ਮੋਹਾਲੀ (ਰਾਣਾ) — ਸੈਕਟਰ-68 ਦੀ ਗੁੱਗਾ ਮਾੜੀ ਕੋਲ ਇਕ ਤੇਜ਼ ਰਫਤਾਰ ਕਾਰ ਨੇ ਬਾਈਕ ਨੂੰ ਤੇ ਫਿਰ ਐਕਟੀਵਾ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਤਿੰਨ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਰਾਹਗੀਰ ਨੇ ਘਟਨਾ ਦੀ ਸੂਚਨਾ ਪੁਲਸ ਕੰਟਰੋਲਰੂਮ 'ਚ ਦਿੱਤੀ। ਪੀ. ਸੀ. ਆਰ. ਨੇ ਤਿੰਨਾਂ ਜ਼ਖਮੀਆਂ ਨੂੰ ਫੇਜ਼-6 ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਪਰ ਫੇਜ਼-8 ਥਾਣਾ ਪੁਲਸ ਜ਼ਖਮੀਆਂ ਦੇ ਬਿਆਨ ਲੈਣ ਹਸਪਤਾਲ ਨਹੀਂ ਪਹੁੰਚੀ।

ਜਾਣਕਾਰੀ ਮੁਤਾਬਕ ਜ਼ਖਮੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਮੋਹਾਲੀ 'ਚ ਨਗਰ ਨਿਗਮ ਦੇ ਬਾਗਵਾਨੀ ਵਿਭਾਗ 'ਚ ਸੁਪਰੀਟੈਂਡੈਂਟ ਦੇ ਅਹੁਦੇ 'ਤੇ ਤਾਇਨਾਤ ਹਨ। ਉਹ ਤੇ ਉਨ੍ਹਾਂ ਦਾ ਦੋਸਤ ਐਕਟੀਵਾ 'ਤੇ ਨਗਰ ਨਿਗਮ ਜਾ ਰਹੇ ਸਨ ਤੇ ਜਿਵੇਂ ਹੀ ਉਹ ਸੈਕਟਰ-68 ਦੀ ਗੁੱਗਾ ਮਾੜੀ ਨੇੜੇ ਪਹੁੰਚੇ ਤਾਂ ਇਕ ਤੇਜ਼ ਰਫਤਾਰ ਕਾਰ ਨੇ ਪਹਿਲਾਂ ਇਕ ਬਾਈਕ ਨੂੰ ਫਿਰ ਐਕਟੀਵਾ ਨੂੰ ਟੱਕਰ ਮਾਰ ਦਿੱਤੀ। ਬਾਈਕ ਕਾਰ ਦੇ 'ਚ ਫਸ ਗਈ, ਜਿਸ ਕਾਰਨ ਕਾਰ ਚਾਲਕ ਮੌਕੇ ਤੋਂ ਫਰਾਰ ਨਹੀਂ ਹੋ ਸਕਿਆ।
ਡਾਕਟਰਾਂ ਦੇ ਮੁਤਾਬਕ ਮਨਪ੍ਰੀਤ ਦੀ ਰੀੜ ਦੀ ਹੱਡੀ 'ਤੇ ਸੱਟ ਲੱਗੀ ਹੈ। ਉਥੇ ਹੀ ਦੂਜੇ ਜ਼ਖਮੀ ਸਲਮਾਨ ਨੇ ਦੱਸਿਆ ਕਿ ਉਹ ਫੇਜ਼-11 'ਚ ਰਹਿੰਦਾ ਹੈ ਤੇ ਉਹ ਟਿਫਨ ਸਰਵਿਸ ਦਾ ਕੰਮ ਕਰਦਾ ਹੈ, ਉਹ ਟਿਫਨ ਦੇਣ ਜਾ ਰਿਹਾ ਸੀ ਕਿ ਸੈਕਟਰ-68 'ਚ ਇਕ ਕਾਰ ਨੇ ਉਸ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ ਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
ਨਾਭਾ ਦੀ ਪਸ਼ੂ ਮੰਡੀ ਚ ਵਾਪਰਿਆ ਦਰਦਨਾਕ ਹਾਦਸਾ, ਹੱਸਦੇ-ਖੇਡਦੇ ਬੱਚੇ ਦੀ ਮੌਤ
NEXT STORY