ਅੰਮ੍ਰਿਤਸਰ, (ਸੰਜੀਵ)- ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਕੇ 9:30 ਤੋਂ ਬਾਅਦ ਪਟਾਕੇ ਚਲਾਉਣ ਦੇ ਦੋਸ਼ 'ਚ ਜ਼ਿਲਾ ਪੁਲਸ ਦੇ ਵੱਖ-ਵੱਖ ਥਾਣਿਆਂ ਵਿਚ 24 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ 'ਚ ਥਾਣਾ ਗੇਟ ਹਕੀਮਾਂ ਦੀ ਪੁਲਸ ਨੇ ਸੁਮਿਤ ਮਦਾਨ ਨਿਵਾਸੀ ਰੂਪ ਨਗਰ, ਦਿਲਬਾਗ ਸਿੰਘ ਨਿਵਾਸੀ ਅੰਨਗੜ੍ਹ ਤੇ ਸੰਨੀ ਸਿੰਘ ਨਿਵਾਸੀ ਗਲੀ ਫਕੀਰ ਸਿੰਘ ਵਾਲੀ ਵਿਰੁੱਧ ਕੇਸ ਦਰਜ ਕੀਤਾ ਹੈ।
ਇਸੇ ਤਰ੍ਹਾਂ ਥਾਣਾ ਸਦਰ ਦੀ ਪੁਲਸ ਨੇ ਲਕਸ਼ੈ ਸ਼ਰਮਾ ਨਿਵਾਸੀ ਜਗਦੰਬੇ ਕਾਲੋਨੀ, ਪਵਨ ਕੁਮਾਰ, ਸਾਹਿਲ ਨਿਵਾਸੀ ਜਗਦੰਬੇ ਕਾਲੋਨੀ, ਰਾਕੇਸ਼ ਕੁਮਾਰ ਨਿਵਾਸੀ ਗ੍ਰੀਨ ਫੀਲਡ ਤੇ ਉਨ੍ਹਾਂ ਦੇ 2 ਅਣਪਛਾਤੇ ਸਾਥੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਗੁਰਪ੍ਰਕਾਸ਼ ਸਿੰਘ ਨਿਵਾਸੀ ਚਾਂਦ ਐਵੀਨਿਊ ਵਿਰੁੱਧ ਵੀ ਥਾਣਾ ਸਦਰ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਥਾਣਾ ਸੀ-ਡਵੀਜ਼ਨ ਦੀ ਪੁਲਸ ਨੇ ਕ੍ਰਿਸ਼ਨ ਸਿੰਘ ਨਿਵਾਸੀ ਗਿਲਵਾਲੀ ਗੇਟ ਵਿਰੁੱਧ ਕੇਸ ਦਰਜ ਕੀਤਾ ਹੈ। ਥਾਣਾ ਛੇਹਰਟਾ ਦੀ ਪੁਲਸ ਨੇ ਵਿਕਰਮ ਸਿੰਘ ਨਿਵਾਸੀ ਗੁਰੂ ਰਾਮਦਾਸ ਨਗਰ, ਜੀਵਨ ਲਾਲ ਨਿਵਾਸੀ ਨਜ਼ਦੀਕ ਇੰਡੀਆ ਗੇਟ, ਦੀਪਕ ਸ਼ਰਮਾ ਨਿਵਾਸੀ ਕਾਲੇ ਵਿਰੁੱਧ ਕੇਸ ਦਰਜ ਕੀਤਾ ਹੈ। ਥਾਣਾ ਕੰਟੋਨਮੈਂਟ ਦੀ ਪੁਲਸ ਨੇ ਰਵੀ ਨਿਵਾਸੀ ਸਦਰ ਬਾਜ਼ਾਰ ਤੇ ਸੁਨੀਲ ਕੁਮਾਰ ਨਿਵਾਸੀ ਨਜ਼ਦੀਕ ਸ਼ਿਵਾਲਾ ਮੰਦਰ ਨੂੰ ਨਾਮਜ਼ਦ ਕੀਤਾ ਹੈ।
ਥਾਣਾ ਸੁਲਤਾਨਵਿੰਡ ਦੀ ਪੁਲਸ ਨੇ ਮਨਜੀਤ ਸਿੰਘ ਨਿਵਾਸੀ ਤਰਨਤਾਰਨ ਰੋਡ, ਥਾਣਾ ਸਿਵਲ ਲਾਈਨ ਦੀ ਪੁਲਸ ਨੇ ਜੋਬਨ ਆਨੰਦ ਨਿਵਾਸੀ ਗ੍ਰੀਨ ਐਵੀਨਿਊ, ਹਰਸ਼ ਕੁਮਾਰ ਨਿਵਾਸੀ ਗ੍ਰੀਨ ਐਵੀਨਿਊ, ਰਵੀ ਕੁਮਾਰ ਨਿਵਾਸੀ ਗ੍ਰੀਨ ਐਵੀਨਿਊ, ਸਤੀਸ਼ ਖੰਨਾ ਨਿਵਾਸੀ ਲਾਰੈਂਸ ਰੋਡ, ਕਰਨ ਮਹਿਰਾ ਨਿਵਾਸੀ ਰਣਜੀਤ ਐਵੀਨਿਊ, ਸੰਨੀ ਨਿਵਾਸੀ ਰਣਜੀਤ ਐਵੀਨਿਊ, ਸੰਜੇ ਖੰਨਾ ਨਿਵਾਸੀ ਰਣਜੀਤ ਐਵੀਨਿਊ ਤੇ ਸ਼ੇਰਾ ਨਿਵਾਸੀ ਹਾਊਸਿੰਗ ਬੋਰਡ ਕਾਲੋਨੀ ਵਿਰੁੱਧ ਕੇਸ ਦਰਜ ਕੀਤਾ ਹੈ। ਥਾਣਾ ਰਾਮਬਾਗ ਦੀ ਪੁਲਸ ਨੇ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਕੇ 9:30 ਵਜੇ ਤੋਂ ਬਾਅਦ ਪਟਾਕੇ ਚਲਾਉਣ ਦੇ ਦੋਸ਼ ਵਿਚ 6 ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ।
ਵਾਹਨ ਦੀ ਲਪੇਟ 'ਚ ਆ ਕੇ ਵਿਅਕਤੀ ਦੀ ਮੌਤ
NEXT STORY