ਦੋਰਾਹਾ (ਬਿਪਨ): ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਦੋਰਾਹਾ ਵਿਖੇ ਤਾਇਨਾਤ ਖੇਤੀਬਾੜੀ ਅਫ਼ਸਰ ਰਾਮ ਸਿੰਘ ਪਾਲ ਨੂੰ ਭ੍ਰਿਸ਼ਟਾਚਾਰ ਦੇ ਗੰਭੀਰ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਵਿਭਾਗ ਵੱਲੋਂ ਉਨ੍ਹਾਂ ਵਿਰੁੱਧ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਡਾ. ਬਸੰਤ ਗਰਗ (ਪ੍ਰਬੰਧ ਸਕੱਤਰ) ਵੱਲੋਂ ਜਾਰੀ ਹੁਕਮਾਂ ਅਨੁਸਾਰ, ਮੁਅੱਤਲੀ ਦੌਰਾਨ ਰਾਮ ਸਿੰਘ ਪਾਲ ਦਾ ਮੁੱਖ ਦਫ਼ਤਰ ਐਸਏਐਸ ਨਗਰ ਵਿਖੇ ਸਥਿਤ ਖੇਤੀ ਭਵਨ ਨੂੰ ਨਿਰਧਾਰਤ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਮਾਨ-ਕੇਜਰੀਵਾਲ ਦੇ ਨਵੇਂ ਫ਼ੈਸਲੇ ਨੇ ਫ਼ਿਕਰਾਂ 'ਚ ਪਾਏ ਕਈ ਮੰਤਰੀ ਤੇ ਵਿਧਾਇਕ
ਯਾਦ ਰਹੇ ਕਿ ਰਾਮ ਸਿੰਘ ਪਾਲ ਨੂੰ 5 ਮਈ 2025 ਨੂੰ ਵਿਜੀਲੈਂਸ ਫਤਹਿਗੜ੍ਹ ਸਾਹਿਬ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਗ੍ਰਿਫ਼ਤਾਰੀ ਐਫਆਈਆਰ ਨੰਬਰ 28 ਤਾਰੀਕ 16 ਅਗਸਤ 2023 ਤਹਿਤ ਕੀਤੀ ਗਈ ਸੀ, ਜਿਸ ਵਿੱਚ ਕਈ ਹੋਰ ਅਧਿਕਾਰੀ ਪਹਿਲਾਂ ਹੀ ਗ੍ਰਿਫ਼ਤਾਰ ਹੋ ਚੁੱਕੇ ਹਨ। ਇਹ ਮਾਮਲਾ 16 ਜੁਲਾਈ 2018 ਨੂੰ ਮਨੋਹਰ ਲਾਲ ਅਗਰਵਾਲ ਐਂਡ ਸੰਨਜ਼, ਸਰਹਿੰਦ ਵਿਖੇ ਕੀਤੀ ਜਾਂਚ ਨਾਲ ਜੁੜਿਆ ਹੋਇਆ ਹੈ। ਉਸ ਵੇਲੇ ਰਾਮ ਸਿੰਘ ਪਾਲ ਫਤਿਹਗੜ੍ਹ ਸਾਹਿਬ ’ਚ ਏਡੀਓ ਸਨ। ਛਾਪੇਮਾਰੀ ਦੌਰਾਨ 14 ਨਮੂਨੇ ਲਏ ਗਏ, ਜਿਨ੍ਹਾਂ ਵਿੱਚੋਂ 8 ਲੁਧਿਆਣਾ ਲੈਬ ਭੇਜੇ ਗਏ। ਉਨ੍ਹਾਂ ਵਿੱਚੋਂ 3 ਨਮੂਨੇ ਫੇਲ੍ਹ ਹੋਏ, ਜੋ ਬਾਅਦ ਵਿੱਚ ਗਾਇਬ ਹੋ ਗਏ ਅਤੇ ਚੋਰੀ ਹੋਣ ਦਾ ਦਾਅਵਾ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਗਰਮੀ ਦੀਆਂ ਛੁੱਟੀਆਂ 'ਚ ਲੱਖਾਂ ਰੁਪਏ ਜਿੱਤ ਸਕਦੇ ਨੇ ਵਿਦਿਆਰਥੀ! ਇੰਝ ਕਰੋ ਅਪਲਾਈ
ਵਿਜੀਲੈਂਸ ਨੇ ਲੰਮੀ ਜਾਂਚ ਤੋਂ ਬਾਅਦ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਅਤੇ ਰਾਮ ਸਿੰਘ ਪਾਲ ਨੂੰ ਅਦਾਲਤ ਦੇ ਬਾਹਰੋਂ ਗ੍ਰਿਫ਼ਤਾਰ ਕਰ ਲਿਆ ਗਿਆ। ਹੁਣ ਖੇਤੀਬਾੜੀ ਵਿਭਾਗ ਵੱਲੋਂ ਵੀ ਅੰਦਰੂਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਿਭਾਗ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭ੍ਰਿਸ਼ਟਾਚਾਰ ਖਿਲਾਫ਼ "ਜ਼ੀਰੋ ਟੌਲਰੈਂਸ" ਨੀਤੀ ਅਪਣਾਈ ਜਾਵੇਗੀ ਅਤੇ ਅਜਿਹੇ ਮਾਮਲਿਆਂ ਵਿਚ ਕੋਈ ਢਿੱਲ ਨਹੀਂ ਬਰਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਣੀ ਦੇ ਮੁੱਦੇ ’ਤੇ ਕੇਂਦਰ, ਹਰਿਆਣਾ ਤੇ BBMB ਨੇ ਕੀਤਾ ਪੰਜਾਬ ਦਾ ਵਿਰੋਧ
NEXT STORY