ਅੰਮ੍ਰਿਤਸਰ (ਸਰਬਜੀਤ) : ਇਮਾਨਦਾਰ ਤੇ ਨਿਮਰਤਾ ਦੀ ਸਾਕਾਰ ਮੂਰਤ ਅਤੇ ਹਰ ਕਿਸੇ ਦਾ ਦੁੱਖ ਸਮਝਣ ਵਾਲੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਵੱਡੇ ਹਿੱਸੇ ਵਿਚ ਆਏ ਹੜ੍ਹਾਂ ਦੇ ਕਾਰਨ ਦੁਖੀ ਮਾਨਵਤਾ ਦੀ ਸੇਵਾ ਵਿਚ ਦਿਨ-ਰਾਤ ਇਕ ਕਰ ਦਿੱਤਾ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਧਾਮੀ ਦੇ ਦਿਲ ਵਿਚ ਲੋਕ ਸੇਵਾ ਦੀ ਭਾਵਨਾ ਪਰਮਾਤਮਾ ਵੱਲੋਂ ਬਖਸ਼ੀ ਇੱਕ ਵੱਡੀ ਦੇਣ ਹੈ। ਐਡਵੋਕੇਟ ਧਾਮੀ ਦੀ ਇਮਾਨਦਾਰੀ ਤੇ ਸੇਵਾ ਭਾਵਨਾ ਤੋਂ ਪ੍ਰਭਾਵਿਤ ਹੋ ਕੇ ਹੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਹੜ੍ਹ ਪ੍ਰਭਾਵਿਤਾਂ ਦੀ ਮਦਦ ਕਰਨ ਲਈ ਸ਼ੋ੍ਮਣੀ ਕਮੇਟੀ ਨੂੰ ਫੰਡ ਭੇਜੇ ਜਾ ਰਹੇ ਹਨ।
ਇਹ ਵੀ ਪੜ੍ਹੋ : ਪੁਰਾਣੇ 500 ਤੇ 1000 ਰੁਪਏ ਦੇ ਨੋਟ ਬਦਲਣ ਦਾ ਆਖ਼ਰੀ ਮੌਕਾ! RBI ਨੇ ਜਾਰੀ ਕੀਤੇ ਨਵੇਂ ਨਿਯਮ
ਮਾਝੇ ਦੇ ਵੱਡੇ ਹਿੱਸੇ ਅਤੇ ਦੁਆਬੇ ਦੇ ਕੁਝ ਹਿੱਸੇ ਵਿਚ ਜਦ ਹੜ੍ਹਾਂ ਦਾ ਕਹਿਰ ਵਰਤਿਆ ਤਾਂ ਸਭ ਤੋ ਪਹਿਲਾਂ ਸਿੱਖਾਂ ਦੀ ਪਾਰਲੀਮੈਂਟ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਹੱਥ ਅਗੇ ਵਧਾਇਆ। ਐਡਵੋਕੇਟ ਧਾਮੀ ਨੇ ਸ਼ੋ੍ਰਮਣੀ ਕਮੇਟੀ ਅਧਿਕਾਰੀਆਂ ਕਰਮਚਾਰੀਆਂ ਦੀ ਸਹਾਇਤਾ ਨਾਲ ਹੜ੍ਹ ਪੀੜਤਾਂ ਨੂੰ ਰਾਸ਼ਨ, ਪਾਣੀ,ਲੰਗਰ ਤੇ ਰਿਹਾਇਸ਼ ਅਤੇ ਪਸ਼ੂਆਂ ਲਈ ਚਾਰਾ ਆਦਿ ਦੇ ਪ੍ਰਬੰਧ ਲਈ ਯਤਨ ਸ਼ੁਰੂ ਕੀਤੇ। ਸਾਰੇ ਕੰਮ ਦੀ ਦੇਖ ਰੇਖ ਐਡਵੋਕੇਟ ਧਾਮੀ ਖੁਦ ਕਰਦੇ ਰਹੇ।ਦਰਿਆਵਾਂ ਤੇ ਨਹਿਰਾਂ ਦੇ ਬੰਨ ਮਜਬੂਤ ਕਰਨ ਲਈ ਮੁਢਲੀ ਜਰੂਰਤ ਡੀਜਲ ਦੀ ਸੀ ਤਾਂ ਉਨਾਂ ਲੱਖਾਂ ਲੀਟਰ ਡੀਜਲ ਪ੍ਰਭਾਵਿਤ ਪਿੰਡਾਂ ਤਕ ਪਹੰੁਚਾਉਣ ਦੇ ਨਿਰਦੇਸ਼ ਦਿੱਤੇ। ਹੜ੍ਹ ਪੀੜਤਾਂ ਦੀ ਮਦਦ ਲਈ ਉਨਾਂ ਜਿਥੇ ਬਿਸਤਰੇ , ਗੱਦੇ ਤੇ ਕੰਬਲ ਆਦਿ ਭੇਜੇ, ਉਥੇ ਨਾਲ ਹੀ ਉਨਾਂ ਸ੍ਰੀ ਗੁਰੂ ਰਾਮਦਾਸ ਮੈਡੀਕਲ ਇਸਟੀਚਿਉਟ ਆਫ ਸਾਇਸਜ਼ ਵੱਲ੍ਹਾ ਵਲੋ ਇਕ ਮੈਡੀਕਲ ਟੀਮ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਤੈਨਾਤ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ।ਮੈਡੀਕਲ ਟੀਮ ਨੇ ਬਿਨਾ ਕਿਸੇ ਭੇਦਭਾਵ ਦੇ ਹੜ੍ਹ ਪੀੜਤ ਪਰਵਾਰਾਂ ਦੇ ਮੈਂਬਰਾਂ ਦਾ ਲੋੜ ਮੁਤਾਬਿਕ ਇਲਾਜ ਦੀ ਸਹੂਲਤ ਮੁਹਇਆ ਕਰਵਾ ਕੇ ਲੋਕਾਂ ਦਾ ਦਿਲ ਜਿੱਤਿਆ।
ਇਹ ਵੀ ਪੜ੍ਹੋ : EPFO 'ਚ ਵੱਡਾ ਬਦਲਾਅ! ਹੁਣ 25,000 ਰੁਪਏ ਤਕ ਤਨਖਾਹ ਵਾਲਿਆਂ ਨੂੰ ਵੀ ਮਿਲੇਗਾ PF-ਪੈਨਸ਼ਨ ਦਾ ਫਾਇਦਾ
ਕਿਸਾਨਾਂ ਨੂੰ ਖੇਤਾਂ ਵਿਚੋ ਰੇਤ ਕਢਣ ਲਈ ਇਕ ਵਾਰ ਮੁੜ ਤੋ ਡੀਜਲ ਕਣਕ ਦੇ ਉਤਮ ਕਿਸਮ ਦੇ ਬੀਜ ਤੇ ਖੇਤੀ ਲਈ ਵਰਤੋਂ ਵਿਚ ਆਉਣ ਵਾਲੀਆਂ ਦਵਾਈਆਂ ਦਾ ਵੀ ਪ੍ਰਬੰਧ ਕੀਤਾ। ਐਡਵੋਕੇਟ ਧਾਮੀ ਨੇ ਕਣਕ ਲਈ ਸਾਰਾ ਬੀਜ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋ ਖ੍ਰੀਦ ਕਰਵਾਇਆ ਤਾਂ ਕਿ ਚੰਗੀ ਫਸਲ ਹੋ ਸਕੇ। ਬਿਮਾਰੀਆਂ ਤੋ ਬਚਾਅ ਲਈ ਹੜ੍ਹ ਪੀੜਤਾਂ ਦੇ ਘਰਾਂ ਵਿਚ ਦਵਾਈਆਂ ਦਾ ਛਿੜਕਾਅ ਵੀ ਸ਼੍ਰੋਮਣੀ ਕਮੇਟੀ ਨੇ ਕਰਵਾਇਆ। ਐਡਵੋਕੇਟ ਧਾਮੀ ਨੇ ਹੜ੍ਹ ਪੀੜਤਾਂ ਦੀ ਮਦਦ ਲਈ 20 ਕਰੋੜ ਰੁਪਏ ਰਾਖਵੇ ਰਖੇ ਸਨ ਤੇ ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਵੀ ਆਪਣੀ ਵਲੋਂ 2 ਕਰੋੜ ਰੁਪਏ ਪ੍ਰਧਾਨ ਧਾਮੀ ਨੂੰ ਭੇਟ ਕੀਤੇ ਤਾਂ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਵਿਚ ਕਮੀ ਨਾ ਰਹੇ। ਸ਼੍ਰੋਮਣੀ ਕਮੇਟੀ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਦਿਨ ਰਾਤ ਇਕ ਕੀਤਾ ਤੇ ਇਹ ਸੇਵਾ ਅੱਜ ਵੀ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਤੇ ਗੁਰੂ ਜੀ ਦੇ ਸ਼ਸਤਰ ਪਟਨਾ ਪਹੁੰਚੇ, ਸ਼ਹੀਦੀ ਜਾਗ੍ਰਿਤੀ ਯਾਤਰਾ ਸਮਾਪਤ
NEXT STORY