ਅਬੋਹਰ (ਸੁਨੀਲ) : ਅਬੋਹਰ-ਹਨੂੰਮਾਨਗੜ੍ਹ ਰੋਡ 'ਤੇ ਰਾਜਸਥਾਨ ਦੀ ਸਰਹੱਦ 'ਤੇ ਸਥਿਤ ਬੱਲੂਆਣਾ ਵਿਧਾਨ ਸਭਾ ਖੇਤਰ ਦੇ ਪਿੰਡ ਰਾਜਪੁਰਾ ਵਾਸੀ 18 ਸਾਲ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਸੱਜਨ ਬੀਤੀ ਸ਼ਾਮ ਮੋਟਰਸਾਈਕਲ ਤੇ ਪਿੰਡ ਸ਼ੇਰੇਵਾਲਾ ਵੱਲ ਜਾ ਰਿਹਾ ਸੀ ਕਿ ਰਸਤੇ 'ਚ ਸਾਹਮਣੇ ਅਚਾਨਕ ਆਵਾਰਾ ਪਸ਼ੂ ਆ ਗਿਆ, ਜਿਸ ਨਾਲ ਟਕਰਾ ਕੇ ਉਹ ਫੱਟੜ ਹੋ ਗਿਆ।
ਸੂਚਨਾ ਮਿਲਣ ਤੇ ਐਂਬੂਬੈਂਸ ਸੰਚਾਲਕ ਚਿਮਨ ਲਾਲ ਨੇ ਮੌਕੇ 'ਤੇ ਪਹੁੰਚ ਕੇ ਉਸਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਰੈਫਰ ਕਰ ਦਿੱਤਾ। ਜਿਸ ਨੂੰ ਸ਼੍ਰੀਗੰਗਾਨਗਰ ਲੈ ਜਾਂਦੇ ਸਮੇਂ 'ਚ ਮੌਤ ਹੋ ਗਈ।
ਪਾਕਿ ਜਾਂਚ ਟੀਮ ਦਾ ਆਉਣਾ ਮਹਿਜ਼ ਸਿਆਸੀ ਖਾਨਾਪੂਰਤੀ : ਸਾਬਕਾ ਫੌਜੀ (ਵੀਡੀਓ)
NEXT STORY