ਮੰਡੀ ਲੱਖੇਵਾਲੀ (ਸੁਖਪਾਲ) - ਕਾਂਗਰਸ ਪਾਰਟੀ ਨੇ ਵਿਧਾਨ ਸਭਾ ਚੋਣਾਂ ਸਮੇਂ ਸੂਬੇ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਵਾਅਦਿਆਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਇਕ-ਇਕ ਕਰ ਕੇ ਪੂਰਾ ਕਰ ਰਹੀ ਹੈ ਤੇ ਸੂਬੇ ਨੂੰ ਤਰੱਕੀ ਅਤੇ ਖੁਸ਼ਹਾਲੀ ਵੱਲ ਅੱਗੇ ਤੋਰਿਆ ਜਾ ਰਿਹਾ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਸਪੀਕਰ ਪੰਜਾਬ ਤੇ ਹਲਕਾ ਮਲੋਟ ਦੇ ਵਿਧਾਇਕ ਅਜਾਇਬ ਸਿੰਘ ਭੱਟੀ ਨੇ ਬੀਤੀ ਸ਼ਾਮ ਪਿੰਡ ਭਾਗਸਰ ਵਿਖੇ ਇਸ ਖੇਤਰ ਦੇ 8 ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਤੇ ਸਮੱਸਿਆਵਾਂ ਸੁਣਨ ਤੋਂ ਬਾਅਦ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਬੇਰੁਜ਼ਗਾਰੀ ਦੀ ਹੈ। ਇਸ ਦਾ ਹੱਲ ਕਰਨ ਲਈ ਪਹਿਲ ਕਦਮੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਮਹੀਨੇ ਹੀ ਮੋਹਾਲੀ ਵਿਖੇ ਵੱਡਾ ਰੁਜ਼ਗਾਰ ਮੇਲਾ ਲਾਇਆ ਜਾ ਰਿਹਾ ਹੈ, ਜਿਸ ਦੌਰਾਨ 50 ਹਜ਼ਾਰ ਬੇਰੁਜ਼ਗਾਰਾਂ ਨੂੰ ਨੌਕਰੀ ਦਿੱਤੀ ਜਾਵੇਗੀ। ਕਿਸਾਨਾਂ ਦੇ ਕਰਜ਼ਿਆਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲੀ ਕਿਸ਼ਤ ਵਜੋਂ ਪੰਜ ਏਕੜ ਜ਼ਮੀਨ ਵਾਲੇ ਕਿਸਾਨਾਂ ਦੇ ਦੋ ਲੱਖ ਰੁਪਏ ਮੁਆਫ਼ ਕਰ ਦਿੱਤੇ ਗਏ ਹਨ, ਜਦਕਿ ਅਗਲੇ ਪੰਜ ਸਾਲਾਂ ਤੱਕ ਸਾਰਾ ਕਰਜ਼ਾ ਮੁਆਫ਼ ਕਰ ਦਿੱਤਾ ਜਾਵੇਗਾ। ਬੁਢਾਪਾ ਪੈਨਸ਼ਨਾਂ 2000 ਤੱਕ ਕਰਨ ਦਾ ਪ੍ਰੋਗਰਾਮ ਹੈ ਤੇ ਪਹਿਲੀ ਕਿਸ਼ਤ ਵਿਚ 500 ਤੋਂ ਵਧਾ ਕੇ 750 ਰੁਪਏ ਕਰ ਦਿੱਤੀ ਗਈ ਹੈ। ਬੁਢਾਪਾ ਪੈਨਸ਼ਨਾਂ ਦੇ ਨਵੇਂ ਫਾਰਮ ਭਰੇ ਜਾ ਰਹੇ ਹਨ। ਸ਼ਗਨ ਸਕੀਮ ਦੀ ਰਕਮ 15 ਹਜ਼ਾਰ ਤੋਂ ਵਧਾ ਕੇ 21 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ, ਜਦਕਿ ਅਗਲੇ ਸਾਲਾਂ ਵਿਚ 51 ਹਜ਼ਾਰ ਰੁਪਏ ਕਰਨ ਦਾ ਪ੍ਰੋਗਰਾਮ ਹੈ।
ਡਿਪਟੀ ਸਪੀਕਰ ਨੇ ਕਿਹਾ ਕਿ ਸਰਕਾਰ ਨੂੰ ਬੜੇ ਔਖੇ ਦੌਰ ਵਿਚੋਂ ਲੰਘਣਾ ਪੈ ਰਿਹਾ ਹੈ ਕਿਉਂਕਿ ਪਿਛਲੇ 10 ਸਾਲਾਂ ਵਿਚ ਅਕਾਲੀਆਂ ਨੇ ਸਰਕਾਰ ਨੂੰ ਦੀਵਾਲੀਆ ਬਣਾ ਕੇ ਰੱਖ ਦਿੱਤਾ ਤੇ ਸਾਰਾ ਖਜ਼ਾਨਾ ਖਾਲੀ ਕਰ ਕੇ ਤੁਰ ਗਏ। ਹਰ ਮਹੀਨੇ ਦਾ 2400 ਕਰੋੜ ਰੁਪਏ ਵਿਆਜ ਹੀ ਦੇਣਾ ਪੈਂਦਾ ਹੈ ਪਰ ਹੁਣ ਹੋਲੀ-ਹੋਲੀ ਗੱਡੀ ਨੂੰ ਲੀਹ 'ਤੇ ਲਿਆ ਰਹੇ ਹਾਂ।
ਹਾਜ਼ਰੀਨ : ਇਸ ਮੌਕੇ ਬਲਾਕ ਪ੍ਰਧਾਨ ਮੱਖਣ ਸਿੰਘ ਨੰਦਗੜ੍ਹ, ਸੂਬਾ ਸਕੱਤਰ ਜਸਕਰਨ ਸਿੰਘ ਲੱਖੇਵਾਲੀ, ਬੱਬਲਜੀਤ ਸਿੰਘ ਭਾਗਸਰ, ਸ਼ਿਵਰਾਜ ਸਿੰਘ ਬਰਾੜ, ਪਰਮਜੀਤ ਸਿੰਘ, ਦੀਪ ਬਰਾੜ, ਪਰਮਿੰਦਰ ਸਿੰਘ ਬਿੱਟੂ, ਗੁਰਮੀਤ ਸਿੰਘ, ਸੋਹਣ ਸਿੰਘ ਖਾਲਸਾ, ਮਿੱਠੂ ਸਿੰਘ, ਗੁਰਲਾਲ ਸਿੰਘ , ਜਸਵੰਤ ਸਿੰਘ ਬਰਾੜ, ਹਰਚਰਨ ਸਿੰਘ ਬਰਾੜ, ਬਲਜਿੰਦਰ ਸਿੰਘ ਬਰਾੜ, ਕਾਕਾ ਬਰਾੜ ਲੱਖੇਵਾਲੀ, ਇਕਬਾਲ ਸਿੰਘ, ਹਰਜਿੰਦਰ ਸਿੰਘ, ਗੁਰਦੀਪ ਸਿੰਘ, ਛੋਟੂ ਸਿੰਘ, ਚਰਨਜੀਤ ਸਿੰਘ ਬਾਂਮ, ਅਮਨ ਭੱਟੀ, ਤਰਸੇਮ ਮਹਾਬੱਧਰ, ਸਤਨਾਮ ਸਿੰਘ ਬੱਲਮਗੜ੍ਹ, ਟੇਕ ਸਿੰਘ ਨੰਬਰਦਾਰ, ਬਲਦੇਵ ਸਿੰਘ ਭੰਗਚੜੀ ਆਦਿ ਆਗੂ ਮੌਜੂਦ ਸਨ।
ਨਹਿਰੀ ਪਾਣੀ ਦਾ ਮਾਮਲਾ ਆਇਆ ਸਾਹਮਣੇ : ਡਿਪਟੀ ਸਪੀਕਰ ਵੱਲੋਂ ਜਿਨ੍ਹਾਂ ਪਿੰਡਾਂ ਦੇ ਪਤਵੰਤਿਆਂ ਨੂੰ ਭਾਗਸਰ ਵਿਖੇ ਬੁਲਾਇਆ ਗਿਆ ਸੀ, ਉਨ੍ਹਾਂ ਪਿੰਡਾਂ ਵਿਚ ਭੰਗਚੜੀ, ਮਹਾਬੱਧਰ, ਬੱਲਮਗੜ੍ਹ, ਮੌੜ, ਲੱਖੇਵਾਲੀ, ਮਦਰੱਸਾ ਤੇ ਕੌੜਿਆਂਵਾਲੀ ਆਦਿ ਸ਼ਾਮਲ ਸੀ। ਕਿਸਾਨਾਂ ਵੱਲੋਂ ਨਹਿਰੀ ਪਾਣੀ ਦੀ ਘਾਟ ਦਾ ਮੁੱਦਾ ਉਠਾਇਆ ਗਿਆ, ਜਿਸ ਬਾਰੇ ਭੱਟੀ ਨੇ ਕਿਹਾ ਕਿ ਉਹ ਬਹੁਤ ਫਿਰਕਮੰਦ ਹਨ। ਸਾਰੇ ਪਿੰਡਾਂ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਪੂਰਾ ਮਿਲਣਾ ਚਾਹੀਦਾ ਹੈ ਤੇ ਉਹ ਵਕੀਲ ਬਣ ਕੇ ਕਿਸਾਨਾਂ ਦੇ ਨਾਲ ਖੜ੍ਹਨਗੇ।
ਡੇਰਾ ਪ੍ਰੇਮੀਆਂ ਵੱਲੋਂ ਪਿਛਲੇ ਸੰਘਰਸ਼ਾਂ ਦੀ ਵੀਡੀਓ ਵਾਇਰਲ ਕਰਨ 'ਤੇ ਪੁਲਸ ਹੋਈ ਚੌਕਸ
NEXT STORY