ਚੰਡੀਗੜ੍ਹ (ਜ.ਬ.) : ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੇ ਸਾਰੇ ਆਗੂਆਂ ਤੇ ਵਰਕਰਾਂ ਨੂੰ ਆਖਿਆ ਹੈ ਕਿ ਉਹ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜੱਥੇਬੰਦੀਆਂ ਵਲੋਂ 23 ਦਸੰਬਰ ਨੂੰ ਕਿਸਾਨ ਦਿਵਸ ਵਜੋਂ ਮਨਾਉਣ ਦੇ ਸੱਦੇ ਦੀ ਡਟਵੀਂ ਹਮਾਇਤ ਕਰਨ ਅਤੇ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਇਕ ਰੋਜ਼ਾ ਭੁੱਖ-ਹੜਤਾਲ ਕਰਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : 'ਕਿਸਾਨੀ ਘੋਲ' ਦੌਰਾਨ ਤਿਆਰ ਹੋਈ ਅਗਲੀ ਰਣਨੀਤੀ, ਕੇਂਦਰ ਨਾਲ ਮੀਟਿੰਗ ਸਬੰਧੀ ਫ਼ੈਸਲਾ ਅੱਜ
ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਸ ਬਾਬਤ ਫ਼ੈਸਲਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲਿਆ ਗਿਆ ਹੈ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ 'ਸਿੰਗਲਾ' ਵੱਲੋਂ ਕਿਸਾਨਾਂ ਦੇ ਹੱਕ 'ਚ ਭੁੱਖ-ਹੜਤਾਲ 'ਤੇ ਬੈਠਣ ਦਾ ਐਲਾਨ
ਉਨ੍ਹਾਂ ਨੇ ਪਾਰਟੀ ਦੇ ਸਾਰੇ ਵਰਕਰਾਂ ਨੂੰ ਆਖਿਆ ਕਿ ਉਹ ਸਮੂਹਿਕ ਤੌਰ ’ਤੇ ਇਕ ਰੋਜ਼ਾ ਭੁੱਖ-ਹੜਤਾਲ ਕਰਨ ਤਾਂ ਜੋ ਇਹ ਸੰਦੇਸ਼ ਜਾਵੇ ਕਿ ਸਾਰੇ ਪੰਜਾਬੀ ਇਨ੍ਹਾਂ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਹਨ, ਜੋ ਜੇਕਰ ਰੱਦ ਨਾ ਕੀਤੇ ਗਏ ਤਾਂ ਸਾਡੀਆਂ ਭਵਿੱਖ 'ਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਤਬਾਹ ਕਰ ਦੇਣਗੇ।
ਇਹ ਵੀ ਪੜ੍ਹੋ : ਡਾਕਘਰ 'ਚ ਆਨਲਾਈਨ ਪੇਪਰ ਜਮ੍ਹਾਂ ਕਰਵਾਉਣ ਪੁੱਜੇ ਵਿਦਿਆਰਥੀ, ਮੁਲਾਜ਼ਮਾਂ ਨੇ ਫੜ੍ਹਨ ਤੋਂ ਕੀਤਾ ਇਨਕਾਰ
ਚੰਦੂਮਾਜਰਾ ਨੇ ਪੰਜਾਬੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਭੁੱਖ-ਹੜਤਾਲ ਦੇ ਸੱਦੇ ਦੀ ਦਿਲੋਂ ਹਮਾਇਤ ਕਰਨ।
ਨੋਟ : ਕਿਸਾਨ ਅੰਦੋਲਨ ਦੀ ਹਮਾਇਤ 'ਚ ਅਕਾਲੀ ਦਲ ਵੱਲੋਂ ਭੁੱਖ-ਹੜਤਾਲ ਕਰਨ ਬਾਰੇ ਦਿਓ ਰਾਏ
ਸੰਘਰਸ਼ ਨੂੰ ਤੇਜ਼ ਹੁੰਦਿਆਂ ਵੇਖ ਦਿਲਜੀਤ ਦੋਸਾਂਝ ਨੇ ਸਾਂਝੀਆਂ ਕੀਤੀਆਂ ਪੋਸਟਾਂ, ਵਧਾਇਆ ਕਿਸਾਨਾਂ ਦਾ ਹੌਂਸਲਾ
NEXT STORY