ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਤੋਂ ਕਈ ਨੇਤਾ ਖ਼ਫਾ ਹੋ ਕੇ ਜਾਂ ਤਾਂ ਭਾਜਪਾ ’ਚ ਜਾਂ ਫਿਰ ਉਨ੍ਹਾਂ ਨੇ ਆਪਣੀਆਂ ਪਾਰਟੀਆਂ ਬਣਾ ਲਈਆਂ ਹਨ। ਹੁਣ ਤਾਜ਼ੇ ਸਿਆਸੀ ਸਮੀਕਰਨ ’ਤੇ ਜੇਕਰ ਝਾਤੀ ਮਾਰੀ ਜਾਵੇ ਤਾਂ ਪਿਛਲੇ ਦਿਨੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐੱਨ. ਡੀ. ਏ. ਦੀ ਮੀਟਿੰਗ ’ਚ ਸਵ. ਪ੍ਰਕਾਸ਼ ਸਿੰਘ ਬਾਦਲ ਦਾ ਸੁਖਦੇਵ ਸਿੰਘ ਢੀਂਡਸਾ ਨੂੰ ਸਿਆਸੀ ਵਾਰਿਸ ਆਖ ਕੇ ਇਕ ਤਰੀਕੇ ਨਾਲ ਅਕਾਲੀ ਹਲਕਿਆਂ ’ਚ ਹਲਚਲ ਪੈਦਾ ਕਰ ਦਿੱਤੀ ਹੈ। ਇਸ ਨੂੰ ਲੈ ਕੇ ਹੁਣ ਅਕਾਲੀ ਆਪਣੇ ਆਪ ਨੂੰ ਸਵ. ਬਾਦਲ ਦਾ ਵਾਰਿਸ ਸਾਬਿਤ ਕਰਨ ਲਈ ਬਿਆਨਬਾਜ਼ੀ ’ਤੇ ਵੀ ਉੱਤਰ ਆਏ ਹਨ, ਜਦੋਂ ਕਿ ਭਰੋਸੇਯੋਗ ਸੂਤਰਾਂ ਨੇ ਵੱਡਾ ਇਸ਼ਾਰਾ ਕੀਤਾ ਹੈ ਕਿ ਹੁਣ ਜਲਦ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਪੰਜਾਬ ’ਚ ਸੁਖਬੀਰ ਤੋਂ ਖ਼ਫਾ ਅਕਾਲੀ ਆਗੂਆਂ ਨੂੰ ਇਕ ਪਲੇਟਫਾਰਮ ’ਤੇ ਲਿਆ ਕੇ ਦਿੱਲੀ ਦਰਬਾਰ ਨਾਲ ਉਨ੍ਹਾਂ ਦੀ ਮੀਟਿੰਗ ਅਤੇ ਪੈਂਡਿੰਗ ਪਈਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਪ੍ਰਤੀ ਵੱਡਾ ਕਾਰਜ ਕਰਵਾਉਣ ’ਚ ਬਾਜ਼ੀ ਮਾਰ ਸਕਦੇ ਹਨ।
ਇਹ ਵੀ ਪੜ੍ਹੋ : ਗੁਰਬਾਣੀ ਪ੍ਰਸਾਰਣ ਲਈ ਨਵਾਂ ਚੈਨਲ ਲਾਂਚ ਕਰਨ ਉਪਰੰਤ ਐਡਵੋਕੇਟ ਧਾਮੀ ਦਾ ਵੱਡਾ ਬਿਆਨ
ਸੂਤਰਾਂ ਨੇ ਦੱਸਿਆ ਕਿ ਲੰਘੇ ਕੱਲ ਚੰਡੀਗੜ੍ਹ ’ਚ ਹੋਈ ਮੀਟਿੰਗ ਵਿਚ ਜੋ ਵੱਡੇ ਆਗੂਆਂ ਨੇ ਏਕਾ ਦਿਖਾਇਆ ਹੈ ਅਤੇ ਢੀਂਡਸਾ ਨਾਲ ਖੜ੍ਹੇ ਦਿਖਾਈ ਦਿੱਤੇ ਹਨ, ਉਨ੍ਹਾਂ ਵਿਚ ਬਾਬਾ ਬੇਦੀ ਜੀ, ਰਵਿੰਦਰ ਸਿੰਘ, ਭਾਈ ਦਾਦੂਵਾਲ, ਸਾਬਕਾ ਰਾਜਦੂਤ ਕੇ. ਸੀ. ਸਿੰਘ ਆਦਿ ਆਗੂਆਂ ਦੇ ਸ਼ਾਮਲ ਹੋਣਾ ਇਹ ਸੰਕੇਤ ਦੇ ਰਿਹਾ ਹੈ ਕਿ ਹੋਰ ਆਗੂ ਬੀਬੀ ਜਗੀਰ ਕੌਰ ਅਤੇ ਕਈ ਨੇਤਾ ਜਲਦ ਚੰਡੀਗੜ੍ਹ ’ਚ ਵੱਡੀ ਮੀਟਿੰਗ ਕਰ ਕੇ ਸਾਂਝੀ ਕੌਂਸਲ ਬਣਾ ਕੇ ਜੈਕਾਰੇ ਛੱਡ ਸਕਦੇ ਹਨ, ਜਿਸ ਲਈ ਜੋੜ-ਤੋੜ ਵੱਡੇ ਪੱਧਰ ’ਤੇ ਅੰਦਰਖਾਤੇ ਢੀਂਡਸਾ ਅਤੇ ਉਨ੍ਹਾਂ ਦੇ ਹਮਖਿਆਲੀਆਂ ਵਲੋਂ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਆਬਜ਼ਰਵੇਸ਼ਨ ਹੋਮ ਦੇ ਬੱਚਿਆਂ ਦੇ ਪੁਨਰਵਾਸ ਲਈ ਲਗਾਤਾਰ ਯਤਨਸ਼ੀਲ: ਡਾ. ਬਲਜੀਤ ਕੌਰ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧਾਰਮਿਕ ਸਥਾਨ 'ਤੇ ਮੱਥਾ ਟੇਕ ਪਰਤ ਰਹੇ ਨੌਜਵਾਨਾਂ ਨਾਲ ਵਾਪਰੀ ਅਣਹੋਣੀ, 2 ਘਰਾਂ 'ਚ ਵਿਛ ਗਏ ਸੱਥਰ
NEXT STORY