ਭਵਾਨੀਗੜ੍ਹ (ਅੱਤਰੀ, ਸੋਢੀ) : ਆਦਰਸ਼ ਸਕੂਲ ਬਾਲਦ ਖੁਰਦ ਦੇ ਮਾਪਿਆਂ ਵਲੋਂ ਸਟਾਫ ਦੀਆਂ 7 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਅੱਜ ਐੱਸ. ਡੀ. ਐੱਮ. ਦਫਤਰ ਵਿਖੇ ਮਰਨ ਵਰਤ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਮਰਨ ਵਰਤ 'ਤੇ ਬੈਠੇ ਮਾਪਿਆਂ ਨੇ ਮੰਗ ਕੀਤੀ ਕਿ ਸ਼ਹੀਦ ਊਧਮ ਸਿੰਘ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਤੋਂ ਆਦਰਸ਼ ਸਕੂਲ ਬਾਲਦ ਖੁਰਦ ਨੂੰ ਆਜ਼ਾਦ ਕਰਵਾਇਆ ਜਾਵੇ। ਹਰਭਜਨ ਸਿੰਘ ਹੈਪੀ ਨੇ ਮੰਗਾਂ ਪੂਰੀਆਂ ਨਾ ਹੋਣ ਤੱਕ ਮਰਨ ਵਰਤ 'ਤੇ ਬੈਠੇ ਰਹਿਣ ਦਾ ਐਲਾਨ ਕਰਕੇ ਮਰਨ ਵਰਤ ਸ਼ੁਰੂ ਕਰ ਦਿੱਤਾ।
ਉਨ੍ਹਾਂ ਜਾਇਜ਼ ਮੰਗਾਂ ਦਾ ਹਵਾਲਾ ਦਿੰਦਿਆਂ ਦੱਸਿਆ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਵਿਦਿਆਰਥੀਆਂ ਨੂੰ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਅਤੇ ਅਧਿਆਪਕਾਂ ਦੀ ਪਿਛਲੇ 6-7 ਮਹੀਨਿਆਂ ਦੀ ਬਕਾਇਆ ਤਨਖਾਹ ਇਕ ਮੁਸਤ ਜਾਰੀ ਕਰਨਾ, ਭਵਿੱਖ ਵਿਚ ਅਧਿਆਪਕਾਂ ਦੀ ਬਣਦੀ ਤਨਖਾਹ ਮਹੀਨਾਵਾਰ ਸਮੇਂ ਸਿਰ ਦੇਣਾ, ਸਕੂਲ ਵਿਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨਾ, ਇਸਦੇ ਨਾਲ ਹੀ ਸਾਲ 2018-19 ਦੇ ਦੌਰਾਨ ਜੋ ਵਿਦਿਆਰਥੀਆਂ ਤੋਂ ਬੋਰਡ ਦੀ ਫੀਸ ਵਸੂਲੀ ਗਈ ਅਤੇ ਕੰਪਨੀ ਨੇ ਸਰਕਾਰ ਪਾਸੋਂ ਕਲੇਮ ਕਰ ਲਈ ਗਈ ਵਿਦਿਆਰਥੀਆਂ ਨੂੰ ਫੀਸ ਵਾਪਸ ਕੀਤੀ ਜਾਵੇ ਅਤੇ ਜਿਸ ਤਰ੍ਹਾਂ ਡੀ. ਸੀ. ਮਾਨਸਾ ਨੇ ਭੂਪਾਲ ਕਲਾਂ ਆਦਰਸ਼ ਸਕੂਲ ਵਿਚ ਉਕਤ ਕੰਪਨੀ ਨੂੰ ਬਲੈਕ ਲਿਸਟ ਕੀਤਾ ਹੈ, ਉਸੇ ਤਰ੍ਹਾਂ ਆਦਰਸ਼ ਸਕੂਲ ਬਾਲਦ ਖੁਰਦ ਵਿਚੋਂ ਉਕਤ ਕੰਪਨੀ ਨੂੰ ਬਲੈਕ ਲਿਸਟ ਕਰਕੇ ਪ੍ਰਸ਼ਾਸਨ ਦੇ ਅਧੀਨ ਸਕੂਲ ਦਾ ਪ੍ਰਬੰਧ ਚਲਾਇਆ ਜਾਵੇ। ਧਰਨੇ ਦੌਰਾਨ ਸਮੂਹ ਵਿਦਿਆਰਥੀਆਂ ਦੇ ਮਾਤਾ ਪਿਤਾ ਬਲਦੇਵ ਸਿੰਘ ਭਵਾਨੀਗੜ੍ਹ, ਧਰਮਪਾਲ ਸਿੰਘ ਬਾਲਦ ਕਲਾਂ, ਰਾਜਨ ਸ਼ਰਮਾ, ਮਨਪ੍ਰੀਤ ਸਿੰਘ, ਬੀਰਵਲ ਨਾਥ, ਜਮੀਲ ਖਾਨ, ਤੇਜਾ ਸਿੰਘ, ਰਿੰਕੂ ਸਿੰਘ, ਨੌਜਵਾਨ ਭਾਰਤ ਸਭਾ ਤੋਂ ਪ੍ਰਗਟ ਸਿੰਘ, ਬਲਕਾਰ ਸਿੰਘ, ਮੇਜਰ ਸਿੰਘ ਅਤੇ ਸਮੂਹ ਹੋਰ ਮਾਪੇ ਹਾਜ਼ਰ ਸਨ।
ਚੈੱਕ ਫੇਲ ਹੋਣ 'ਤੇ ਵਪਾਰੀ ਨੂੰ ਦੋ ਸਾਲ ਦੀ ਸਜ਼ਾ
NEXT STORY