ਬਟਾਲਾ, (ਸੈਂਡੀ)- ਬਟਾਲਾ ਅੰਮ੍ਰਿਤਸਰ ਰੋਡ ’ਤੇ ਇਕ ਟਰੱਕ ਹੇਠਾਂ ਆਉਣ ਨਾਲ ਪਿਉ-ਧੀ ਦੀ ਮੌਤ ਹੋਣ ਦਾ ਅਤਿ-ਦੁੱਖਦਾਈ ਸਮਾਚਾਰ ਮਿਲਿਆ ਹੈ।
ਚੌਂਕੀ ਜੈਂਤੀਪੁਰ ਦੇ ਇੰਚਾਰਜ ਅਮਨ ਨੇ ਦੱਸਿਆ ਕਿ ਸ਼ਿੰਦਰ ਪੁੱਤਰ ਪ੍ਰਕਾਸ਼ ਵਾਸੀ ਬੱਲਪੁਰੀਆ ਜੋ ਕਿ ਅੱਜ ਆਪਣੀ ਲਡ਼ਕੀ ਪਲਵਿੰਦਰ ਕੌਰ ਵ (8) ਨੂੰ ਸਾਇਕਲ ਦੇ ਪਿੱਛੇ ਬਿਠਾ ਕੇ ਘਰ ਨੂੰ ਜਾ ਰਿਹਾ ਸੀ, ਜਦੋਂ ਇਹ ਜੈਂਤੀਪੁਰ ਦੇ ਨਜ਼ਦੀਕ ਪਾਗਰਪੁਰਾ ਮੋਡ਼ ਕੋਲ ਪਹੁੰਚਾ, ਤਾਂ ਅੱਗੋਂ ਆ ਰਹੇ ਇਕ ਤੇਜ਼ ਰਫ਼ਤਾਰ ਟਰੱਕ ਡਰਾਇਵਰ ਨੇ ਉਨ੍ਹਾਂ ਦੋਵਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਨਾਲ ਦੋਵੇਂ ਪਿਉ-ਧੀ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇੰਚਾਰਜ ਅਮਨ ਨੇ ਦੱਸਿਆ ਕਿ ਅਸੀ ਮੌਕੇ ’ਤੇ ਪਹੁੰਚ ਕੇ ਲਾਸ਼ਾ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਅਤੇ ਉਕਤ ਟਰੱਕ ਡਰਾਇਵਰ ਨੂੰ ਟਰੱਕ ਸਮੇਤ ਕਾਬੂ ਕਰਕੇ ਉਸ ਦੇ ਖਿਲਾਫ਼ ਕਾਰਵਾਈ ਆਰੰਭ ਕਰ ਦਿੱਤੀ ਹੈ।
2 ਫਲੈਟਸ ਦੇ ਸੌਦਿਆਂ ’ਚ ਧੋਖਾਦੇਹੀ ਕਰਨ ’ਤੇ 3 ਨਾਮਜ਼ਦ
NEXT STORY