ਜਲੰਧਰ: ਗੁਆਂਢੀ ਸੂਬੇ ਤੋਂ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਗਏ ਪਰਿਵਾਰ ਦੀ ਕਾਰ ਖੱਡ ਵਿਚ ਜਾ ਡਿੱਗੀ। ਇਸ ਹਾਦਸੇ ਵਿਚ ਕਾਰ ਚਾਲਕ ਦੀ ਦਰਦਨਾਕ ਮੌਤ ਹੋ ਗਈ, ਜਦਕਿ ਬਾਕੀ ਪਰਿਵਾਰਕ ਮੈਂਬਰ ਵੀ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਅਰੁਣ ਕੁਮਾਰ ਵਜੋਂ ਹੋਈ ਹੈ, ਜੋ ਜਲੰਧਰ ਦੇ ਲਾਡੋਵਾਲੀ ਰੋਡ ਦਾ ਰਹਿਣ ਵਾਲਾ ਸੀ।
ਇਹ ਖ਼ਬਰ ਵੀ ਪੜ੍ਹੋ - ਤੜਕਸਾਰ ਵਾਪਰਿਆ ਦਰਦਨਾਕ ਹਾਦਸਾ! ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਜਾਣਕਾਰੀ ਮੁਤਾਬਕ ਜਲੰਧਰ ਦਾ ਰਹਿਣ ਵਾਲਾ ਪਰਿਵਾਰ ਕਾਂਗੜਾ ਦੇ ਯੋਲ 'ਚ ਪ੍ਰੋਗਰਾਮ 'ਚ ਹਿੱਸਾ ਲੈਣ ਗਿਆ ਸੀ। ਇਸ ਮਗਰੋਂ ਉਨ੍ਹਾਂ ਨੇ ਧਰਮਸ਼ਾਲਾ ਜਾਣ ਦੀ ਯੋਜਨਾ ਬਣਾਈ। ਸ਼ਨੀਵਾਰ ਰਾਤ ਨੂੰ ਜਦੋਂ ਉਹ ਖਨਿਆਰਾ-ਖਦੋਟਾ ਰੋਡ 'ਤੇ ਜਾ ਰਹੇ ਸਨ ਤਾਂ ਉਨ੍ਹਾਂ ਨੇ ਕਾਰ ਰੋਕ ਲਈ। ਇਸ ਦੌਰਾਨ ਅਰੁਣ ਦੇ ਪਿਤਾ ਕਾਰ 'ਚੋਂ ਬਾਹਰ ਨਿਕਲ ਗਏ, ਜਦਕਿ ਅਰੁਣ, ਉਸ ਦੀ ਪਤਨੀ ਅਤੇ ਬੱਚੇ ਕਾਰ 'ਚ ਬੈਠੇ ਸਨ। ਅਚਾਨਕ ਕਾਰ ਦੀ ਹੈਂਡਬ੍ਰੇਕ ਨਿਕਲ ਗਈ, ਜਿਸ ਕਾਰਨ ਕਾਰ ਸੜਕ ਤੋਂ ਹੇਠਾਂ ਪਲਟ ਗਈ ਅਤੇ ਇਹ ਹਾਦਸਾ ਵਾਪਰ ਗਿਆ।
ਇਹ ਖ਼ਬਰ ਵੀ ਪੜ੍ਹੋ - ਰੱਖੜੀ ਬੰਨ੍ਹਵਾਉਣ ਆ ਰਹੇ ਵੀਰੇ ਦੀ ਉਡੀਕ ਕਰਦੀਆਂ ਰਹਿ ਗਈਆਂ ਭੈਣਾਂ, ਮੌਤ ਦੀ ਖ਼ਬਰ ਨੇ ਚੀਰ ਦਿੱਤਾ ਕਾਲਜਾ
ਹਾਦਸੇ ਦੀ ਪੁਸ਼ਟੀ ਕਰਦਿਆਂ ਏ.ਐੱਸ.ਪੀ ਕਾਂਗੜਾ ਹਿਤੇਸ਼ ਲਖਨਪਾਲ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਲੋਰੀਨ ਗੈਸ ਫੈਲਣ ਕਾਰਨ 60 ਲੋਕਾਂ ਦਾ ਘੁੱਟਿਆ ਦਮ, ਐਮਰਜੈਂਸੀ ’ਚ ਦਾਖ਼ਲ
NEXT STORY