ਆਦਮਪੁਰ, (ਕਮਲਜੀਤ, ਦਿਲਬਾਗੀ)- ਬੀਤੀ ਰਾਤ 2 ਬਜ਼ੁਰਗ ਔਰਤਾਂ 'ਤੇ ਹਮਲਾ ਕਰ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਹਰਦੀਸ਼ ਕੌਰ (82) ਪਤਨੀ ਮਹਿੰਦਰ ਸਿੰਘ ਵਾਸੀ ਵਾਰਡ ਨੰਬਰ 8, ਗ੍ਰੀਨ ਪਾਰਕ ਆਦਮਪੁਰ ਨੇ ਦੱਸਿਆ ਕਿ 16 ਅਪ੍ਰੈਲ ਨੂੰ ਰਾਤ ਕਰੀਬ 9 ਵਜੇ 3 ਅਣਪਛਾਤੇ ਵਿਅਕਤੀ ਜਬਰੀ ਘਰ 'ਚ ਦਾਖਲ ਹੋਏ, ਜਿਨ੍ਹਾਂ 'ਚੋਂ ਇਕ ਨਕਾਬਪੋਸ਼ ਸੀ। ਮੁਲਜ਼ਮਾਂ ਨੇ ਮੇਰੇ ਗਲੇ 'ਤੇ ਦਾਤ ਰੱਖ ਕੇ ਮੇਰਾ ਮੂੰਹ ਹੱਥ ਨਾਲ ਬੰਦ ਕਰ ਦਿੱਤਾ। ਉਪਰੰਤ ਕੁੱਟਮਾਰ ਕਰ ਕੇ ਮੇਰੀਆਂ ਵਾਲੀਆਂ, 2 ਸੋਨੇ ਦੀਆਂ ਵੰਗਾਂ, ਮੇਰੀ ਵੱਡੀ ਭੈਣ ਸੁਰਜੀਤ ਕੌਰ (84) ਪਤਨੀ ਫਕੀਰ ਸਿੰਘ ਵਾਸੀ ਜਵਾਹਰ ਨਗਰ ਆਦਮਪੁਰ ਦੀਆਂ ਕੰਨਾਂ ਦੀਆਂ ਵਾਲੀਆਂ, ਗਲੇ ਦੀ ਚੇਨ, 30 ਹਜ਼ਾਰ ਦੀ ਨਕਦੀ ਅਤੇ ਸਾਡੇ ਮੋਬਾਇਲ ਫੋਨ ਲੈ ਗਏ। ਉਨ੍ਹਾਂ ਦੱਸਿਆ ਕਿ ਚੋਰ ਜਾਂਦੇ ਹੋਏ ਸਾਨੂੰ ਦੋਵਾਂ ਭੈਣਾਂ ਨੂੰ ਕਮਰੇ ਵਿਚ ਬੰਦ ਕਰ ਗਏ। ਚੋਰੀ ਦੀ ਇਤਲਾਹ ਪੁਲਸ ਨੂੰ ਦਿੱਤੀ ਜਾ ਚੁੱਕੀ ਹੈ ਅਤੇ ਪੁਲਸ ਜਾਂਚ ਕਰ ਰਹੀ ਹੈ।
ਪੀਟਰ ਰੇਹੜੇ ਤੋਂ ਡਿੱਗਣ ਕਾਰਨ 1 ਦੀ ਮੌਤ
NEXT STORY