ਫਿਲੌਰ (ਭਾਖੜੀ)— ਦੁਪਹਿਰ 12 ਵਜੇ ਦੇ ਕਰੀਬ ਨੈਸ਼ਨਲ ਹਾਈਵੇ 'ਤੇ ਗੋਰਾਇਆ ਵੱਲ ਜਾਂਦੇ ਹੋਏ ਮੋਟਰਸਾਈਕਲ 'ਤੇ ਸਵਾਰ ਵਿਅਕਤੀ ਦਾ ਮੋਟਰਸਾਈਕਲ ਕਿਸੇ ਅਣਜਾਨ ਵਾਹਨ ਨਾਲ ਟਕਰਾ ਕੇ ਦੁਰਘਟਨਾਗ੍ਰਸਤ ਹੋ ਗਿਆ, ਜਿਨ੍ਹਾਂ ਨੂੰ ਰਾਹ ਜਾਂਦੇ ਲੋਕਾਂ ਨੇ ਸਰਕਾਰੀ ਐਂਬੂਲੈਂਸ ਬੁਲਾ ਕੇ ਇਲਾਜ ਲਈ ਸਥਾਨਕ ਸਿਵਲ ਹਸਪਤਾਲ 'ਚ ਭੇਜਿਆ ਪਰ ਐਂਬੂਲੈਂਸ ਦੇ ਪਹੁੰਚਣ ਤੋਂ ਪਹਿਲਾਂ ਹੀ ਮੋਟਰਸਾਈਕਲ ਦੇ ਪਿੱਛੇ ਬੈਠੀ ਔਰਤ ਮਮਤਾ (35) ਨੇ ਦਮ ਤੋੜ ਦਿੱਤਾ, ਜਦੋਂਕਿ ਮੋਟਰਸਾਈਕਲ ਚਲਾ ਰਹੇ ਉਸ ਦੇ ਪਤੀ ਰਾਕੇਸ਼ ਕੁਮਾਰ ਅਤੇ ਉਨ੍ਹਾਂ ਦੀ 7 ਸਾਲ ਦੀ ਬੇਟੀ ਗੁਨਗੁਨ ਦੀ ਹਾਲਤ ਨਾਜ਼ੁਕ ਹੋਣ ਕਾਰਨ ਸਿਵਲ ਹਸਪਤਾਲ ਭਿਜਵਾ ਦਿੱਤਾ ਗਿਆ।
ਜ਼ਖ਼ਮੀ ਰਾਕੇਸ਼ ਕੁਮਾਰ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਸਾਰੇ ਨਜ਼ਦੀਕੀ ਪਿੰਡ ਪਾਸਲਾ ਦੇ ਰਹਿਣ ਵਾਲੇ ਹਨ। ਰੱਖੜੀ ਦੇ ਤਿਓਹਾਰ 'ਤੇ ਮਮਤਾ ਆਪਣੇ ਪਤੀ ਅਤੇ ਬੱਚੇ ਨਾਲ ਆਪਣੇ ਪੇਕੇ ਘਰ ਲੁਧਿਆਣਾ ਭਰਾ ਨੂੰ ਰੱਖੜੀ ਬੰਨ੍ਹਣ ਗਈ ਸੀ। ਮੰਗਲਵਾਰ ਸਵੇਰੇ ਰਾਕੇਸ਼ ਆਪਣੀ ਪਤਨੀ ਅਤੇ ਲੜਕੀ ਨਾਲ ਮੋਟਰਸਾਈਕਲ 'ਤੇ ਲੁਧਿਆਣਾ ਤੋਂ ਪਿੰਡ ਪਾਸਲਾ ਲਈ ਨਿਕਲਿਆ ਸੀ ਤਾਂ ਨੈਸ਼ਨਲ ਹਾਈਵੇ 'ਤੇ ਉਕਤ ਦੁਰਘਟਨਾ ਵਾਪਰ ਗਈ। ਪੁਲਸ ਨੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਭੇਜ ਕੇ ਦੁਰਘਟਨਾ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ।
ਗੜਸ਼ੰਕਰ ਦੇ ਪਿੰਡ 'ਚ ਡਿਗੀ ਕੜਕਦੀ ਆਸਮਾਨੀ ਬਿਜਲੀ, ਵਰ੍ਹਦੇ ਮੀਂਹ 'ਚ ਘਰ ਛੱਡ ਬਾਹਰ ਨੂੰ ਭੱਜੇ ਲੋਕ
NEXT STORY