ਜਲੰਧਰ (ਬਿਊਰੋ) - ਜਦੋਂ ਤੋਂ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਦੀ ਆਲੋਚਨਾ ਕੀਤੀ ਹੈ, ਉਦੋਂ ਤੋਂ ਉਹ ਟਵਿੱਟਰ 'ਤੇ ਅਕਸਰ ਕਿਸੇ ਨਾ ਕਿਸੇ ਸਿਤਾਰੇ ਨਾਲ ਭਿੜ ਰਹੀ ਹੈ। ਕੰਗਨਾ ਨੇ ਇਕ ਫੇਕ ਟਵੀਟ ਨੂੰ ਰੀਟਵੀਟ ਕੀਤਾ ਅਤੇ ਪ੍ਰਦਰਸ਼ਨ ਵਿਚ ਸ਼ਾਮਲ ਇਕ ਬਜ਼ੁਰਗ ਬੇਬੇ ਨੂੰ ਇਤਰਾਜਯੋਗ ਸ਼ਬਦ ਆਖੇ। ਉਦੋਂ ਤੋਂ ਉਸ ਨੂੰ ਕਈ ਸੈਲੇਬ੍ਰਿਟੀਜ਼ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਗਨਾ ਤੇ ਦਿਲਜੀਤ ਦੋਸਾਂਝ ਦੀ ਟਵਿੱਟਰ ਵਾਰ ਜਾਰੀ ਹੈ। ਹੁਣ, ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਵੀ ਟਵਿੱਟਰ 'ਤੇ ਕੰਗਨਾ ਨੂੰ ਘੇਰਿਆ ਹੈ, "ਗਲਤ ਪੰਗਾ ਲੈ ਲਿਆ।" ਅਸਲ ਵਿਚ ਵਿਜੇਂਦਰ ਨੇ ਕੰਗਨਾ ਦੇ ਟਵੀਟ ਦਾ ਜਵਾਬ ਦਿੱਤਾ ਹੈ, ਜਿਸ ਵਿਚ ਉਸ ਨੇ ਦਿਲਜੀਤ ਦੋਸਾਂਝ ਨੂੰ ਕਰਨ ਜੌਹਰ ਦਾ ਪਾਲਤੂ ਕਿਹਾ ਹੈ।
ਕੰਗਨਾ ਨੇ ਟਵੀਟ 'ਚ ਕਰਦਿਆਂ ਲਿਖਿਆ, ''ਓ ਕਰਨ ਜੌਹਰ ਦੇ ਪਾਲਤੂ, ਜੋ ਦਾਦੀ ਸ਼ਾਹੀਨ ਬਾਗ 'ਚ ਆਪਣੀ ਨਾਗਰਿਕਤਾ ਲਈ ਪ੍ਰਦਰਸ਼ਨ ਕਰ ਰਹੀ ਸੀ, ਉਹੀ ਬਿਲਕਿਸ ਬਾਨੋ ਦਾਦੀ ਜੀ ਕਿਸਾਨਾਂ ਲਈ ਐਮ. ਐਸ. ਪੀ. ਲਈ ਵੀ ਪ੍ਰਦਰਸ਼ਨ ਕਰਦਿਆਂ ਦੇਖੀ ਗਈ। ਮਹਿੰਦਰ ਕੌਰ ਜੀ ਨੂੰ ਤਾਂ ਮੈਂ ਜਾਣਦੀ ਵੀ ਨਹੀਂ। ਕੀ ਡਰਾਮਾ ਲਾ ਰੱਖਿਆ ਹੈ ਤੁਸੀਂ ਲੋਕਾਂ ਨੇ? ਹੁਣੇ ਇਸ ਨੂੰ ਬੰਦ ਕਰੋ।''
ਕੰਗਨਾ ਨੂੰ ਦਿਲਜੀਤ ਨੇ ਸੁਣਾਈਆਂ ਖਰੀਆਂ-ਖਰੀਆਂ
ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਬਜ਼ੁਰਗ ਬੇਬੇ ਦੇ ਬਿਆਨ ਨੂੰ ਟਵੀਟ ਕੀਤਾ, ਜਿਸ ਬਾਰੇ ਕੰਗਨਾ ਨੇ ਇਕ ਬਿਆਨ ਦਿੱਤਾ ਸੀ। ਦਿਲਜੀਤ ਦੁਸਾਂਝ ਨੇ ਉਸ ਨੂੰ ਇੰਨਾ ਵੀ ਅੰਨ੍ਹੇ ਨਾ ਹੋਣ ਦੀ ਸਲਾਹ ਦਿੱਤੀ। ਦਿਲਜੀਤ ਨੇ ਕੰਗਨਾ ਰਣੌਤ ’ਤੇ ਭੜਕਦਿਆਂ ਕਿਹਾ ਸੀ, ‘ਸਿਤਕਾਰਯੋਗ ਮਹਿੰਦਰ ਕੌਰ ਜੀ। ਇਹ ਸੁਣ ਲੈ ਨੀਂ ਸਬੂਤਾਂ ਦੇ ਨਾਲ ਕੰਗਨਾ ਰਣੌਤ। ਬੰਦਾ ਇੰਨਾ ਵੀ ਅੰਨਾ ਨਹੀਂ ਹੋਣਾ ਚਾਹੀਦਾ। ਕੁਝ ਵੀ ਬੋਲੀ ਤੁਰੀ ਜਾਂਦੀ ਹੈ।’
ਦਿਲਜੀਤ ਦੇ ਇਹ ਬੋਲ ਕੰਗਨਾ ਨੂੰ ਚੰਗੇ ਨਹੀਂ ਲੱਗੇ ਤੇ ਉਸ ਨੇ ਦਿਲਜੀਤ ਨੂੰ ਮਾੜਾ ਬੋਲਦਿਆਂ ਲਿਖਿਆ, ‘ਉਹ ਕਰਨ ਜੌਹਰ ਦੇ ਪਾਲਤੂ, ਜੋ ਦਾਦੀ ਸ਼ਾਹੀਨ ਬਾਗ ’ਚ ਆਪਣੀ ਸਿਟੀਜ਼ਨਸ਼ਿਪ ਲਈ ਪ੍ਰਦਰਸ਼ਨ ਕਰ ਰਹੀ ਸੀ, ਉਹੀ ਬਿਲਕਿਸ ਬਾਨੋ ਦਾਦੀ ਜੀ ਕਿਸਾਨਾਂ ਦੇ ਐੱਮ. ਐੱਸ. ਪੀ. ਲਈ ਵੀ ਪ੍ਰਦਰਸ਼ਨ ਕਰਦੀ ਦਿਖਾਈ ਦਿੱਤੀ। ਮਹਿੰਦਰ ਕੌਰ ਜੀ ਨੂੰ ਤਾਂ ਮੈਂ ਜਾਣਦੀ ਵੀ ਨਹੀਂ। ਕੀ ਡਰਾਮਾ ਚਲਾਇਆ ਹੈ ਤੁਸੀਂ ਲੋਕਾਂ ਨੇ? ਇਸ ਨੂੰ ਹੁਣੇ ਬੰਦ ਕਰੋ।’
ਕੰਗਨਾ ਦੇ ਇਸ ਟਵੀਟ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਉਸ ਨੂੰ ਮੁੜ ਝਾੜ ਪਾਉਂਦਿਆਂ ਦੋ ਟਵੀਟਸ ਕੀਤੇ ਹਨ। ਪਹਿਲੇ ਟਵੀਟ ’ਚ ਦਿਲਜੀਤ ਨੇ ਲਿਖਿਆ, ‘ਤੂੰ ਜਿੰਨੇ ਲੋਕਾਂ ਨਾਲ ਫ਼ਿਲਮਾਂ ਕੀਤੀਆਂ, ਕੀ ਤੂੰ ਉਨ੍ਹਾਂ ਸਾਰਿਆਂ ਦੀ ਪਾਲਤੂ ਹੈ? ਫਿਰ ਤਾਂ ਲਿਸਟ ਲੰਮੀ ਹੋ ਜਾਵੇਗੀ ਮਾਲਕਾਂ ਦੀ। ਇਹ ਬਾਲੀਵੁੱਡ ਵਾਲੇ ਨਹੀਂ ਪੰਜਾਬ ਵਾਲੇ ਨੇ। ਹਿੱਕ ’ਤੇ ਵੱਜ ਸਾਡੇ। ਝੂਠ ਬੋਲ ਕੇ ਲੋਕਾਂ ਨੂੰ ਭੜਕਾਉਣਾ ਤੇ ਹਮਦਰਦੀ ਨਾਲ ਖੇਡਣਾ ਉਹ ਤਾਂ ਤੁਹਾਨੂੰ ਚੰਗੀ ਤਰ੍ਹਾਂ ਆਉਂਦਾ ਹੈ।’
ਦੂਜੇ ਟਵੀਟ ’ਚ ਦਿਲਜੀਤ ਨੇ ਲਿਖਿਆ, ‘ਮੈਂ ਦੱਸ ਰਿਹਾ ਤੈਨੂੰ ਇਹ ਬਾਲੀਵੁੱਡ ਵਾਲੇ ਨਹੀਂ ਪੰਜਾਬ ਵਾਲੇ ਨੇ। 2 ਦੀਆਂ 4 ਨਹੀਂ, 36 ਸੁਣਾਵਾਂਗੇ। ਆ ਜਾ, ਆ ਜਾ। ਜਿਹੜਾ ਤੂੰ ਡਰਾਮਾ ਲਾਇਆ ਮੈਨੂੰ ਲੱਗਦਾ ਇਹ ਪੰਜਾਬ ਵਾਲੇ ਹੀ ਕੱਢਣਗੇ। ਹੋਰ ਕਿਸੇ ਤੋਂ ਲੋਟ ਵੀ ਨਹੀਂ ਆਉਣਾ ਤੁਸੀਂ। ਆ ਜਾ, ਆ ਜਾ।’
ਕੰਗਨਾ ਨੇ ਐਮ. ਪੀ. ਰਵਨੀਤ ਬਿੱਟੂ ਦੇ ਟਵੀਟ ਦਾ ਲਿਆ ਸਹਾਰਾ, ਦਿਲਜੀਤ 'ਤੇ ਕੀਤਾ ਪਲਟਵਾਰ
NEXT STORY