ਚੰਡੀਗੜ੍ਹ : ਰਿਸ਼ਵਤ ਮਾਮਲੇ 'ਚ ਸੀ. ਬੀ. ਆਈ. ਵਲੋਂ ਗ੍ਰਿਫ਼ਤਾਰ ਕੀਤੇ ਗਏ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਦੇ ਮਾਮਲੇ 'ਚ ਅਕਾਲੀ ਦਲ ਵਲੋਂ ਪੰਜਾਬ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਗਿਆ ਹੈ। ਇਸ ਬਾਰੇ ਟਵੀਟ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲਿਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਟਵੀਟ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਉਸ ਆਲੋਚਨਾ ਨੂੰ ਦੂਰ ਕਰਨ ਲਈ ਇਕ ਬੇਸ਼ਰਮੀ ਵਾਲੀ ਕੋਸ਼ਿਸ਼ ਹੈ, ਜਿਸ ਦਾ ਸਾਹਮਣਾ ਉਹ ਅਤੇ ਉਨ੍ਹਾਂ ਦੇ ਮੰਤਰੀ ਅਤੇ ਵਿਧਾਇਕ ਆਪਣੀ ਸਰਕਾਰ ਦੇ ਭ੍ਰਿਸ਼ਟਾਚਾਰ 'ਤੇ ਚੁੱਪ ਰਹਿਣ ਅਤੇ ਸ਼ਮੂਲੀਅਤ ਹੋਣ ਕਰਕੇ ਕਰ ਰਹੇ ਹਨ।
ਇਹ ਵੀ ਪੜ੍ਹੋ : ਅੱਜ ਰਹੇਗੀ ਸਰਕਾਰੀ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਸੁਖਬੀਰ ਬਾਦਲ ਨੇ ਲਿਖਿਆ ਕਿ ਮਾਨ ਸਾਬ੍ਹ , ਡੀ. ਆਈ. ਜੀ. ਭੁੱਲਰ ਦੀ ਮੁਅੱਤਲੀ All India Services (Discipline and Appeals) Rules ਦੇ ਨਿਯਮ 3(2) ਦੇ ਅਧੀਨ ਹੋਈ ਹੈ, ਇਹ ਨਿਯਮ “48 ਘੰਟਿਆਂ ਤੋਂ ਵੱਧ ਸਮੇਂ ਲਈ ਸਰਕਾਰੀ ਹਿਰਾਸਤ ਵਿੱਚ ਨਜ਼ਰਬੰਦ ਕੀਤੇ ਗਏ ਕਿਸੇ ਵੀ ਅਧਿਕਾਰੀ” ਨੂੰ ਮੁਅੱਤਲ ਕਰਨ ਦਾ ਹੁਕਮ ਦਿੰਦਾ ਹੈ। ਅਜਿਹੇ ਮਾਮਲਿਆਂ ਵਿੱਚ ਨਾ ਤਾਂ ਤੁਹਾਡੀ ਅਤੇ ਨਾ ਹੀ ਤੁਹਾਡੀ ਸਰਕਾਰ ਦੀ ਕੋਈ ਭੂਮਿਕਾ ਹੈ, ਨਾ ਇਸ ਤੋਂ ਇਲਾਵਾ ਤੁਹਾਡੇ ਕੋਲ ਕੋਈ ਬਦਲ ਸੀ। ਡੀ. ਆਈ. ਜੀ. ਭੁੱਲਰ ਦਾ ਮੁਅੱਤਲੀ ਹੁਕਮ ਇਸ ਤੱਥ ਨੂੰ ਸਪੱਸ਼ਟ ਤੌਰ ‘ਤੇ ਦੱਸਦਾ ਹੈ (ਮੁਅੱਤਲੀ ਦੇ ਆਦੇਸ਼ ਨੀਚੇ ਵੇਖੋ)। ਤੁਹਾਡਾ “ਨਕਲੀ ਇਮਾਨਦਾਰੀ” ਦਾ ਮਖੌਟਾ ਉਤਰ ਗਿਆ ਹੈ, ਕਿਉਂਕਿ ਤੁਹਾਡੇ ਗ੍ਰਹਿ ਵਿਭਾਗ ਵਿੱਚ ਭ੍ਰਿਸ਼ਟਾਚਾਰ ਤੁਹਾਡੇ ਨੱਕ ਹੇਠ ਹੋ ਰਿਹਾ ਸੀ।
ਇਹ ਵੀ ਪੜ੍ਹੋ : ਤਿਉਹਾਰ ਵਾਲੇ ਦਿਨ ਪੰਜਾਬ 'ਚ ਗੋਲੀਆਂ ਦੀ ਤਾੜ-ਤਾੜ! ਪਟਾਕੇ ਵੇਚਦੇ ਨੌਜਵਾਨ 'ਤੇ...
ਅਸੀਂ ਮੰਗ ਕਰਦੇ ਹਾਂ ਕਿ ਸੀ. ਬੀ. ਆਈ. ਪੂਰੀ ਜਾਂਚ ਕਰੇ ਅਤੇ ਇਹ ਦੱਸੇ ਕਿ ਇਹ ਪੈਸਾ ਅਸਲ ਵਿੱਚ ਕਿਸ ਲਈ ਇਕੱਠਾ ਕੀਤਾ ਗਿਆ ਸੀ ਅਤੇ ਇਹ ਕਿਸਨੂੰ ਦੇਣਾ ਸੀ। ਮੈਂ ਉਹੀ ਦੁਹਰਾਉਂਦਾ ਹਾਂ ਜੋ ਹਰ ਪੰਜਾਬੀ ਕਹਿ ਰਿਹਾ ਹੈ ਕਿ ਜੇਕਰ ਪੂਰੀ ਜਾਂਚ ਕੀਤੀ ਜਾਂਦੀ ਹੈ, ਤਾਂ ਰਸਤਾ ਤੁਹਾਡੇ ਕੱਟੜ ਈਮਾਨਦਾਰ ਬੌਸ ਤੱਕ ਪਹੁੰਚੇਗਾ। ਦੱਸਣਯੋਗ ਹੈ ਕਿ ਮੁੱਖ ਮੰਤਰੀ ਮਾਨ ਨੇ ਟਵੀਟ ਕੀਤਾ ਸੀ ਕਿ ਰਿਸ਼ਵਤਖੋਰੀ ਮਾਮਲੇ 'ਚ ਡੀ. ਆਈ. ਜੀ. ਰੋਪੜ ਹਰਚਰਨ ਸਿੰਘ ਭੁੱਲਰ ਨੂੰ ਮੇਰੇ ਵਲੋਂ ਪੁਲਸ ਮਹਿਕਮੇ ਤੋਂ ਸਸਪੈਂਡ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਭ੍ਰਿਸ਼ਟਾਚਾਰ ਦੇ ਮਾਮਲੇ 'ਚ ਨਾਮਜ਼ਦ ਕੋਈ ਵੀ ਵਿਅਕਤੀ ਭਾਵੇਂ ਕਿਸੇ ਵੀ ਅਹੁਦੇ 'ਤੇ ਹੋਵੇ, ਉਸ ਦਾ ਬਿਲਕੁਲ ਸਾਥ ਨਹੀਂ ਦਿੱਤਾ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ 'ਚ ਪਟਾਕਾ ਮਾਰਕੀਟ ’ਚ ਰਿਹਾ ਮੰਦੀ ਦਾ ਦੌਰ! ਬਚਿਆ ਭਾਰੀ ਸਟਾਕ, ਨਾਰਾਜ਼ ਦਿਸੇ ਵਪਾਰੀ
NEXT STORY