ਜਲੰਧਰ(ਰਾਜੇਸ਼)— ਇਥੋਂ ਦੀ ਅਦਾਲਤ ਕੰਪਲੈਕਸ ਦੇ ਬਾਹਰ ਦੋ ਧਿਰਾਂ ਦੇ ਆਪਸ 'ਚ ਭਿੜ ਜਾਣ ਦੀ ਸੂਚਨਾ ਮਿਲੀ ਹੈ। ਦੋਵੇਂ ਧਿਰਾਂ ਦਾ ਝਗੜਾ ਇੰਨਾ ਵੱਧ ਗਿਆ ਕਿ ਇਸ ਦੌਰਾਨ ਇਕ ਧਿਰ ਵੱਲੋਂ ਕੰਪਲੈਕਸ ਦੇ ਬਾਹਰ ਦੂਜੇ ਧਿਰ 'ਤੇ ਗੋਲੀਆਂ ਚੱਲਣ ਦੀ ਵੀ ਗੱਲ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਧਿਰਾਂ 'ਚ ਆਪਸੀ ਰੰਜਿਸ਼ ਚੱਲ ਰਹੀ ਸੀ। ਲਾਡੋਵਾਲੀ ਰੋਡ ਦੇ ਸੇਹਰਾ ਫੀਲਡ ਦੇ ਮਾਲਕ ਦੇ ਬੇਟੇ ਕਮਲਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਗੁਰਪ੍ਰੀਤ ਉਰਫ ਗੋਪੀ ਬਾਜਵਾ ਨਾਲ ਕੇਸ ਚੱਲ ਰਿਹਾ ਹੈ। ਬੁੱਧਵਾਰ ਨੂੰ ਅਦਾਲਤ ਦੇ ਬਾਹਰ ਦੋਵੇਂ ਧਿਰਾਂ ਦਾ ਆਹਮਣਾ-ਸਾਹਮਣਾ ਹੋ ਗਿਆ। ਇਸ ਦੌਰਾਨ ਦੋਵੇਂ ਧਿਰਾਂ ਨੇ ਇਕ ਦੂਜੇ 'ਤੇ ਪੱਥਰਬਾਜ਼ੀ ਵੀ ਕੀਤੀ। ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਗੋਪੀ ਨੇ ਅਦਾਲਤ ਦੇ ਬਾਹਰ ਪਹਿਲਾਂ ਪਥਰਾਅ ਕੀਤਾ ਅਤੇ ਫਿਰ ਪਿਸਤੌਲ ਤਾਨ ਦਿੱਤੀ। ਇਸ ਦੌਰਾਨ ਤਿੰਨ ਮਿਸ ਫਾਇਰਿੰਗ ਕੀਤੀ ਗਈ। ਹਾਲਾਂਕਿ ਗੋਪੀ ਨੇ ਕਮਲਪ੍ਰੀਤ 'ਤੇ ਪਥਰਾਅ ਦਾ ਦੋਸ਼ ਲਗਾਇਆ ਹੈ। ਫਿਲਹਾਲ ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਫਾਇਰਿੰਗ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਆਰ. ਐੱਸ. ਗੰਨ ਹਾਊਸ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਭੰਨ-ਤੋੜ ਘਟਨਾ ਕੈਮਰਿਆਂ 'ਚ ਹੋਈ ਕੈਦ,1 ਕਾਬੂ
NEXT STORY