ਚੰਡੀਗੜ੍ਹ : ਪੰਜਾਬ ਭਰ 'ਚ ਖੇਤੀ ਬਿੱਲਾਂ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਨੇਤਾਵਾਂ ਵੱਲੋਂ ਵੀ ਇਸ ਬਿੱਲ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਖੰਨਾ 'ਚ ਹਰਿਆਣਾ ਦੇ ਸ਼ਾਤਰ ਲੁਟੇਰੇ ਗ੍ਰਿਫ਼ਤਾਰ, ਪੰਜਾਬ 'ਚ ਵੱਡੀ ਵਾਰਦਾਤ ਨੂੰ ਦੇਣਾ ਚਾਹੁੰਦੇ ਸੀ ਅੰਜਾਮ
ਖੇਤੀ ਬਿੱਲਾਂ ਦੇ ਵਿਰੋਧ 'ਚ ਅਕਾਲੀ ਦਲ ਨੇ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ 25 ਸਤੰਬਰ ਨੂੰ ਪਾਰਟੀ ਦੇ ਵਰਕਰਾਂ ਵੱਲੋਂ ਸ਼ਾਂਤਮਾਈ ਤਰੀਕੇ ਨਾਲ ਸਵੇਰੇ 11 ਵਜੇ ਤੋਂ 1 ਵਜੇ ਤੱਕ ਚੱਕਾ ਜਾਮ ਕੀਤਾ ਜਾਵੇਗਾ। ਇਸ ਗੱਲ ਦੀ ਜਾਣਕਾਰੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਵੱਲੋਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਸੱਤ ਫੇਰੇ ਲੈਣ ਵਾਲੇ ਪਤੀ ਦੀ ਕਰਤੂਤ, ਕੁੱਟਮਾਰ ਕੇ ਘਰੋਂ ਕੱਢੀ ਪਤਨੀ 'ਤੇ ਕੀਤਾ ਚਾਕੂਆਂ ਨਾਲ ਹਮਲਾ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 26 ਸਤੰਬਰ ਤੋਂ ਲਗਾਤਾਰ 4 ਦਿਨ ਪੰਜਾਬ ਦੇ ਲੋਕਾਂ ਨੂੰ ਮਿਲਣਗੇ ਅਤੇ ਖੇਤੀ ਬਿੱਲਾਂ ਬਾਰੇ ਲੋਕਾਂ ਨਾਲ ਵਿਚਾਰ-ਵਟਾਂਦਰਾ ਕਰਨਗੇ। ਇਸ ਦੇ ਨਾਲ ਹੀ ਇਕ ਅਕਤੂਬਰ ਨੂੰ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰਨ ਤੋਂ ਬਾਅਦ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੰਗ ਪੱਤਰ ਸੌਂਪੇਗਾ।
ਇਹ ਵੀ ਪੜ੍ਹੋ : ਪੰਜਾਬੀ ਕੁੜੀਆਂ ਤੋਂ ਜ਼ਬਰੀ ਕਰਵਾਉਂਦੇ ਸੀ 'ਗੰਦਾ ਧੰਦਾ', ਜਿਸਮ 'ਤੇ ਮਾਰਦੇ ਸੀ ਗਰਮ ਚਿਮਟੇ, ਭੱਜੀ ਕੁੜੀ ਨੇ ਕੀਤਾ ਖ਼ੁਲਾਸਾ
ਕੋਰੋਨਾ ਨਾਲ ਲੜਣ ਲਈ ਭਰਤੀ ਕੀਤੇ ਸਟਾਫ ਨੂੰ ਨਹੀਂ ਮਿਲੀ ਪਿਛਲੇ ਕਈ ਮਹੀਨਿਆਂ ਤੋਂ ਤਨਖਾਹ
NEXT STORY