ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ ਗ਼ੈਰ-ਕਾਨੂੰਨੀ ਹਥਿਆਰ ਅਤੇ ਕਾਰਤੂਸ ਨਾਲ ਫੜ੍ਹੇ ਗਏ ਨੌਜਵਾਨ ਨੂੰ ਤਿੰਨ ਸਾਲ ਕੈਦ ਅਤੇ 10 ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਦੋਸ਼ੀ ਦੀ ਪਛਾਣ ਜੀਂਦ ਦੇ ਰਹਿਣ ਵਾਲੇ ਕੰਵਲਦੀਪ ਉਰਫ਼ ਦੀਪਕ ਵਜੋਂ ਹੋਈ। ਮਨੀਮਾਜਰਾ ਥਾਣਾ ਪੁਲਸ ਨੇ ਕਰੀਬ ਚਾਰ ਸਾਲ ਪਹਿਲਾਂ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ ਦੋਸ਼ੀ ਦੇ ਵਕੀਲ ਦਾ ਕਹਿਣਾ ਸੀ ਕਿ ਝੂਠੇ ਕੇਸ ’ਚ ਫਸਾਇਆ ਗਿਆ। ਪੁਲਸ ਕੋਲ ਨਾ ਸਬੂਤ ਸਨ ਅਤੇ ਨਾ ਹੀ ਮੌਕੇ ਦਾ ਗਵਾਹ, ਇਸ ਲਈ ਬਰੀ ਕੀਤੇ ਜਾਣ ਦੀ ਮੰਗ ਕੀਤੀ ਸੀ। ਜੱਜ ਨੇ ਦੋਹਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਕੰਵਲਦੀਪ ਨੂੰ ਦੋਸ਼ੀ ਕਰਾਰ ਦਿੱਤਾ।
ਜਾਣਕਾਰੀ ਮੁਤਾਬਕ ਮਨੀਮਾਜਰਾ ਥਾਣਾ ਪੁਲਸ ਦੀ ਟੀਮ 20 ਫਰਵਰੀ 2022 ਨੂੰ ਇਲਾਕੇ ’ਚ ਗਸ਼ਤ ਕਰ ਰਹੀ ਸੀ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਫਾਈਰ ਬ੍ਰਿਗੇਡ ਸਟੇਸ਼ਨ, ਮਨੀਮਾਜਰਾ ਨੇੜੇ ਇਕ ਨੌਜਵਾਨ ਹਥਿਆਰ ਅਤੇ ਕਾਰਤੂਸ ਲੈ ਕੇ ਘੁੰਮ ਰਿਹਾ ਹੈ। ਪੁਲਸ ਨੇ ਨਾਕਾ ਲਗਾਇਆ ਅਤੇ ਸ਼ਾਮ ਕਰੀਬ 5:20 ਵਜੇ ਇਕ ਨੌਜਵਾਨ ਸ਼ੀਤਲਾ ਮਾਤਾ ਮੰਦਰ ਤੋਂ ਆਉਂਦਾ ਦਿਖਾਈ ਦਿੱਤਾ। ਪੁਲਸ ਨੇ ਨੌਜਵਾਨ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਦੇਸੀ ਪਿਸਤੌਲ ਅਤੇ ਕਾਰਤੂਸ ਬਰਾਮਦ ਹੋਇਆ। ਪੁੱਛਗਿੱਛ ਵਿਚ ਆਪਣੀ ਪਛਾਣ ਕੰਵਲਦੀਪ ਉਰਫ਼ ਦੀਪਕ ਦੱਸੀ। ਪੁਲਸ ਨੇ ਹਥਿਆਰ ਅਤੇ ਕਾਰਤੂਸ ਕਬਜ਼ੇ ਵਿਚ ਲੈ ਕੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਸੀ। ਕਰੀਬ ਚਾਰ ਸਾਲ ਸੁਣਵਾਈ ਤੋਂ ਬਾਅਦ ਜ਼ਿਲ੍ਹਾ ਅਦਾਲਤ ਨੇ ਦੋਸ਼ੀ ਕਰਾਰ ਦਿੰਦੇ ਹੋਏ ਤਿੰਨ ਸਾਲ ਦੀ ਸਜ਼ਾ ਸੁਣਾ ਦਿੱਤੀ।
ਪੰਜਾਬ 'ਚ ਅੱਧੀ ਰਾਤ ਨੂੰ ਪਈ RAID! 130 ਮੁੰਡੇ-ਕੁੜੀਆਂ ਨੂੰ ਚੁੱਕ ਕੇ ਲੈ ਗਈ ਪੁਲਸ
NEXT STORY