ਅੰਮ੍ਰਿਤਸਰ (ਨੀਰਜ) - ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਕਸਟਮ ਵਿਭਾਗ ਦੀ ਟੀਮ ਵਲੋਂ ਦੁਬਈ ਤੋਂ ਅੰਮ੍ਰਿਤਸਰ ਆਉਣ ਵਾਲੀ ਫਲਾਈਟ ’ਚੋਂ 11 ਲੱਖ ਰੁਪਏ ਦਾ ਸੋਨਾ ਬਰਾਮਦ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਫਲਾਈਟ ’ਚ ਆਏ ਇਕ ਯਾਤਰੀ ਨੇ ਸੋਨੇ ਦੀਆਂ ਪਤਰੀਆਂ ਬਣਾ ਕੇ ਵੱਖ-ਵੱਖ ਖਿਡੌਣਿਆਂ ’ਚ ਸੋਨੇ ਨੂੰ ਛੁਪਾਇਆ ਹੋਇਆ ਸੀ। ਕਸਟਮ ਵਿਭਾਗ ਦੀ ਟੀਮ ਨੇ ਯਾਤਰੀਆਂ ਦਾ ਸਾਮਾਨ ਚੈੱਕ ਕਰਦੇ ਸਮੇਂ ਇਸ ਸੋਨੇ ਨੂੰ ਬਰਾਮਦ ਕਰ ਲਿਆ।
ਪੜ੍ਹੋ ਇਹ ਵੀ ਖ਼ਬਰ - ਰਈਆ ’ਚ ਖ਼ੌਫ਼ਨਾਕ ਵਾਰਦਾਤ : ਗੋਦ ਲਏ ਕਲਯੁੱਗੀ ਪੁੱਤ ਨੇ ਘੋਟਣਾ ਮਾਰ ਮਾਂ ਨੂੰ ਦਿੱਤੀ ਦਰਦਨਾਕ ਮੌਤ
ਦੱਸ ਦੇਈਏ ਕਿ ਸਾਮਾਨ ਵਿੱਚੋਂ ਬਰਾਮਦ ਹੋਇਆ ਸੋਨਾ ਪਲਾਸਟਿਕ ਦੇ ਬਣੇ ਖਿਡੌਣੇ ਜਿਵੇਂ ਕਾਰਾਂ, ਬ੍ਰੈਸਲੈੱਟ, ਅਲਾਰਮ ਕਲਾਕ ਤੇ ਹੋਰ ਸਮਾਨ ’ਚ ਲੁਕਾ ਕੇ ਰੱਖਿਆ ਹੋਇਆ ਸੀ। ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਸੋਨਾ ਛੁੱਪਾ ਕੇ ਲਿਆਉਣ ਵਾਲੇ ਵਿਅਕਤੀ ਨੂੰ ਮੌਕੇ ਤੋਂ ਕਾਬੂ ਕਰ ਲਿਆ, ਜਿਸ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਜਾਂਚ ਤੋਂ ਬਾਅਦ ਕੀਤੀ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - ਗਮ ’ਚ ਬਦਲੀਆਂ ਖੁਸ਼ੀਆਂ : ਭੈਣ ਦਾ ਸੀ ਅੱਜ ਵਿਆਹ, ਭਰਾ ਦੀ ਸੜਕ ਹਾਦਸੇ ’ਚ ਹੋਈ ਦਰਦਨਾਕ ਮੌਤ
ਪੜ੍ਹੋ ਇਹ ਵੀ ਖ਼ਬਰ - ਨਵ ਵਿਆਹੇ ਨੌਜਵਾਨ ਦੇ ਕਤਲ ਦੀ ਸੁਲਝੀ ਗੁੱਥੀ: ਪਤਨੀ ਦੇ ਹੀ ਆਸ਼ਕ ਨੇ ਦੋਸਤਾਂ ਨਾਲ ਮਿਲ ਦਿੱਤੀ ਸੀ ਖ਼ੌਫਨਾਕ ਮੌਤ
ਸ਼ੱਕੀ ਹਾਲਾਤ ’ਚ ਨੌਜਵਾਨ ਦਾ ਕਤਲ ਕਰਕੇ ਭਾਖੜਾ ਨਹਿਰ ’ਚ ਸੁੱਟੀ ਲਾਸ਼, ਸਰੀਰ ’ਤੇ ਮਿਲੇ ਸੱਟਾਂ ਦੇ ਨਿਸ਼ਾਨ
NEXT STORY