ਅੰਮ੍ਰਿਤਸਰ (ਸੰਜੀਵ) - ਸਥਾਨਕ ਪ੍ਰਸ਼ਾਸ਼ਨਿਕ ਕੰਪਲੈਕਸ ’ਚ ਚੱਲ ਰਹੀ ਖੋਦਾਈ ਦੌਰਾਨ ਇਕ ਹੈਂਡ ਗ੍ਰਨੇਡ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਹੈਂਡ ਗ੍ਰਨੇਡ ਦੇ ਬਾਰੇ ਪਤਾ ਲੱਗਣ ’ਤੇ ਪੁਲਸ ਮੌਕੇ ’ਤੇ ਪਹੁੰਚ ਗਈ, ਜਿਸ ਨੇ ਹੈਂਡ ਗ੍ਰਨੇਡ ਨੂੰ ਕਬਜ਼ੇ ’ਚ ਲੈ ਕੇ ਐਂਟੀ ਬੰਬ ਸਕੁਐੱਡ ਦੇ ਹਵਾਲੇ ਕਰ ਦਿੱਤਾ। ਪੁਲਸ ਵਲੋਂ ਫਿਲਹਾਲ ਇਸ ਹੈਂਡ ਗ੍ਰਨੇਡ ਨੂੰ ਸੁਰੱਖਿਅਤ ਜਗ੍ਹਾ ’ਤੇ ਰੱਖ ਦਿੱਤਾ ਗਿਆ ਹੈ। ਇਸ ਦੀ ਜਾਂਚ ਕਰਨ ਤੋਂ ਬਾਅਦ ਇਸ ਨੂੰ ਨਾਕਾਰਾ ਕੀਤਾ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ - ਪਾਕਿ ’ਚ ਵੱਡੀ ਵਾਰਦਾਤ : ਹਿੰਦੂ ਫਿਰਕੇ ਦੇ ਵਿਅਕਤੀ ਨੇ ਪਤਨੀ ਸਣੇ 3 ਬੱਚਿਆਂ ਦੇ ਕਤਲ ਮਗਰੋਂ ਕੀਤੀ ਖ਼ੁਦਕੁਸ਼ੀ
ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਮਜ਼ਦੂਰ ਮੁਹੰਮਦ ਸੈਫ ਅਲੀ ਨੇ ਦੱਸਿਆ ਕਿ ਉਹ ਖੋਦਾਈ ਕਰ ਰਿਹਾ ਸੀ ਕਿ ਉਸ ਨੂੰ ਬੰਬ ਵਰਗੀ ਚੀਜ਼ ਵਿਖਾਈ ਦਿੱਤੀ, ਜਿਸ ’ਤੇ ਉਸ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਮੌਕੇ ’ਤੇ ਪੁੱਜੇ ਥਾਣਾ ਸਿਵਲ ਲਾਈਨ ਦੇ ਇੰਚਾਰਜ ਇੰਸਪੈਕਟਰ ਸ਼ਿਵ ਦਰਸ਼ਨ ਅਤੇ ਬੰਬ ਨਿਰੋਧਕ ਦਸਤੇ ਨੇ ਹੈਂਡ ਗ੍ਰਨੇਡ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਉਨ੍ਹਾਂ ਦੇ ਨਾਲ ਡਾਗ ਸਕੁਐੱਡ ਦੀ ਟੀਮ ਨੇ ਵੀ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਚਰਚਾ ਦਾ ਵਿਸ਼ਾ ਬਣੀ ਕੌਮੀ ਪਾਰਟੀ ਦੇ ਆਗੂ ਦੀ ਅਸ਼ਲੀਲ ਆਡੀਓ, ਸੋਸ਼ਲ ਮੀਡੀਆ ’ਤੇ ਹੋਈ ਵਾਇਰਲ
ਇਹ ਕਹਿਣਾ ਹੈ ਪੁਲਸ ਦਾ :
ਅੰਮ੍ਰਿਤਸਰ ਜ਼ਿਲ੍ਹੇ ਦੇ ਥਾਣਾ ਸਿਵਲ ਲਾਈਨ ਦੇ ਇੰਚਾਰਜ ਇੰਸਪੈਕਟਰ ਸ਼ਿਵ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਬਰਾਮਦ ਕੀਤਾ ਗਿਆ ਹੈਂਡ ਗ੍ਰਨੇਡ ਨੂੰ ਜੰਗਾਲ ਲੱਗਾ ਹੋਇਆ ਹੈ। ਇਸ ਜਗ੍ਹਾ ’ਤੇ ਖੋਦਾਈ ਚੱਲ ਰਹੀ ਹੈ, ਬਹੁਤ ਸਾਲ ਪਹਿਲਾਂ ਉੱਥੇ ਪੁਲਸ ਮਾਲ ਖਾਨਾ ਹੋਇਆ ਕਰਦਾ ਸੀ, ਹੋ ਸਕਦਾ ਹੈ ਕਿ ਇਹ ਹੈਂਡ ਗ੍ਰਨੇਡ ਮਿੱਟੀ ’ਚ ਦੱਬਿਆ ਗਿਆ ਹੋਵੇ, ਜਿਸ ਬਾਰੇ ਜਾਂਚ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਦੁਬਈ ਤੋਂ ਅੰਮ੍ਰਿਤਸਰ ਪੁੱਜੀ ਫਲਾਈਟ ’ਚੋਂ ਖਿਡੌਣਿਆਂ ’ਚ ਲੁਕਾ ਕੇ ਰੱਖਿਆ 11 ਲੱਖ ਦਾ ਸੋਨਾ ਬਰਾਮਦ (ਤਸਵੀਰਾਂ)
ਖੇਮਕਰਨ 'ਚ ਵੱਡੀ ਵਾਰਦਾਤ, ਗੁੱਸੇ 'ਚ ਆਏ ਜਵਾਈ ਨੇ ਬੇਰਹਿਮੀ ਨਾਲ ਕਤਲ ਕੀਤਾ ਸਹੁਰਾ
NEXT STORY