ਪਟਿਆਲਾ(ਮਨਦੀਪ ਜੋਸਨ)- ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਆਏ ਰਾਜਸੀ ਤੂਫਾਨ ਕਾਰਨ ਪਟਿਆਲਾ ਦੇ ਮੌਜੂਦਾ ਮੇਅਰ ਨੇ ਹਾਈਕਮਾਂਡ ਕੋਲੋਂ ਮਹਾਰਾਣੀ ਪ੍ਰਨੀਤ ਕੌਰ ਨੂੰ ਕਾਂਗਰਸ ਦਾ ਪ੍ਰਧਾਨ ਬਣਾਉਣ ਦੀ ਮੰਗ ਕੀਤੀ ਹੈ। ਕਾਂਗਰਸ ਦੇ ਸੀਨੀਅਰ ਆਗੂ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਵੀ ਅੱਜ ਇਥੇ ਆਖਿਆ ਹੈ ਕਿ ਮਹਾਰਾਣੀ ਪ੍ਰਨੀਤ ਕੌਰ ਸਭ ਦੇ ਸਾਂਝੇ ਨੇਤਾ ਹਨ। ਇਸ ਲਈ ਕਾਂਗਰਸ ਨੂੰ ਚਲਾਉਣ ਵਾਸਤੇ ਉਨ੍ਹਾਂ ਨੂੰ ਪ੍ਰਧਾਨ ਬਣਾ ਦੇਣਾ ਚਾਹੀਦਾ ਹੈ। ਕਾਂਗਰਸ ਦੇ ਕਈ ਹੋਰ ਨੇਤਾ ਜਿਹੜੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਸ਼ਾਂਤ ਸਨ। ਅੱਜ ਉੱਠ ਖੜੇ ਹੋਏ ਹਨ। ਉਨ੍ਹਾਂ ਨੇ ਪ੍ਰਨੀਤ ਕੌਰ ਦੇ ਹੱਕ ਵਿਚ ਡਕਾ ਸੁਟਿਆ ਹੈ।
ਇਹ ਵੀ ਪੜ੍ਹੋ : ਸਾਬਕਾ ਪ੍ਰਧਾਨ ਸੁਨੀਲ ਜਾਖੜ ਦਾ ਸਿੱਧੂ 'ਤੇ ਤਿੱਖਾ ਹਮਲਾ, ਕਿਹਾ- ਇਹ ਕੋਈ ਕ੍ਰਿਕਟ ਨਹੀਂ
ਅਕਾਲੀ ਦਲ ਅਤੇ ‘ਆਪ’ ਪੂਰੀ ਤਰ੍ਹਾਂ ਬਾਗੋ-ਬਾਗ
ਨਵਜੋਤ ਸਿੰਘ ਸਿੱਧੂ ਦੇ ਰੁਸਣ ਤੋਂ ਬਾਅਦ ਕਾਂਗਰਸ ’ਚ ਪਏ ਪਟਾਕੇ ਤੋਂ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਬਾਗੋਬਾਗ ਹਨ, ਜਿਥੇ ‘ਆਪ’ ਦੇ ਪ੍ਰਧਾਨ ਭਗਵੰਤ ਮਾਨ ਨੇ ਟਵੀਟ ਕਰ ਕੇ ਚੁਸਕੀ ਲੈਂਦਿਆਂ ਆਖਿਆ ਹੈ ਕਿ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ’ਚ ਆ ਕੇ ਮੁੱਖ ਮੰਤਰੀ ਦਾ ਚਿਹਰਾ ਬਣਨ ਅਸੀਂ ਰਲ ਕੇ ਕੰਮ ਕਰਾਂਗੇ। ਇਸ ਤੋਂ ਬਿਨ੍ਹਾਂ ਅਕਾਲੀ ਦਲ ਦੇ ਨੇਤਾ ਵੀ ਪੂਰੀ ਤਰ੍ਹਾਂ ਚੁਸਕੀਆਂ ਲੈ ਰਹੇ ਹਨ।
ਪੰਜਾਬ ਦੇ ਲੋਕ ਕਾਂਗਰਸ ’ਤੇ ਹੁਣ ਨਹੀਂ ਕਰਨਗੇ ਭਰੋਸਾ : ਇਆਲੀ
NEXT STORY