ਲੁਧਿਆਣਾ (ਰਾਜ): ਕਮਿਸ਼ਨਰੇਟ ਪੁਲਸ ਨੇ ਬੀਤੀ ਰਾਤ ਇਕ ਬੇਹੱਦ ਸਨਸਨੀਖੇਜ਼ ਕਾਰਵਾਈ ਕਰਦਿਆਂ ਫਿਰੋਜ਼ਪੁਰ ਰੋਡ 'ਤੇ ਚੱਲ ਰਹੇ ਦੋ ਨਾਜਾਇਜ਼ ਕਾਲ ਸੈਂਟਰਾਂ ਦਾ ਪਰਦਾਫਾਸ਼ ਕੀਤਾ ਹੈ। ਸਾਈਬਰ ਸੈੱਲ ਦੀ ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਇਕੱਠਿਆਂ ਛਾਪੇਮਾਰੀ ਕਰ ਕੇ ਤਕਰੀਬਨ 130 ਮੁੰਡੇ-ਕੁੜੀਆਂ ਨੂੰ ਹਿਰਾਸਤ ਵਿਚ ਲਿਆ ਹੈ, ਜੋ ਵਿਦੇਸ਼ੀ ਨਾਗਰਿਕਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਉਨ੍ਹਾਂ ਤੋਂ ਲੱਖਾਂ ਦੀ ਠੱਗੀ ਮਾਰ ਰਹਹੇ ਸਨ। ਇਸ ਵੱਡੀ ਕਾਰਵਾਈ ਨਾਲ ਸ਼ਹਿਰ ਵਿਚ ਹੜਕੰਪ ਮੱਚ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ, ਇਹ ਫਰਜ਼ੀ ਕਾਲ ਸੈਂਟਰ ਫਿਰੋਜ਼ਪੁਰ ਰੋਡ ਸਥਿਤ ਸੰਧੂ ਟਾਵਰ ਅਤੇ ਸਿਲਵਰ ਆਰਕ ਮਾਲ ਨੇੜੇ ਇਕ ਹੋਰ ਬਿਲਡਿੰਗ ਵਿਚ ਧੜੱਲੇ ਨਾਲ ਚੱਲ ਰਹੇ ਸਨ। ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਥੇ ਵੱਡੇ ਪੱਧਰ 'ਤੇ ਇੰਟਰਨੈਸ਼ਨਲ ਸਕੈਮ ਚਲਾਇਆ ਜਾ ਰਿਹਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਤੋਂ ਲੁਧਿਆਣਾ ਆ ਕੇ ਇੱਥੇ ਮੋਟੀ ਤਨਖਾਹ ਦੇ ਲਾਲਚ ਵਿਚ ਨੌਕਰੀ ਕਰ ਰਹੇ ਸਨ। ਇਨ੍ਹਾਂ ਦਾ ਮੁੱਖ ਕੰਮ ਵਿਦੇਸ਼ਾਂ ਵਿਚ ਬੈਠੇ ਲੋਕਾਂ ਨੂੰ ਫ਼ੋਨ ਕਰ ਕੇ ਡਰਾਉਣਾ-ਧਮਕਾਉਣਾ ਜਾਂ ਝਾਂਸੇ ਵਿਚ ਲੈ ਕੇ ਉਨ੍ਹਾਂ ਦੇ ਬੈਂਕ ਖਾਤਿਆਂ 'ਤੇ ਡਾਕਾ ਮਾਰਨਾ ਸੀ। ਛਾਪੇਮਾਰੀ ਦੌਰਾਨ ਪੁਲਸ ਨੂੰ ਮੌਕੇ ਤੋਂ ਭਾਰੀ ਮਾਤਰਾ ਵਿਚ ਕੈਸ਼, ਮੋਬਾਈਲ ਫ਼ੋਨ, ਹਾਈ ਟੈੱਕ ਲੈਪਟਾਮ ਅਅਤੇ ਹੋਰ ਇਲੈਕਟ੍ਰਾਨਿਕ ਯੰਤਰ ਬਰਾਮਦ ਹੋਏ ਹਨ, ਜਿਨ੍ਹਾਂ ਦੀ ਵਰਤੋਂ ਠੱਗੀ ਦੀਆਂ ਵਾਰਦਾਤਾਂ ਲਈ ਕੀਤੀ ਜਾਂਦੀ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਪੂਰੀ ਤਿਆਰੀ ਦੇ ਨਨਾਲ ਘੇਰਾਬੰਦੀ ਕੀਤੀ ਸੀ, ਤਾਂ ਜੋ ਕੋਈ ਵੀ ਮੁਲਜ਼ਮ ਭੱਜ ਨਾ ਸਕੇ।
ਫ਼ਿਲਹਾਾਲ ਪੁਲਸ ਇਨ੍ਹਾਂ ਕਾਲ ਸੈਂਟਰਾਂ ਦੇ ਅਸਲ ਮਾਲਕਾਂ ਤੇ ਮੁੱਖ ਸਾਜ਼ਿਸ਼ਘਾੜਿਆਂ ਦੀ ਭਾਲ ਵਿਚ ਜੁਟੀ ਹੈ, ਜਿਹੜੇ ਪਰਦੇ ਦੇ ਪਿੱਛਿਓਂ ਇਸ ਪੂਰੇ ਕਾਲੇ ਕਾਰੋਬਾਰ ਨੂੰ ਚਲਾ ਰਹੇ ਸਨ। ਪੁਲਸ ਅਫ਼ਸਰਾਂ ਦਾ ਕਹਿਣਾ ਹੈ ਕਿ ਫੜੇ ਗਏ ਮੁੰਡੇ-ਕੁੜੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਨੈੱਟਵਰਕ ਦੀਆਂ ਜੜਾਂ ਤਕ ਪਹੁੰਚਿਆ ਜਾ ਸਕੇ। ਪੁਲਸ ਛੇਤੀ ਹੀ ਪ੍ਰੈੱਸ ਕਾਨਫ਼ਰੰਸ ਕਰ ਕੇ ਇਸ ਪੂਰੇ ਸਕੈਮ ਦਾ ਅਧਿਕਾਰਤ ਤੌਰ 'ਤੇ ਖ਼ੁਲਾਸਾ ਕਰ ਸਕਦੀ ਹੈ।
ਅੰਮ੍ਰਿਤਸਰ ਸਰਹੱਦ ’ਤੇ ਪਾਕਿਸਤਾਨੀ ਡਰੋਨ ਦੀ ਘੁਸਪੈਠ, 16 ਕਿਲੋ ਹੈਰੋਇਨ ਬਰਾਮਦ
NEXT STORY