ਫਿਰੋਜ਼ਪੁਰ(ਕੁਮਾਰ)—ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲਾ ਫਿਰੋਜ਼ਪੁਰ ਪ੍ਰਧਾਨ ਗੁਰਚਰਨ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਦੋਸ਼ ਲਾਇਆ ਹੈ ਕਿ 25 ਅਗਸਤ ਨੂੰ ਸਿਰਸਾ ਵਾਲੇ ਬਾਬੇ ਦੇ ਕੇਸ ਸਬੰਧੀ ਹੋਣ ਵਾਲੇ ਅਦਾਲਤੀ ਫੈਸਲੇ ਨੂੰ ਲੈ ਕੇ ਸਰਕਾਰੀ ਅਫਸਰਾਂ, ਏਜੰਸੀਆਂ ਅਤੇ ਕੁਝ ਲੀਡਰਾਂ ਵੱਲੋਂ ਗਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਜੇਕਰ ਡੇਰਾ ਵਾਲੇ ਬਾਬੇ ਨੂੰ ਕੇਸ ਵਿਚ ਸਜਾ ਹੁੰਦੀ ਹੈ ਤਾਂ ਸਿੱਖਾਂ ਅਤੇ ਡੇਰਾ ਪ੍ਰੇਮੀਆਂ ਵਿਚ ਟਕਰਾਅ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਬਾਬੇ ਨੂੰ ਸਜ਼ਾ ਹੁੰਦੀ ਹੈ ਜਾਂ ਨਹੀਂ? ਇਸਦੇ ਨਾਲ ਸਿੱਖਾਂ ਦਾ ਕੋਈ ਸਬੰਧੀ ਨਹੀਂ ਹੈ ਕਿਉਂਕਿ ਇਹ ਸਿੱਖਾਂ ਦਾ ਕੇਸ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਲੋਕਾਂ ਵੱਲੋਂ ਸੋਸ਼ਲ ਮੀਡੀਆਂ 'ਤੇ ਸਿੱਖਾਂ ਅਤੇ ਪ੍ਰੇਮੀਆਂ ਦੇ ਵਿਚ ਟਕਰਾਅ ਹੋਣ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਜਿਸ ਤੋਂ ਸਿੱਖ ਸੁਚੇਤ ਰਹਿਣ।
ਇਸ ਮੌਕੇ ਪਾਰਟੀ ਦੇ ਆਗੂ ਤੇਜਿੰਦਰ ਸਿੰਘ ਦਿਓਲ ਯੂਥ ਪ੍ਰਧਾਨ, ਸੁਖਦੇਵ ਸਿੰਘ ਸਰਕਲ ਪ੍ਰਧਾਨ ਮਮਦੋਟ, ਬਲਜੀਤ ਸਿੰਘ ਕੜਮਾ, ਰਣਧੀਰ ਸਿੰਘ, ਦਰਸ਼ਨ ਸਿੰਘ ਦਿਓਲ, ਇਕਬਾਲ ਸਿੰਘ ਮਾਦੀ ਕੇ ਆਦਿ ਵੀ ਮੌਜੂਦ ਸਨ।
ਚੋਰਾਂ ਨੇ ਘਰ 'ਚੋਂ ਲੱਖਾਂ ਦਾ ਸਾਮਾਨ ਕੀਤਾ ਚੋਰੀ
NEXT STORY