ਜਲੰਧਰ(ਮਹੇਸ਼ ਖੋਸਲਾ)—ਸ਼੍ਰੋਮਣੀ ਅਕਾਲੀ ਦਲ ਦੇ ਐੱਸ. ਸੀ. ਵਿੰਗ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਐੱਸ. ਸੀ. ਵਿੰਗ ਦੇ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਢਾਂਚੇ ਵਿਚ ਪਾਰਟੀ ਨਾਲ ਸੰਬੰਧਤ ਸਾਰੇ ਸੀਨੀਅਰ ਅਤੇ ਮਿਹਨਤੀ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵਿੰਗ ਦੀ ਸਲਾਹਕਾਰ ਕੌਂਸਲ, ਜ਼ੋਨਲ ਪ੍ਰਧਾਨਾਂ ਅਤੇ ਜ਼ਿਲਾ ਪ੍ਰਧਾਨਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਇਸ ਮੌਕੇ ਚਰਨਜੀਤ ਸਿੰਘ ਅਟਵਾਲ ਨੂੰ ਮੁੱਖ ਸਰਪ੍ਰਸਤ, ਬੀਬੀ ਸਤਵੰਤ ਕੌਰ ਸਿੱਧੂ ਤੇ ਸੁਖਦੇਵ ਸਿੰਘ ਲਿੱਬੜਾ ਨੂੰ ਸਰਪ੍ਰਸਤ ਚੁਣਿਆ ਗਿਆ। ਸੀਨੀਅਰ ਮੀਤ ਪ੍ਰਧਾਨ ਸੋਹਣ ਸਿੰਘ ਠੰਡਲ, ਜਸਟਿਸ ਨਿਰਮਲ ਸਿੰਘ, ਸੰਤ ਬਲਵੀਰ ਸਿੰਘ ਘੁੰਨਸ, ਬੀਬੀ ਪਰਮਜੀਤ ਕੌਰ ਗੁਲਸ਼ਨ, ਬੀਬੀ ਮਹਿੰਦਰ ਕੌਰ ਜੋਸ਼, ਪਵਨ ਕੁਮਾਰ ਟੀਨੂ, ਵਿਜੇ ਦਾਨਵ, ਲਾਭ ਸਿੰਘ ਦੇਵੀਨਗਰ, ਮਨਜੀਤ ਸਿੰਘ ਮੀਆਂਵਿੰਡ ਅਤੇ ਰਾਜ ਕੁਮਾਰ ਅਤਿਕਾਏ ਨੂੰ ਚੁਣਿਆ ਗਿਆ।
ਮੀਤ ਪ੍ਰਧਾਨ ਦਰਸ਼ਨ ਸਿੰਘ ਸ਼ਿਵਾਲਿਕ, ਮਲਕੀਅਤ ਸਿੰਘ ਏ. ਆਰ., ਅਜੈਪਾਲ ਸਿੰਘ ਮੀਰਾਂਕੋਟ, ਡਾ. ਦਲਬੀਰ ਸਿੰਘ ਵੇਰਕਾ, ਕੇਵਲ ਸਿੰਘ ਬਾਦਲ, ਦਰਬਾਰਾ ਸਿੰਘ ਗੁਰੂ, ਸੁਖਇਵੰਦਰ ਸਿੰਘ ਝਬਾਲ, ਚੌਧਰੀ ਯਸ਼ਪਾਲ ਲੁਧਿਆਣਾ, ਸੁਭਾਸ਼ ਸੋਂਧੀ, ਭਜਨ ਲਾਲ ਚੋਪੜਾ, ਸੰਤ ਹਾਕਮ ਸਿੰਘ ਸੰਗਰੂਰ, ਨਾਜਰ ਸਿੰਘ ਫਰੀਦਕੋਟ ਅਤੇ ਬਲਜਿੰਦਰ ਸਿੰਘ ਠੇਕੇਦਾਰ ਨੂੰ ਚੁਣਿਆ ਗਿਆ, ਜਦਕਿ ਜਨਰਲ ਸਕੱਤਰ ਦੇਸ ਰਾਜ ਧੁੱਗਾ, ਜੋਗਿੰਦਰ ਸਿੰਘ ਜਿੰਦੂ, ਬੀਬੀ ਵਨਿੰਦਰ ਕੌਰ ਲੂੰਬਾ, ਡਾ. ਸੁਖਵਿੰਦਰ ਸੁੱਖੀ, ਇੰਦਰ ਇਕਬਾਲ ਸਿੰਘ ਅਟਵਾਲ, ਬਲਦੇਵ ਸਿੰਘ ਖਹਿਰਾ, ਡਾ. ਹਰਜਿੰਦਰ ਸਿੰਘ ਮਖੂ, ਸੂਬਾ ਸਿੰਘ ਬਾਦਲ ਅਤੇ ਬੀਬੀ ਸਤਵੀਰ ਕੌਰ ਮਨਹੇੜਾ ਨੂੰ ਚੁਣਿਆ ਗਿਆ। ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਮਲੋਟ ਨੂੰ, ਜਥੇਬੰਦਕ ਸਕੱਤਰ ਪ੍ਰਕਾਸ਼ ਸਿੰਘ ਭੱਟੀ ਅਤੇ ਈਸ਼ਰ ਸਿੰਘ ਮੇਹਰਬਾਨ ਨੂੰ ਚੁਣਿਆ ਗਿਆ। ਸੰਯੁਕਤ ਸਕੱਤਰ ਦਰਸ਼ਨ ਲਾਲ ਜੇਠੂਮਜਾਰਾ, ਦੀਪਕ ਕੁਮਾਰ ਕਾਲਾ ਬੱਕਰਾ, ਅਜੀਤ ਸਿੰਘ ਸ਼ਾਂਤ, ਗੁਲਜ਼ਾਰ ਸਿੰਘ ਦਿੜਬਾ, ਕਬੀਰ ਦਾਸ, ਅਮਿਤ ਰਤਨ, ਡਾ. ਨਿਸ਼ਾਨ ਸਿੰਘ, ਸੇਠ ਸਤਪਾਲ ਮੱਲ, ਐਡਵੋਕੇਟ ਪਰਮਜੀਤ ਸਿੰਘ, ਸਤਪਾਲ ਸਿੰਘ ਝੋਰੜਾਂ, ਭਜਨ ਸਿੰਘ ਮਾਹਲ ਅਤੇ ਜਗਚਾਨਣ ਸਿੰਘ ਨੂੰ ਚੁਣਿਆ ਗਿਆ।
ਮੀਡੀਆ ਇੰਚਾਰਜ ਅਤੇ ਬੁਲਾਰਾ ਅਮਰਜੀਤ ਸਿੰਘ ਸਿੱਧੂ ਅਤੇ ਹਰਚੰਦ ਸਿੰਘ ਬੜੂੰਦੀ ਬੁਲਾਰਾ ਨੂੰ ਬਣਾਇਆ ਗਿਆ। ਅਨੁਸ਼ਾਸਕੀ ਕਮੇਟੀ ਦੇ ਚਰਨਜੀਤ ਸਿੰਘ ਅਟਵਾਲ ਚੇਅਰਮੈਨ, ਬੀਬੀ ਸਤਵੰਤ ਕੌਰ ਸੰਧੂ, ਜਸਟਿਸ ਨਿਰਮਲ ਸਿੰਘ ਅਤੇ ਸੰਤ ਬਲਵੀਰ ਸਿੰਘ ਘੁੰਨਸ ਨੂੰ ਮੈਂਬਰ ਬਣਾਇਆ ਗਿਆ ਹੈ। ਲੀਗਲ ਸੈੱਲ ਦੇ ਮੈਂਬਰ ਜਸਟਿਸ ਨਿਰਮਲ ਸਿੰਘ ਚੇਅਰਮੈਨ, ਐੱਸ. ਆਰ. ਕਲੇਰ, ਐਡਵੋਕੇਟ ਪਰਮਜੀਤ ਸਿੰਘ, ਗੁਰਿੰਦਰਪਾਲ ਸਿੰਘ ਰਣੀਕੇ ਐਡਵੋਕੇਟ, ਐਡਵੋਕੇਟ ਰਜਿੰਦਰ ਕੌਰ, ਐਡਵੋਕੇਟ ਗੁਰਬਚਨ ਸਿੰਘ, ਐਡਵੋਕੇਟ ਤਜਿੰਦਰ ਸਿੰਘ ਅੰਮ੍ਰਿਤਸਰ, ਐਡਵੋਕੇਟ ਅਮਨਬੀਰ ਸਿੰਘ ਸਿਆਲੀ, ਐਡਵੋਕੇਟ ਗੁਰਪ੍ਰੀਤ ਸਿੰਘ ਅਤੇ ਐਡਵੋਕੇਟ ਰਮਨਦੀਪ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ।
ਸਿਹਤ ਵਿਭਾਗ ਦੀ ਟੀਮ ਨੇ 7 ਖਾਣ ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਭਰੇ
NEXT STORY