ਜਲੰਧਰ (ਧਵਨ)– ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿਚ ਪ੍ਰਸ਼ਾਸਨਿਕ ਤੇ ਪੁਲਸ ਫੇਰਬਦਲ ਬਾਰੇ ਜਲਦ ਫ਼ੈਸਲਾ ਲਿਆ ਜਾਵੇਗਾ। ਸੂਬੇ ਵਿਚ ਸਾਲਾਨਾ ਵਿਭਾਗੀ ਤਬਾਦਲੇ ਵੀ ਅਜੇ ਪੈਂਡਿੰਗ ਪਏ ਹੋਏ ਹਨ। ਇਨ੍ਹਾਂ ਤਬਾਦਲਿਆਂ ਵਿਚ ਲੋਕ ਸਭਾ ਚੋਣਾਂ ਕਾਰਨ ਦੇਰੀ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - 3 ਬੱਚਿਆਂ ਦੀ ਮਾਂ 'ਤੇ ਆਇਆ ਸਿਰਫ਼ਿਰੇ ਦਾ ਦਿਲ! ਫ਼ਿਰ ਜੋ ਹੋਇਆ ਜਾਣ ਉੱਡ ਜਾਣਗੇ ਹੋਸ਼
ਪਹਿਲਾਂ ਲੋਕ ਸਭਾ ਚੋਣਾਂ ਅਤੇ ਉਸ ਤੋਂ ਬਾਅਦ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਦੀ ਉਪ-ਚੋਣ ਕਾਰਨ ਸੂਬਾ ਸਰਕਾਰ ਤਬਾਦਲਿਆਂ ਬਾਰੇ ਫੈਸਲਾ ਨਹੀਂ ਲੈ ਸਕੇਗੀ। ਮੁੱਖ ਮੰਤਰੀ ਨੇ ਕੈਬਨਿਟ ਦੀ ਬੈਠਕ ਵੀ ਸੱਦਣੀ ਹੈ, ਜਿਸ ਵਿਚ ਸਾਲਾਨਾ ਤਬਾਦਲਿਆਂ ਸਬੰਧੀ ਨੀਤੀ ਬਣਾਈ ਜਾਵੇਗੀ ਅਤੇ ਵਿਭਾਗੀ ਤਬਾਦਲਿਆਂ ਦਾ ਸਮਾਂ ਤੈਅ ਕੀਤਾ ਜਾਵੇਗਾ। ਇਸੇ ਤਰ੍ਹਾਂ ਜ਼ਿਲਿਆਂ ਵਿਚ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤਬਾਦਲੇ ਵੀ ਪੈਂਡਿੰਗ ਪਏ ਹਨ।
ਇਹ ਖ਼ਬਰ ਵੀ ਪੜ੍ਹੋ - ਜ਼ਿਮਨੀ ਚੋਣਾਂ ਤੋਂ ਵੀ ਪਹਿਲਾਂ ਹੋਣਗੀਆਂ ਨਗਰ ਨਿਗਮ ਦੀਆਂ ਚੋਣਾਂ! ਇਸ ਮਹੀਨੇ ਹੋ ਸਕਦੀ ਹੈ ਵੋਟਿੰਗ
ਸਰਕਾਰੀ ਹਲਕਿਆਂ ਵਿਚ ਕਿਹਾ ਜਾ ਰਿਹਾ ਹੈ ਕਿ ਤਬਾਦਲਿਆਂ ਸਬੰਧੀ ਮੁੱਖ ਮੰਤਰੀ ਵੱਲੋਂ ਅਗਲੇ 2-3 ਦਿਨਾਂ ’ਚ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ। ਤਬਾਦਲੇ ਇਸ ਲਈ ਵੀ ਲਾਜ਼ਮੀ ਹੋ ਗਏ ਹਨ ਕਿਉਂਕਿ ਆਉਣ ਵਾਲੇ ਸਮੇਂ ’ਚ ਸੂਬੇ ਵਿਚ ਸਰਕਾਰ ਨੇ ਜਿੱਥੇ ਕਾਰਪੋਰੇਸ਼ਨ ਚੋਣਾਂ ਕਰਵਾਉਣੀਆਂ ਹਨ, ਉੱਥੇ ਹੀ ਕੇਂਦਰੀ ਚੋਣ ਕਮਿਸ਼ਨ ਨੇ 4 ਵਿਧਾਨ ਸਭਾ ਸੀਟਾਂ ’ਤੇ ਉਪ-ਚੋਣਾਂ ਵੀ ਕਰਵਾਉਣੀਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ 'ਚ ਕਾਂਗਰਸੀ ਆਗੂ ਤੋਂ ਤੰਗ ਆ ਕੇ ਨਗਰ ਨਿਗਮ ਦੇ ਸਾਬਕਾ ਮੁਲਾਜ਼ਮ ਨੇ ਕੀਤੀ ਖ਼ੁਦਕੁਸ਼ੀ! 6 ਲੋਕਾਂ 'ਤੇ FIR ਦਰਜ
NEXT STORY