ਨਾਭਾ (ਸੁਸ਼ੀਲ ਜੈਨ): ਅੱਜ ਇਥੇ ਸਾਧੂ ਰਾਮ ਅਗਰਵਾਲ ਧਰਮਸ਼ਾਲਾ ਵਿਖੇ ਆਲ ਇੰਡੀਆ ਐਂਟੀ ਟੈਰੋਰਿਸਟ ਫਰੰਟ ਵੱਲੋਂ ਪੰਜਾਬ ਕੇਸਰੀ-ਜਗ ਬਾਣੀ ਪਰਿਵਾਰ ਦੇ ਸਹਿਯੋਗ ਨਾਲ 'ਕੋਰੋਨਾ' ਦੌਰਾਨ ਸਿਵਲ ਅਤੇ ਪੁਲਸ ਪ੍ਰਸ਼ਾਸਨ, ਸਫਾਈ ਸੇਵਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਦੇ ਪ੍ਰਬੰਧਕ-ਕਮ-ਐੱਸ. ਡੀ. ਐੱਮ. ਸੂਬਾ ਸਿੰਘ, ਡੀ. ਐੱਸ. ਪੀ. ਵਰਿੰਦਰਜੀਤ ਸਿੰਘ ਥਿੰਦ, ਸਰਬਜੀਤ ਸਿੰਘ ਚੀਮਾ (ਐੱਸ. ਐੱਚ. ਓ. ਕੋਤਵਾਲੀ), ਤਹਿਸੀਲਦਾਰ-ਕਮ-ਐਗਜ਼ੈਕਟਿਵ ਮੈਜਿਸਟਰੇਟ ਸੁਖਜਿੰਦਰ ਸਿੰਘ ਟਿਵਾਣਾ, ਸੈਨੇਟਰੀ ਇੰਸਪੈਕਟਰ ਤੇਜਾ ਸਿੰਘ, ਸਕਿਓਰਟੀ ਬਰਾਂਚ ਦੇ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਨਿੱਕੂ, ਥਾਣੇਦਾਰ ਇੰਦਰਜੀਤ ਸਿੰਘ, ਹੈੱਡ ਮੁਨਸ਼ੀ ਹਰਜਿੰਦਰ ਸ਼ਰਮਾ (ਹਨੀ), ਨਰਿੰਦਰ ਸਿੰਘ ਅਤੇ ਭੁਪਿੰਦਰ ਸਿੰਘ ਤੋਂ ਇਲਾਵਾ 25 ਹੋਰ ਪੁਲਸ ਅਫਸਰਾਂ/ਜਵਾਨਾਂ ਦਾ ਵਿਸ਼ੇਸ਼ ਸੇਵਾਵਾਂ ਲਈ ਸਨਮਾਨ ਕੀਤਾ ਗਿਆ, ਜਿਨ੍ਹਾਂ ਨੇ ਪਿਛਲੇ 39 ਦਿਨਾਂ ਦੌਰਾਨ ਮਨੁੱਖਤਾ ਦੀ ਸੇਵਾ ਲਈ 12 ਤੋਂ 16 ਘੰਟੇ ਡਿਊਟੀ ਦੇ ਕੇ ਨਾਭਾ ਸਬ-ਡਵੀਜ਼ਨ ਵਿਚ ਮਹਾਮਾਰੀ ਤੋਂ ਬਚਾਅ ਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਸੁਚੱਜੇ ਢੰਗ ਨਾਲ ਰੱਖਿਆ।ਫਰੰਟ ਦੇ ਕੌਮੀ ਸਲਾਹਕਾਰ ਅਤੇ ਪੰਜਾਬ ਕੇਸਰੀ-ਜਗ ਬਾਣੀ ਦੇ ਪ੍ਰਤੀਨਿਧੀ ਸੁਸ਼ੀਲ ਜੈਨ, ਜ਼ਿਲਾ ਭਾਜਪਾ ਦਿਹਾਤੀ ਪ੍ਰਧਾਨ ਸੁਰਿੰਦਰ ਗਰਗ, ਜ਼ਿਲਾ ਉਪ-ਪ੍ਰਧਾਨ ਵਿਸ਼ਾਲ ਸ਼ਰਮਾ, ਮੰਡਲ ਪ੍ਰਧਾਨ ਗੌਰਵ ਜਲੋਟਾ, ਰਵਨੀਸ਼ ਗੋਇਲ ਜਨਰਲ ਸਕੱਤਰ ਅਗਰਵਾਲ ਸਭਾ ਅਤੇ ਹੋਰਨਾ ਨੇ ਸਨਮਾਨ ਦੀ ਰਸਮ ਅਦਾ ਕਰਦਿਆਂ ਕਿਹਾ ਕਿ ਅਧਿਕਾਰੀਆਂ ਦੇ ਨਿਰਦੇਸ਼ਾਂ ਦੀ ਹਰੇਕ ਵਿਅਕਤੀ ਨੂੰ ਪਾਲਣਾ ਕਰਨੀ ਚਾਹੀਦੀ ਹੈ।

ਇਸ ਮੌਕੇ ਸਮਾਜ ਸੇਵਕ ਰਣਧੀਰ ਸਿੰਘ ਖੰਗੂੜਾ, ਸਰਵਮੋਹਿਤ ਮੋਨੂੰ ਡੱਲਾ, ਰੁਪਿੰਦਰ ਕੌਸ਼ਲ (ਮੁੰਨਾ), ਸਾਬਕਾ ਕੌਂਸਲਰ ਸੰਦੀਪ ਗਰਗ, ਐਡਵੋਕੇਟ ਯੋਗੇਸ਼ ਖੱਤਰੀ ਜਨਰਲ ਸਕੱਤਰ ਜ਼ਿਲਾ ਭਾਜਪਾ, ਨੰਦ ਲਾਲ, ਸੇਸ਼ ਜੀਂਦੀਆ, ਪਰਮਜੀਤ ਆਸਟਾ ਸਾਬਕਾ ਲਾਇਨਜ਼ ਕਲੱਬ ਪ੍ਰਧਾਨ, ਨਰਿੰਦਰਜੀਤ ਸਿੰਘ ਭਾਟੀਆ ਸਾਬਕਾ ਕੌਂਸਲ ਪ੍ਰਧਾਨ, ਵਿਨੋਦ ਕਾਲੜਾ ਸਾਬਕਾ ਮੰਡਲ ਪ੍ਰਧਾਨ, ਹਰਮੀਤ ਮਾਨ ਪ੍ਰਧਾਨ ਪ੍ਰੈੱਸ ਕਲੱਬ, ਜੇ. ਐੱਸ. ਬੱਗਾ ਮਹਿਕ ਪੰਜਾਬ ਅਤੇ ਤਰੁਣ ਮਹਿਤਾ ਦਾ ਵੀ ਸਨਮਾਨ ਕੀਤਾ, ਜਿਨ੍ਹਾਂ ਨੇ ਲੋੜਵੰਦਾਂ ਨੂੰ ਰਾਸ਼ਨ ਦੇ ਪੈਕੇਟ ਵੰਡੇ। ਐੱਸ. ਡੀ. ਐੱਮ. ਸੂਬਾ ਸਿੰਘ ਨੇ ਫਰੰਟ ਦੇ ਅਹੁਦੇਦਾਰਾਂ ਅਤੇ ਪੰਜਾਬ ਕੇਸਰੀ-ਜਗ ਬਾਣੀ ਪਰਿਵਾਰ ਦੀਆਂ ਸੇਵਾਵਾਂ ਦੀ ਭਰਵੀਂ ਸ਼ਲਾਘਾ ਕੀਤੀ। ਸੁਰਿੰਦਰ ਗਰਗ ਸਾਬਕਾ ਵਾਈਸ ਚਅੇਰਮੈਨ ਮਾਰਕੀਟ ਕਮੇਟੀ ਨੇ ਸਫਾਈ ਸੇਵਕਾਂ ਦਾ ਸਨਮਾਨ ਕੀਤਾ। ਸੁਸ਼ੀਲ ਜੈਨ ਨੇ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਅਧਿਕਾਰੀਆਂ ਨੂੰ ਸਨਮਾਨ ਚਿੰਨ੍ਹ ਅਤੇ ਸ਼ਾਲ ਭੇਟ ਕੀਤੇ।

ਮੋਹਾਲੀ 'ਚ ਇੱਕੋ ਦਿਨ 13 ਕੋਰੋਨਾ ਕੇਸਾਂ ਦੀ ਪੁਸ਼ਟੀ, ਕੁੱਲ ਪੀੜਤਾਂ ਦੀ ਗਿਣਤੀ ਹੋਈ 86
NEXT STORY