ਅੰਮ੍ਰਿਤਸਰ (ਇੰਦਰਜੀਤ)-ਜੀ. ਐੱਸ. ਟੀ. ਟੈਕਸ ਚੋਰੀ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਮੋਬਾਈਲ ਵਿੰਗ ਨੇ ਅੰਮ੍ਰਿਤਸਰ ਦੇ ਟਰਾਂਸਪੋਰਟ ਮਾਰਕੀਟ ਜਹਾਜਗੜ੍ਹ ਦੀ ਨਾਮੀ ਟਰਾਂਸਪੋਰਟ ਕੰਪਨੀ ਨਿਊ ਪੰਜਾਬ ਲੌਜਿਸਟਿਕ ਨੂੰ ਦੋ ਟਰੱਕਾਂ ’ਚ ਢੋਆ-ਢੁਆਈ ਦੇ ਸਾਮਾਨ ’ਤੇ 5 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਇਹ ਕਾਰਵਾਈ ਸਹਾਇਕ ਕਮਿਸ਼ਨਰ ਮੋਬਾਈਲ ਵਿੰਗ ਮਹੇਸ਼ ਗੁਪਤਾ ਦੀ ਅਗਵਾਈ ਹੇਠ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਮੋਬਾਈਲ ਵਿੰਗ ਨੂੰ ਸੂਚਨਾ ਮਿਲੀ ਸੀ ਕਿ ਜਹਾਜਗੜ੍ਹ ਦੀ ਇਕ ਵੱਡੀ ਟਰਾਂਸਪੋਰਟ ਕੰਪਨੀ ਦਿੱਲੀ, ਲੁਧਿਆਣਾ ਅਤੇ ਹੋਰ ਸ਼ਹਿਰਾਂ ਤੋਂ ਮਾਲ ਮੰਗਵਾਉਣ ਦਾ ਕੰਮ ਕਰਦੀ ਹੈ। ਇਸ ’ਚ ਲੋਡ ਕੀਤੇ ਗਏ ਸਾਮਾਨ ’ਤੇ ਜੀ. ਐੱਸ. ਟੀ. ਚੋਰੀ ਕੀਤੀ ਜਾ ਰਹੀ ਹੈ। ਸੂਚਨਾ ’ਤੇ ਕਾਰਵਾਈ ਕਰਦੇ ਹੋਏ ਮੋਬਾਇਲ ਵਿੰਗ, ਅੰਮ੍ਰਿਤਸਰ ਬਾਰਡਰ ਰੇਂਜ ਦੇ ਸਹਾਇਕ ਕਮਿਸ਼ਨਰ ਮਹੇਸ਼ ਗੁਪਤਾ ਨੂੰ ਇਸ ਸਬੰਧੀ ਹੋਰ ਸੂਚਨਾ ਮਿਲੀ ਸੀ, ਜਿਸ 'ਚ ਉਕਤ ਦੋ ਟਰੱਕਾਂ ਦੇ ਨੰਬਰ ਵੀ ਦੱਸੇ ਗਏ ਸਨ, ਜਿਨ੍ਹਾਂ ’ਚ ਮਾਲ ਆ ਰਿਹਾ ਸੀ।
ਇਹ ਵੀ ਪੜ੍ਹੋ- ਬੰਦ ਵਿਚਾਲੇ ਪੰਜਾਬ 'ਚ ਹੋ ਗਈ ਵੱਡੀ ਵਾਰਦਾਤ
ਅਜਿਹੀਆਂ ਸੂਚਨਾਵਾਂ ਵੀ ਆਈਆਂ ਸਨ ਕਿ ਜੇਕਰ ਹੁਣ ਕਾਰਵਾਈ ਕੀਤੀ ਜਾਂਦੀ ਹੈ ਤਾਂ ਟੈਕਸ ਚੋਰੀ ਦਾ ਮਾਮਲਾ ਸਾਹਮਣੇ ਆ ਸਕਦਾ ਹੈ। ਇਸ ਅਪ੍ਰੇਸ਼ਨ ਲਈ ਮੋਬਾਈਲ ਵਿੰਗ ਵੱਲੋਂ ਪੂਰੀ ਤਿਆਰੀ ਕਰ ਕੇ ਟੀਮ ਦਾ ਗਠਨ ਕੀਤਾ ਗਿਆ, ਜਿਸ ਵਿਚ ਮੋਬਾਈਲ ਵਿੰਗ ਦੇ ਸੀਨੀਅਰ ਸਟੇਟ ਟੈਕਸ (ਰੈਂਕ-ਏ. ਈ. ਟੀ. ਸੀ.) ਕੁਲਬੀਰ ਸਿੰਘ, ਈ. ਟੀ. ਓ ਪੰਡਿਤ ਰਮਨ ਕੁਮਾਰ ਸ਼ਰਮਾ, ਈ. ਟੀ. ਓ. ਪ੍ਰਕਾਸ਼ ਸ਼ਰਮਾ ਅਤੇ ਹੋਰ ਸ਼ਾਮਲ ਸਨ। ਇਸ ਸਾਰੀ ਕਾਰਵਾਈ 'ਤੇ ਸਹਾਇਕ ਕਮਿਸ਼ਨਰ ਮਹੇਸ਼ ਗੁਪਤਾ ਦਾ ਪੂਰਾ ਧਿਆਨ ਸੀ। ਟੀਮ ਨੇ ਉਕਤ ਟਰਾਂਸਪੋਰਟ ਕੰਪਨੀ ਦੇ ਗੋਦਾਮ ਦਾ ਦਰਵਾਜ਼ਾ ਖੜਕਾਇਆ ਤਾਂ ਉੱਥੇ ਇੱਕ ਟਰੱਕ ਅਤੇ ਦੂਜਾ ਕੁਝ ਹੀ ਦੂਰੀ ਤੋਂ ਬਰਾਮਦ ਹੋਇਆ। ਇਹ ਸਾਮਾਨ ਨਾਲ ਲੱਦਿਆ ਹੋਇਆ ਸੀ ਅਤੇ ਇਹ ਉਸੇ ਨੰਬਰ ਦੇ ਟਰੱਕ ਪਾਏ ਗਏ ਸਨ ਜੋ ਪਹਿਲਾਂ ਦੱਸਿਆ ਗਿਆ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਸਾਲ 2025 ਦੀਆਂ ਛੁੱਟੀਆਂ ਦੀ ਦੇਖ ਲਓ ਲਿਸਟ, ਕਈ ਸਰਕਾਰੀ ਛੁੱਟੀਆਂ ਨੂੰ ਖਾ ਜਾਵੇਗਾ ਐਤਵਾਰ
ਟਰਾਂਸਪੋਰਟਰ ਟਰੱਕਾਂ ’ਤੇ ਲੱਦੇ ਮਾਲ ਦੇ ਦਸਤਾਵੇਜ਼ ਮੌਕੇ ’ਤੇ ਮੋਬਾਈਲ ਵਿੰਗ ਦੀਆਂ ਟੀਮਾਂ ਨੂੰ ਪੇਸ਼ ਨਹੀਂ ਕੀਤੇ ਗਏ। ਟੀਮ ਵਿਚ ਸ਼ਾਮਲ ਅਧਿਕਾਰੀਆਂ ਨੇ ਉਕਤ ਦੋਵੇਂ ਟਰੱਕਾਂ ਨੂੰ ਜ਼ਬਤ ਕਰਕੇ ਅੰਮ੍ਰਿਤਸਰ ਬਾਰਡਰ ਰੇਂਜ ਦੇ ਮੋਬਾਈਲ ਵਿੰਗ ਹੈੱਡਕੁਆਰਟਰ ਵਿਖੇ ਲਿਆਂਦਾ। ਇੱਥੇ ਮੋਬਾਈਲ ਟੀਮਾਂ ਨੇ ਟਰੱਕਾਂ ’ਤੇ ਲੱਦਿਆ ਸਾਮਾਨ ਦੀ ਚੈਕਿੰਗ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਇਹ ਮਾਲ ਲੁਧਿਆਣਾ ਤੋਂ ਆਇਆ ਸੀ, ਜਿਸ ’ਤੇ ਟੈਕਸ ਚੋਰੀ ਦਾ ਮਾਮਲਾ ਸਾਹਮਣੇ ਆਇਆ। ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਦੋਵਾਂ ਟਰੱਕਾਂ ਵਿੱਚ ਜ਼ਿਆਦਾਤਰ ਰੈਡੀਮੇਡ ਕੱਪੜਿਆਂ ਨਾਲ ਸਬੰਧਤ ਸਾਮਾਨ ਲੱਦਿਆ ਜਾਂਦਾ ਸੀ, ਕਿਉਂਕਿ ਲੁਧਿਆਣਾ ਰੈਡੀਮੇਡ ਕੱਪੜਿਆਂ ਦੀ ਬਹੁਤ ਵੱਡੀ ਮਾਰਕੀਟ ਹੈ, ਜਿੱਥੋਂ ਥੋਕ ਵਿੱਚ ਮਾਲ ਨਿਕਲਦਾ ਹੈ ਅਤੇ ਇਸ ਦਾ ਸੀਜ਼ਨ ਸਰਦੀਆਂ ਵਿਚ ਹੁੰਦਾ ਹੈ।
ਇਸ ਸਮੱਗਰੀ ਵਿਚ ਰੈਡੀਮੇਡ ਕੱਪੜਿਆਂ ਦੀ ਬਹੁਤ ਸਾਰੀ ਕਿਸਮ ਹੈ, ਇਸ ਲਈ ਮੋਬਾਈਲ ਟੀਮਾਂ ਨੂੰ ਇਸ ਦਾ ਮੁਲਾਂਕਣ ਕਰਨ ਵਿੱਚ ਕੁਝ ਦਿਨ ਲੱਗ ਗਏ। ਪੂਰੀ ਜਾਂਚ ਤੋਂ ਬਾਅਦ ਟੈਕਸ ਚੋਰੀ ਦਾ ਮਾਮਲਾ ਸਾਹਮਣੇ ਆਇਆ। ਦੂਜੇ ਪਾਸੇ ਟੀਮ ਵੱਲੋਂ ਕੀਤੀ ਗਈ ਜਾਂਚ ਦੌਰਾਨ ਇਨ੍ਹਾਂ ਦੋਵਾਂ ਟਰੱਕਾਂ ’ਤੇ ਰੇਡੀਮੇਡ ਕੱਪੜਿਆਂ ਤੋਂ ਇਲਾਵਾ ਲੋਹੇ ਦਾ ਸਾਮਾਨ ਜਿਸ ਵਿੱਚ ਨਟ-ਬੋਲਟ ਆਦਿ ਸ਼ਾਮਲ ਸਨ, ਬਰਾਮਦ ਹੋਏ। ਇਨ੍ਹਾਂ ਨਟ ਅਤੇ ਬੋਲਟ ਜੋ ਕਿ ਟਰੱਕਾਂ, ਟਰੈਕਟਰਾਂ ਅਤੇ ਹੋਰ ਵਾਹਨਾਂ ਦੇ ਪੁਰਜ਼ੇ ਸਨ, ਦਾ ਮਾਰਕੀਟ ਤੋਂ ਜ਼ਮੀਨੀ ਪੱਧਰ ’ਤੇ ਮੁਲਾਂਕਣ ਕੀਤਾ ਗਿਆ। ਇਸ ਸਬੰਧੀ ਏ. ਈ. ਟੀ. ਸੀ. ਮਹੇਸ਼ ਗੁਪਤਾ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਟਰੱਕਾਂ ਨੂੰ 5 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਟੈਕਸ ਚੋਰੀ ਵਿਰੁੱਧ ਮੋਬਾਈਲ ਵਿੰਗ ਦੀ ਮੁਹਿੰਮ ਜਾਰੀ ਰਹੇਗੀ ਅਤੇ ਟੈਕਸ ਚੋਰੀ ਦੇ ਸਾਰੇ ਰਸਤੇ ਬੰਦ ਕੀਤੇ ਜਾਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬੀਓ! ਅੱਜ ਹੀ ਨਿਬੇੜ ਲਓ ਆਹ ਕੰਮ, ਨਵੇਂ ਸਾਲ 'ਤੇ ਪੈ ਸਕਦੈ ਪਛਤਾਉਣਾ
NEXT STORY