ਅਜਨਾਲਾ (ਬਾਠ) : ਅਜਨਾਲਾ ਸਬ-ਸਟੇਸ਼ਨ ਬਿਜਲੀ ਘਰ ਅੰਦਰ ਡਿਊਟੀ ਕਰ ਰਹੇ ਪਾਵਰਕਾਮ ਕਰਮਚਾਰੀ ਦੀ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਮਤਾਬਕ ਅਜਨਾਲਾ ਦੇ ਸਬ-ਸਟੇਸ਼ਨ ਅੰਦਰ ਪੈਂਦੇ ਬਿਜਲੀ ਘਰ ਅੰਦਰ ਹੀ ਡਿਊਟੀ ਦੌਰਾਨ ਐੱਸ.ਐੱਸ.ਏ. ਰਣਜੋਧ ਸਿੰਘ ਜਦੋਂ ਬਿਜਲੀ ਬ੍ਰੇਕਰ ਤੋਂ ਸਪਲਾਈ ਚਾਲੂ ਕਰ ਰਿਹਾ ਸੀ ਤਾਂ ਉਸ ਨੂੰ ਅਚਾਨਕ ਕਰੰਟ ਲੱਗ ਗਿਆ ਤੇ ਮੌਕੇ 'ਤੇ ਉਸ ਦੀ ਮੌਤ ਹੋ ਗਈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਚੰਡੀਗੜ੍ਹ ਦੀ ਤਰਜ਼ 'ਤੇ ਮੋਹਾਲੀ 'ਚ ਵੀ ਬਣਨਗੇ 'ਸਾਈਕਲ ਟਰੈਕ'
NEXT STORY