ਸੰਗਰੂਰ (ਬੇਦੀ) : ਅਕਾਲੀ ਦਲ 'ਚੋਂ ਕੱਢੇ ਜਾਣ ਤੋਂ ਬਾਅਦ ਪਰਮਿੰਦਰ ਸਿੰਘ ਢੀਂਡਸਾ ਨੇ ਸੁਖਬੀਰ ਬਾਦਲ 'ਤੇ ਵੱਡਾ ਹਮਲਾ ਬੋਲਿਆ ਹੈ। ਢੀਂਡਸਾ ਨੇ ਕਿਹਾ ਕਿ ਸੁਖਬੀਰ ਅੰਦਰ ਜਵਾਬ ਦਾ ਸਾਹਮਣਾ ਕਰਨ ਦਾ ਦਮ ਨਹੀਂ ਹੈ। ਇਸ ਕਰਕੇ ਬਿਨ੍ਹਾਂ ਨੋਟਿਸ ਭੇਜਿਆਂ ਅਤੇ ਬਿਨ੍ਹਾਂ ਜਵਾਬ ਸੁਨਣ ਦੇ ਸੁਖਦੇਵ ਸਿੰਘ ਢੀਂਡਸਾ ਤੇ ਮੈਨੂੰ ਪਾਰਟੀ ਵਿਚੋਂ ਕੱਢਣ ਦੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨੇ ਸੁਖਬੀਰ ਬਾਦਲ ਦੀ ਤਾਨਾਸ਼ਾਹੀ ਦਾ ਪੁਖਤਾ ਸਬੂਤ ਦਿੱਤਾ ਹੈ। ਇੱਥੇ ਆਪਣੀ ਰਿਹਾਇਸ਼ 'ਤੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੀ ਭਰਵੀਂ ਮੀਟਿੰਗ ਹੋਈ। ਜਿਸ ਵਿਚ ਪਰਮਿੰਦਰ ਸਿੰਘ ਢੀਂਡਸਾ 'ਤੇ ਦਬਾਆ ਪਾਇਆ ਗਿਆ ਕਿ ਸੰਗਰੂਰ ਅੰਦਰ ਜ਼ਿਲਾ ਪੱਧਰੀ ਰੈਲੀ ਕਰਨ ਕੀਤੀ ਜਾਵੇ ਤਾਂ ਕਿ ਸੁਖਬੀਰ ਸਿੰਘ ਬਾਦਲ ਦੀ ਤਾਨਾਸ਼ਾਹੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇ। ਆਗੂਆਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਪੱਧਰੀ ਰੈਲੀ ਤੋਂ ਇਕ ਜ਼ਿਲੇ ਦਾ ਵੱਡਾ ਇਕੱਠ ਕਰਕੇ ਦਿਖਾਵਾਂਗੇ।
ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਮਾਣਮੱਤਾ ਇਤਿਹਾਸ ਤੇ ਰਵਾਇਤਾਂ ਹਨ, ਸ਼੍ਰੋਮਣੀ ਅਕਾਲੀ ਦਲ ਇਕ ਵਿਚਾਰਧਾਰਾ ਹੈ, ਇਕ ਸੱਚ ਹੈ। ਇਹ ਸੁਖਬੀਰ ਬਾਦਲ ਦੀ ਜਗੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਅੰਦਰ ਜਮਹੂਰੀਅਤ ਤੇ ਨਿਰਪੱਖਤਾ ਨੂੰ ਵੱਡੀ ਢਾਹ ਲਾਈ ਹੈ। ਕੁਰਸੀ ਦੇ ਲਾਲਚਵਸ ਪਾਰਟੀ ਦੇ ਸਿਧਾਂਤਾਂ 'ਤੇ ਵਿਚਾਰਧਾਰਾ ਨੂੰ ਦਾਅ 'ਤੇ ਲਾ ਦਿੱਤਾ। ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਇਕ ਇਕ ਪ੍ਰਧਾਨ ਹੈ ਜੋ ਹਰ ਮਾਮਲੇ 'ਤੇ ਫੇਲ੍ਹ ਹੋਇਆ ਤੇ ਪੰਥ ਦੀ ਸਹੀ ਅਗਵਾਈ ਨਹੀਂ ਕਰ ਸਕਿਆ। ਉਨ੍ਹਾਂ ਨੇ ਕਿਹਾ ਕਿ ਸੰਗਰੂਰ ਤੇ ਬਰਨਾਲਾ ਜ਼ਿਲਿਆਂ ਦਾ ਬੱਚਾ ਬੱਚਾ ਜਾਣਦਾ ਹੈ ਕਿ ਸੰਗਰੂਰ ਰੈਲੀ ਲਈ ਕਿਹੜੇ-ਕਿਹੜੇ ਹਰਬੇ ਵਰਤੇ ਹਨ। ਉਨ੍ਹਾਂ ਕਿਹਾ ਕਿ ਇਕੱਠ ਕਰਨ ਲਈ ਵੱਡੇ ਬਾਦਲ ਦਾ ਸਹਾਰਾ ਲੈਣਾ ਪਿਆ।
ਢੀਂਡਸਾ ਨੇ ਕਿਹਾ ਸੁਖਬੀਰ ਬਾਦਲ ਨੂੰ ਸਿਆਸਤ ਤੋਂ ਲਾਂਭੇ ਕਰਨ ਲਈ ਹੁਣ ਪ੍ਰਕਾਸ਼ ਸਿੰਘ ਬਾਦਲ ਦਾ ਸਹਾਰਾ ਨਹੀਂ ਬਚਾ ਸਕੇਗਾ ਕਿਉਕਿ ਸ਼੍ਰੋਮਣੀ ਅਕਾਲੀ ਦਲ ਹਰ ਵਰਕਰ ਸੁਖਬੀਰ ਦੀਆਂ ਨਾਕਾਮੀਆਂ ਤੇ ਪੰਥ ਵਿਰੋਧੀ ਕਾਰਵਾਈਆਂ ਨੂੰ ਸਮਝ ਚੁੱਕਾ ਹੈ। ਉਨ੍ਹਾਂ ਸੀਨੀਅਰ ਅਕਾਲੀ ਆਗੂਆਂ ਨਾਲ ਪੰਥ ਹਿਤੈਸ਼ੀ ਵਰਕਰਾਂ ਦੀ ਜ਼ਿਲਾ ਸੰਗਰੂਰ ਅੰਦਰ ਵੱਡੀ ਰੈਲੀ ਕਰਨ ਦਾ ਸਲਾਹ ਮਸ਼ਵਰਾ ਵੀ ਕੀਤਾ। ਅਕਾਲੀ ਦਲ ਦੇ ਬਹੁਤੇ ਆਗੂਆਂ ਨੇ ਗਲਤ ਫੈਸਲੇ ਕਰਨ ਵਾਲੇ ਸੁਖਬੀਰ ਬਾਦਲ ਦਾ ਹੰਕਾਰ ਤੋੜਨ ਲਈ ਵੱਡੀ ਰੈਲੀ ਕੀਤੀ ਜਾਵੇ। ਅਕਾਲੀ ਆਗੂਆਂ ਨੇ ਕਿਹਾ ਕਿ 80 ਫੀਸਦੀ ਲੋਕ ਢੀਂਡਸਾ ਦੀ ਸੋਚ ਨਾਲ ਖੜ੍ਹੇ ਹਨ ਜੋ ਇਲਾਕੇ ਸੰਗਰੂਰ ਜ਼ਿਲੇ ਅੰਦਰ ਬਾਦਲਕਿਆਂ ਦੀ ਰੈਲੀ ਤੋਂ ਵੱਡੀ ਕਰਨ ਲਈ ਉਤਾਵਲੇ ਹਨ। ਮੀਟਿੰਗ ਵਿੱਚ ਇਸੇ ਮਹੀਨੇ ਉਸੇ ਥਾਂ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ ਜਿੱਥੇ ਬਾਦਲ ਦਲ ਦੀ ਰੈਲੀ ਹੋਈ ਸੀ।
ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 555ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY