ਅੰਮ੍ਰਿਤਸਰ (ਮਹਿੰਦਰ) — ਨਾਬਾਲਗ ਨਾਲ ਬਲਾਤਕਾਰ ਦੇ ਮਾਮਲੇ 'ਚ ਕਥਿਤ ਦੋਸ਼ੀ ਨੌਜਵਾਨ ਨੂੰ ਉਸ ਦੇ ਮਾਂ-ਬਾਪ ਨਾਬਾਲਗ ਦੱਸ ਰਹੇ ਸਨ। ਹਾਲਾਂਕਿ ਦਰਰਜ ਕੀਤੇ ਗਏ ਮਾਮਲੇ 'ਚ ਦੋਸ਼ੀ ਨੌਜਵਾਨ ਨੂੰ ਪੁਲਸ ਨੇ ਬਾਲਗ ਦੋਸ਼ੀ ਤੌਰ 'ਤੇ ਹੀ ਨਾਮਜ਼ਦ ਕਰ ਰੱਖਿਆ ਸੀ ਪਰ ਪੀੜਤ ਨੇ ਬਾਲਗ ਦੋਸ਼ੀਆਂ ਦੇ ਤੌਰ 'ਤੇ ਹੀ ਨਾਮਜ਼ਦ ਕਰਨ ਲਈ ਉਸ ਦਾ ਕੋਈ ਵੋਟਰ ਕਾਰਡ ਪੇਸ਼ ਕਰ ਦਿੱਤਾ, ਜੋ ਅਦਾਲਤ 'ਚ ਜਾਲੀ ਸਾਬਿਤ ਹੋਇਆ।
ਆਖਿਰ ਸਥਾਨਕ ਵਧੀਕ ਜ਼ਿਲਾ ਤੇ ਸੈਸ਼ਨ ਜਜ ਐੱਸ. ਐੱਸ. ਧਾਲੀਵਾਲ ਨੇ ਸਾਰੇ ਪਹਿਲੂਆਂ 'ਤੇ ਗੌਰ ਕਰਨ ਤੋਂ ਬਾਅਦ ਦੋਸ਼ੀ ਨੂੰ ਨਾਬਾਲਗ ਐਲਾਨ ਕਰਨ ਦਾ ਫੈਸਲਾ ਸੁਣਾਇਆ ਤੇ ਮਾਮਲੇ ਨੂੰ ਜੁਵੇਨਾਇਲ ਕੋਰਟ 'ਚ ਭੇਜਦੇ ਹੋਏ ਜੁਵੇਨਾਇਲ ਕੋਰਟ ਦੇ ਜਜ ਗਗਨਦੀਪ ਸਿੰਘ ਗਰਗ ਦੀ ਅਦਾਲਤ 'ਚ 19 ਸਤੰਬਰ ਨੂੰ ਪੇਸ਼ ਹੋਣ ਤੋਂ ਬਾਅਦ ਜਾਰੀ ਕੀਤੇ ਹਨ। ਯੂ. ਪੀ. ਤੋਂ ਸੰਬੰਧਿਤ ਅਤੇ ਕਿੰਗ ਐਵਿਨਿਊ, ਜੀ. ਡੀ. ਰੋਡ ਖੇਤਰ 'ਚ ਰਹਿ ਰਹੇ ਪ੍ਰਵਾਸੀ ਮਜ਼ਦੂਰ ਨੇ 18-12-2015 ਨੂੰ ਥਾਣਾ ਮਕਬੂਲਪੁਰਾ 'ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਯੂ. ਪੀ. ਦੇ ਜ਼ਿਲਾ ਪ੍ਰਤਾਪਗੜ੍ਹ ਦਾ ਨਿਵਾਸੀ ਨੌਜਵਾਨ ਉਸ ਦੀ ਨਾਬਾਲਗ ਲੜਕੀ ਨੂੰ ਬਹਿਲਾ ਫੁਸਲਾ ਕੇ ਭਜਾ ਲੈ ਗਿਆ ਹੈ। ਪੁਲਸ ਨੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰਦੇ ਹੋਏ ਪੀੜਤ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਦੋਸ਼ੀ ਦੇ ਮਾਂ-ਬਾਪ ਨੂੰ ਵੀ ਸਹਿ ਦੋਸ਼ੀ ਦੇ ਤੌਰ 'ਤੇ ਨਾਮਜ਼ਦ ਕਰ ਲਿਆ ਸੀ।
ਡਿਫੈਂਸ ਕੌਂਸਲ ਸੀਤਾ ਰਾਮ ਚੌਧਰੀ ਨੇ ਦੱਸਿਆ ਕਿ ਇਸ ਮਾਮਲੇ 'ਚ ਦੋਸ਼ੀ ਨੌਜਵਾਨ ਦੇ ਮਾਂ-ਬਾਪ ਨੂੰ ਵੀ ਸਹਿ ਦੋਸ਼ੀ ਦੇ ਤੌਰ 'ਤੇ ਨਾਮਜ਼ਦ ਕੀਤੇ ਜਾਣ ਕਾਰਨ ਇਕ ਮਹੀਨਾ ਜੇਲ 'ਚ ਰਹਿਣ ਤੋਂ ਬਾਅਦ ਉਨ੍ਹਾਂ ਦੀ ਜਮਾਨਤ 'ਤੇ ਰਿਹਾਈ ਹੋਈ ਸੀ। ਉਨ੍ਹਾਂ ਨੇ ਆਪਣੇ ਬੇਟੇ ਦੀ ਜਨਮ ਤਾਰੀਕ 10-3-2001 ਦੱਸਦੇ ਹੋਏ ਉਸ ਨੂੰ ਨਾਬਾਲਗ ਦੱਸਿਆ ਸੀ ਤੇ ਅਦਾਲਤ 'ਚ ਜਨਮ ਤੇ ਸਕੂਲ ਦੇ ਸਰਟੀਫਿਕੇਟ ਤਕ ਪੇਸ਼ ਕੀਤੇ ਸਨ।
ਦੂਜੇ ਪਾਸੇ ਪੀੜਤ ਪਰਿਵਾਰ ਨੇ ਦੋਸ਼ੀ ਦਾ ਵੋਟਰ ਕਾਰਡ ਨੰਬਰ ਜੈਡ. ਟੂ. ਕੇ. 1888890 ਪੇਸ਼ ਕਰਦੇ ਹੋਏ ਉਸ ਦਾ ਜਨਮ ਸਾਲ 1995 'ਚ ਹੋਣ ਦਾ ਦਾਅਵਾ ਕਰਦੇ ਹਨ। ਦੋਸ਼ੀ ਨੂੰ ਬਾਲਗ ਦੱਸਣ ਦੀ ਕੋਸ਼ਿਸ਼ ਕੀਤੀ ਸੀ। ਮਾਮਲੇ ਦੀ ਤਸਦੀਕ ਕਰਵਾਉਣ ਲਈ ਥਾਣਾ ਮਕਬੂਲਪੁਰਾ ਪੁਲਸ ਨੂੰ ਸਕੂਲ ਦੀ ਤਸਦੀਕ ਕਰਨ ਲਈ ਯੂ. ਪੀ. ਵੀ ਭੇਜਿਆ ਗਿਆ ਸੀ। ਜਿਥੇ ਦੇ ਪ੍ਰਿੰਸੀਪਲ ਤੇ ਕਲਰਕ ਨੂੰ ਵੀ ਰਿਕਾਰਡ ਪੇਸ਼ ਕਰਨ ਲਈ ਤਲਬ ਕੀਤਾ ਗਿਆ ਸੀ।
ਪੀੜਤ ਪਰਿਵਾਰ ਨੇ ਦੋਸ਼ੀ ਨੌਜਵਾਨ ਦਾ ਜੋ ਵੋਟਰ ਕੋਰਡ ਪੇਸ਼ ਕਰ ਉਸ ਨੂੰ ਬਾਲਗ ਸਾਬਿਤ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਸੀ, ਉਸ ਨੂੰ ਲੈ ਕੇ ਯੂ. ਪੀ. ਦੇ ਪਿੰਡ ਗੋਪਾਲਪੁਰ ਦੀ ਵੋਟਰ ਸੂਚੀ ਅਦਾਲਤ 'ਚ ਪੇਸ਼ ਕੀਤੀ ਗਈ ਸੀ, ਜਿਸ 'ਚ ਦੋਸ਼ੀ ਦੀ ਵੋਟ ਹੀ ਨਹੀਂ ਬਣੀ ਹੋਈ ਸੀ, ਜਿਸ ਨੂੰ ਦੇਖ ਪੀੜ ਪੱਖ ਵਲੋਂ ਦੋਸ਼ੀ ਦਾ ਪੇਸ਼ ਕੀਤਾ ਗਿਆ ਵੋਟਰ ਕਾਰਡ ਖੁਦ-ਬ-ਖੁਦ ਜਾਲੀ ਸਾਬਿਤ ਹੋ ਰਿਹਾ ਸੀ।
ਡੇਢ ਸਾਲ ਦੀ ਬੱਚੀ ਨੂੰ ਚੁੱਕ ਕੇ ਲੈ ਗਿਆ ਅਵਾਰਾ ਕੁੱਤਾ, ਨੋਚ-ਨੋਚ ਕੇ ਕੀਤਾ ਲਹੂ-ਲੁਹਾਨ
NEXT STORY