ਚੰਡੀਗੜ੍ਹ (ਸ਼ਰਮਾ) : ਪੰਜਾਬ ਸਰਕਾਰ ਵਲੋਂ ਵਿਦੇਸ਼ਾਂ ਤੋਂ ਵਾਪਸ ਆਏੇ ਲੋਕਾਂ ਅਤੇ ਬਿਨਾਂ ਲੱਛਣਾਂ ਵਾਲੇ ਲੋਕਾਂ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਨੂੰ ਹੋਟਲਾਂ ਜਾਂ ਨਿੱਜੀ ਫੈਸਲਿਟੀਜ਼ 'ਚ ਇਕਾਂਤਵਾਸ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਸਰਕਾਰ ਦੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਰਕਾਰ ਵਲੋਂ ਵਿਦੇਸ਼ਾਂ ਤੋਂ ਵਾਪਸ ਆਏ ਲੋਕਾਂ ਨੂੰ ਨਿੱਜੀ ਸੁਵਿਧਾਵਾਂ 'ਚ ਇਕਾਂਤਵਾਸ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਅਜਿਹੇ ਸਾਰੇ ਵਿਅਕਤੀ ਜਿਨ੍ਹਾਂ 'ਚ ਵਾਪਸ ਆਉਣ 'ਤੇ ਕੋਈ ਲੱਛਣ ਨਹੀਂ ਹਨ ਜਾਂ ਕੁਝ ਲੱਛਣ ਦਿਖਾਈ ਦਿੰਦੇ ਹਨ ਪਰ ਕੋਵਿਡ-19 ਨੈਗੇਟਿਵ ਪਾਏ ਗਏ ਹਨ, ਉਨ੍ਹਾਂ ਨੂੰ ਉਨ੍ਹਾਂ ਦੀ ਚੋਣ ਅਨੁਸਾਰ ਘਰ ਜਾਂ ਨਿੱਜੀ ਫੈਸੀਲਿਟੀ 'ਚ ਸਖ਼ਤੀ ਨਾਲ ਏਕਾਂਤਵਾਸ 'ਚ ਰੱਖਿਆ ਜਾਵੇਗਾ।
ਕੋਵਿਡ-19 ਦੇ ਚੱਲਦੇ ਸੈਰ-ਸਪਾਟਾ ਖੇਤਰ ਪ੍ਰਭਾਵਿਤ ਹੋਣ ਕਰ ਕੇ ਵੱਡੇ ਪੱਧਰ 'ਤੇ ਹੋਟਲ, ਅਪਾਰਟਮੈਂਟ ਜਿਹੀਆਂ ਕਈ ਫੈਸੀਲਿਟੀਜ਼ ਖਾਲੀ ਪਈਆਂ ਹਨ। ਅਜਿਹੀਆਂ ਕਈ ਸਥਿਤੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿੱਥੇ ਲੋਕਾਂ ਕੋਲ ਘਰ 'ਚ ਇਕਾਂਤਵਾਸ ਲਈ ਜ਼ਰੂਰੀ ਸੁਵਿਧਾਵਾਂ ਨਹੀਂ ਹਨ, ਉਹ ਇਸ ਤਰ੍ਹਾਂ ਦੀਆਂ ਨਿੱਜੀ ਥਾਵਾਂ ਨੂੰ ਇਕਾਂਤਵਾਸ ਲਈ ਚੁਣ ਸਕਦੇ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਚੰਗੀ ਖਬਰ, ਕੋਰੋਨਾ ਦੀ ਜੰਗ ਜਿੱਤ ਕੇ PGI ਤੋਂ ਘਰਾਂ ਤੋਂ ਪਰਤੇ 6 ਲੋਕ
ਚੰਡੀਗੜ੍ਹ ਵਾਸੀਆਂ ਲਈ ਚੰਗੀ ਖਬਰ
ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਚੰਡੀਗੜ੍ਹ ਵਾਸੀਆਂ ਲਈ ਚੰਗੀ ਖਬਰ ਆਈ ਹੈ। ਕੋਰੋਨਾ ਦਾ ਸ਼ਿਕਾਰ ਹੋਏ ਸ਼ਹਿਰ ਦੇ 6 ਲੋਕਾਂ ਨੇ ਇਸ ਵਾਇਰਲ ਖਿਲਾਫ ਜੰਗ ਜਿੱਤ ਲਈ ਹੈ ਅਤੇ ਪੀ. ਜੀ. ਆਈ. 'ਚੋਂ ਇਲਾਜ ਕਰਵਾਉਣ ਤੋਂ ਬਾਅਦ ਆਪਣੇ ਘਰਾਂ ਨੂੰ ਵਾਪਸ ਪਰਤ ਗਏ ਹਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ 5 ਮਰੀਜ਼ ਠੀਕ ਹੋ ਕੇ ਡਿਸਚਾਰਜ ਹੋ ਗਏ। ਇਨ੍ਹਾਂ 'ਚ 2 ਮਹੀਨੇ ਦੇ ਬੱਚੇ ਸਮੇਤ 3 ਲੋਕ ਨਵਾਂਗਰਾਓਂ ਤੋਂ ਹਨ ਅਤੇ 2 ਚੰਡੀਗੜ੍ਹ ਦੇ ਰਹਿਣ ਵਾਲੇ ਹਨ। ਚੰਡੀਗੜ੍ਹ ਦੇ ਡਿਸਚਾਰਜ ਹੋਏ ਮਰੀਜ਼ਾਂ 'ਚ 33 ਸਾਲ ਦਾ ਜੀ. ਐਮ. ਸੀ. ਐਚ. ਦਾ ਨਰਸਿੰਗ ਸਟਾਫ ਅਤੇ 28 ਸਾਲ ਦੀ ਬਾਪੂਧਾਮ ਦੀ ਇਕ ਔਰਤ ਹੈ। ਚੰਡੀਗੜ੍ਹ ਤੋਂ ਹੁਣ ਤੱਕ 32 ਮਰੀਜ਼ ਡਿਸਚਾਰਜ ਹੋ ਗਏ ਹਨ, ਉੱਥੇ ਹੀ ਚੰਡੀਗੜ੍ਹ 'ਚ ਕੁੱਲ ਮਰੀਜ਼ਾਂ ਦਾ ਅੰਕੜਾ 191 'ਤੇ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : ਪਠਾਨਕੋਟ ਵਾਸੀਆਂ ਲਈ ਅਹਿਮ ਖ਼ਬਰ, ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਰੀ ਕੀਤੇ ਹੁਕਮ
'ਗਰਭਵਤੀ ਔਰਤਾਂ ਅਤੇ ਬੱਚਿਆਂ ਲਈ ਸਰਕਾਰ ਚਲਾਵੇ ਸਪੈਸ਼ਲ ਟਰੇਨਾਂ'
NEXT STORY