਆ। ਮੌਕੇ ’ਤੇ ਰਾਹਗੀਰਾਂ ਨੇ ਟਰੱਕ ਚਾਲਕ ਨੂੰ ਛੁਡਵਾਇਆ ਤੇ ਪੁਲਸ ਨੂੰ 112 ਫੋਨ ਨੰਬਰ ’ਤੇ ਸੂਚਨਾ ਦਿੱਤੀ। ਟਰੱਕ ਚਾਲਕ ਦੀ ਕੁੱਟਮਾਰ ਕਰਕੇ ਨਾ ਮਾਲੂਮ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਜ਼ਖ਼ਮੀ ਟਰੱਕ ਚਾਲਕ ਨੂੰ ਸਿਵਲ ਹਸਪਤਾਲ ਤੋਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬ 'ਚ ਕਣਕ ਦੀ ਕਮੀ, ਮਹਿੰਗੀਆਂ ਸਬਜ਼ੀਆਂ ਤੋਂ ਬਾਅਦ ਹੁਣ ਆਟੇ ਦੀ ਮਾਰ ਹੇਠ ਆਮ ਜਨਤਾ
NEXT STORY