ਨਵੀਂ ਦਿੱਲੀ (ਭਾਸ਼ਾ) - ਦੇਸ਼ ਦੀ ਦੋ ਦਿਗੱਜ ਫਿਨਟੈਕ ਕੰਪਨੀਆਂ ਭਾਰਤਪੇ ਅਤੇ ਫੋਨਪੇ ਦੇ ਵਿਚ ਚੱਲ ਰਿਹਾ ਵੱਡਾ ਵਿਵਾਦ ਸੁਲਝ ਗਿਆ ਹੈ। ਇਨ੍ਹਾਂ ਦੋਵਾਂ ਕੰਪਨੀਆਂ ਦੇ ਵਿਚ ‘ਪੇ’ ਦੇ ਇਸਤੇਮਾਲ ਨੂੰ ਲੈ ਕੇ ਕਾਨੂੰਨੀ ਵਿਵਾਦ ਚੱਲ ਰਹੇ ਸਨ। ਹੁਣ ਸਹਿਮਤੀ ਨਾਲ ਇਨ੍ਹਾਂ ਨੇ ਵਿਵਾਦ ਨੂੰ ਖਤਮ ਕਰ ਅੱਗੇ ਬਿਜਨੈਸ ’ਤੇ ਧਿਆਨ ਦੇਣ ਦਾ ਫੈਸਲਾ ਲਿਆ ਹੈ। ਦੋਵੇਂ ਕੰਪਨੀਆਂ ਇਸ ਮਾਮਲੇ ’ਚ ਚਲ ਰਹੇ ਕੇਸ ਵਾਪਸ ਲੈਣਗੀਆਂ।
ਭਾਰਤਪੇ ਅਤੇ ਫੋਨਪੇ ਨੇ ਐਤਵਾਰ ਨੂੰ ਦੱਸਿਆ ਕਿ ਉਨ੍ਹਾਂ ਦੇ ਵਿਚ ਟ੍ਰੇਡਮਾਰਕ ਵਿਵਾਦ ਖਤਮ ਹੋ ਗਿਆ ਹੈ। ਦੋਵੇਂ ਕੰਪਨੀਆਂ ਹੁਣ ‘ਪੇ’ ਦੇ ਇਸਤੇਮਾਲ ਨੂੰ ਲੈ ਕੇ ਅਗੇ ਵਿਵਾਦ ਨਹੀਂ ਕਰਨਾ ਚਾਹੁੰਦੀ। ਪਿਛਲੇ 5 ਸਾਲ ਤੋਂ ਇਸ ਮੁੱਦੇ ਨੂੰ ਲੈ ਕੇ ਕਈ ਕੋਰਟ ’ਚ ਇਨ੍ਹਾਂ ਫਿਨਟੈਕ ਕੰਪਨੀਆਂ ਦੇ ਵਿਵਾਦ ਜਾਰੀ ਸਨ। ਹੁਣ ਇਸ ਕਾਨੂੰਨੀ ਪਚੜੇ ਨਾਲ ਦੋਵੇਂ ਕੰਪਨੀਆਂ ਨੂੰ ਮੁਕਤੀ ਮਿਲ ਜਾਵੇਗੀ। ਦੋਵੇਂ ਕੰਪਨੀਆਂ ਨੇ ਆਪਣੇ ਬਿਆਨ ’ਚ ਇਸ ਸਮਝੌਤੇ ਨੂੰ ਲੈ ਕੇ ਖੁਸ਼ੀ ਜਤਾਈ ਹੈ। ਦਿੱਲੀ ਹਾਈ ਕੋਰਟ ਅਤੇ ਬਾਂਬੇ ਹਾਈ ਕੋਰਟ ’ਚ ਚਲ ਰਹੇ ਕੇਸਾਂ ਨੂੰ ਜਲਦ ਖਤਮ ਕਰਨ ਦੀ ਕਾਰਵਾਈ ਵੀ ਸ਼ੁਰੂ ਕੀਤੀ ਜਾਵੇਗੀ।
ਰਜਨੀਸ਼ ਕੁਮਾਰ ਨੇ ਕੀਤਾ ਫੈਸਲੇ ਦਾ ਸਵਾਗਤ
ਭਾਰਤਪੇ ਬੋਰਡ ਨੇ ਚੇਅਰਮੈਨ ਰਜਨੀਸ਼ ਕੁਮਾਰ ਨੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਇੰਡਸਟ੍ਰੀ ਦੇ ਲਈ ਚੰਗੀ ਖਬਰ ਹੈ। ਦੋਵੇਂ ਕੰਪਨੀਆਂ ਦੀਆਂ ਮੈਨੇਜਮੈਂਟ ਨੇ ਇਸ ਮਾਮਲੇ ’ਚ ਪਰਿਪਕਵਤਾ ਦਿਖਾਈ ਹੈ। ਇਸ ਨਾਲ ਅਸੀਂ ਨਵੀਂ ਉਰਜਾ ਦੇ ਨਾਲ ਹੋਰ ਜ਼ਰੂਰੀ ਮੁੱਦਿਆਂ ਅਤੇ ਬਿਜਨੈਸ ਨੂੰ ਅੱਗੇ ਲੈ ਜਾਣ ’ਤੇ ਧਿਆਨ ਦੇ ਸਕਾਗੇਂ। ਕਪਨੀ ਆਪਣਾ ਫੋਕਸ ਡਿਜੀਟਲ ਪੇਮੈਂਟ ਸੈਕਟਰ ’ਚ ਆਪਣੀ ਜਗ੍ਹਾ ਮਜ਼ਬੂਤ ਕਰਨ ’ਤੇ ਦੇਣਾ ਚਾਹੁੰਦੀ ਹੈ।
ਦੋਵੇਂ ਕੰਪਨੀਆਂ ਨੂੰ ਹੋਵੇਗਾ ਲਾਭ- ਸਮੀਰ ਨਿਗਮ
ਉਧਰ, ਫੋਨਪੇ ਦੇ ਫਾਊਂਡਰ ਅਤੇ ਸੀ.ਈ.ਓ ਸਮੀਰ ਨਿਗਮ ਨੇ ਕਿਹਾ ਕਿ ਉਨ੍ਹਾਂ ਨੂੰ ਆਮ ਸਹਿਮਤੀ ਨਾਲ ਹੋਣੇ ਇਸ ਫੈਸਲੇ ’ਤੇ ਬਹੁਤ ਖੁਸ਼ੀ ਹੈ। ਇਸ ਨਾਲ ਦੋਵੇਂ ਕੰਪਨੀਆਂ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਇਸ ਸਮਝੌਤੇ ਦੇ ਲਈ ਰਜਨੀਸ਼ ਕੁਮਾਰ ਦਾ ਵੀ ਧੰਨਵਾਦ ਦਿੱਤਾ, ਜਿਨ੍ਹਾਂ ਨੇ ਦੋਵੇਂ ਕੰਪਨੀਆਂ ਨੂੰ ਇਸਦੇ ਲਈ ਰਾਜੀ ਕਰਵਾਇਆ।
ਨਿਯਮਾਂ ਦੀ ਉਲੰਘਣਾ ਕਰਨ ’ਤੇ IOC, GAIL, ONGC ਸਮੇਤ ਹੋਰ ਕੰਪਨੀਆਂ ’ਤੇ ਲੱਗਾ ਜੁਰਮਾਨਾ
NEXT STORY