ਸੁਲਤਾਨਪੁਰ ਲੋਧੀ (ਧੀਰ)-ਪਹਾੜੀ ਅਤੇ ਮੈਦਾਨੀ ਖੇਤਰ ਵਿਚ ਪੈ ਰਹੀ ਬਾਰਿਸ਼ ਨੇ ਇਕ ਵਾਰ ਫਿਰ ਤੋਂ ਦੋਆਬਾ ਖੇਤਰ ਦੇ ਪ੍ਰਮੁੱਖ ਹਲਕਾ ਸੁਲਤਾਨਪੁਰ ਲੋਧੀ ਦੇ ਤਹਿਤ ਮੰਡ ਖੇਤਰ ਦੇ ਪਿੰਡ ਵਾਸੀਆਂ ਦੀ ਨੀਂਦ ਉਡਾ ਦਿੱਤੀ ਹੈ। ਦਰਿਆ ਬਿਆਸ ਵਿਚ ਪਾਣੀ ਦੇ ਲਗਾਤਾਰ ਵਧ ਰਹੇ ਪੱਧਰ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਚਿੰਤਾ ਸਤਾਉਣ ਲੱਗ ਪਈ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪਹਾੜੀ ਖੇਤਰ ਵਿਚ ਬੱਦਲ ਫਟਣ ਅਤੇ ਭਰਵੀਂ ਬਾਰਿਸ਼ ਕਾਰਨ ਡੈਮਾਂ ਵਿਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ, ਜਿਸ ਨੂੰ ਸਮੇਂ-ਸਮੇਂ ’ਤੇ ਰਿਲੀਜ਼ ਕਰਨਾ ਪੈਂਦਾ ਹੈ, ਅਜਿਹੀ ਹਾਲਤ ਵਿਚ ਇਹ ਪਾਣੀ ਫਿਰ ਦਰਿਆ ਬਿਆਸ ਦਾ ਪੱਧਰ ਵਧਾਉਂਦਾ ਹੈ ਅਤੇ ਇਸ ਹਲਕੇ ਰਾਹੀਂ ਹੋ ਕੇ ਇਹ ਹਰੀਕੇ ਪੱਤਣ ਜਾ ਕੇ ਮਿਲਦਾ ਹੈ। ਹਰੀਕੇ ਪੱਤਣ ਤੋਂ ਜੇ ਸਰਕਾਰ ਮੰਗ ਅਨੁਸਾਰ ਪਾਣੀ ਦੀ ਸਟੋਰਜ ਰੱਖ ਕੇ ਹੌਲੀ-ਹੌਲੀ ਰਿਲੀਜ਼ ਕਰਨ ਦੇ ਹੁਕਮ ਦੇਵੇ ਤਾਂ ਇਹ ਪਿੰਡ ਫਿਰ ਹੜ੍ਹ ਦੀ ਮਾਰ ਤੋਂ ਬਚ ਸਕਦੇ ਹਨ। ਵਰਨਾ ਹਰ ਵਾਰ ਇਹ ਬਰਸਾਤੀ ਪਾਣੀ ਇਨ੍ਹਾਂ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ ਅਤੇ ਕਿਸਾਨਾਂ ਵੱਲੋਂ ਲਗਾਈ ਝੋਨੇ ਦੀ ਫ਼ਸਲ ਦਾ ਬਹੁਤ ਭਾਰੀ ਨੁਕਸਾਨ ਹੁੰਦਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਮੰਡਰਾ ਰਿਹੈ ਵੱਡਾ ਖ਼ਤਰਾ! ਕਦੇ ਵੀ ਹੋ ਸਕਦੀ ਹੈ ਭਾਰੀ ਤਬਾਹੀ, ਹੈਲਪਲਾਈਨ ਨੰਬਰ ਜਾਰੀ
ਕਿਸਾਨਾਂ ਵੱਲੋਂ ਹੜ੍ਹਾਂ ਦੇ ਪਾਣੀ ਨੂੰ ਰੋਕਣ ਲਈ ਅਰਜ਼ੀ ਬੰਨ ਵੀ ਬਣਾਏ ਜਾਂਦੇ ਹਨ ਪਰ ਉਹ ਫਿਰ ਜ਼ਿਆਦਾ ਪਾਣੀ ਦੀ ਮਾਰ ਨਾ ਝੱਲਦੇ ਹੋਏ ਟੁੱਟ ਜਾਂਦੇ ਹਨ ਅਤੇ ਪਾਣੀ ਫ਼ਸਲਾਂ ਤੋਂ ਇਲਾਵਾ ਪਿੰਡਾਂ ਵਿਚ ਵੀ ਦਾਖ਼ਲ ਹੋ ਕੇ ਘਰ ਮਕਾਨ, ਪਸ਼ੂਆਂ ਦੇ ਨਾਲ-ਨਾਲ ਮਨੁੱਖੀ ਜਾਨਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ।
ਦੇਸ਼ ਦੀ ਆਜ਼ਾਦੀ ਦੇ 78 ਸਾਲ ਬੀਤਣ ਦੇ ਬਾਵਜੂਦ ਦੇਸ਼ ਦੇ ਅੰਨਦਾਤਾ ਕਿਸਾਨ ਦੀ ਕਿਸੇ ਵੀ ਸਰਕਾਰ ਨੇ ਹਰ ਸਾਲ ਹੜ੍ਹ ਦੀ ਮਾਰ ਹੇਠਾਂ ਤੋਂ ਬਚਾਉਣ ਲਈ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ। ਨਤੀਜੇ ਵਜੋਂ ਇਨ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਕਿਸਾਨ ਕਰਜ਼ੇ ਦੇ ਬੋਝ ਹੇਠਾਂ ਦੱਬ ਕੇ ਆਰਥਿਕ ਹਾਲਤ ਪੱਖੋਂ ਕਮਜ਼ੋਰ ਹੋ ਗਏ ਹਨ, ਜਿਨ੍ਹਾਂ ਨੂੰ ਹੜ੍ਹ ਸਮੇਂ ਨੁਕਸਾਨ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਪੂਰਾ ਮੁਆਵਜ਼ਾ ਨਹੀਂ ਮਿਲਦਾ, ਜਿਸ ਕਾਰਨ ਕਿਸਾਨ ਆਗੂਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ, ਬੱਸ ਤੇ ਕਾਰ ਵਿਚਾਲੇ ਭਿਆਨਕ ਟੱਕਰ, 6 ਲੋਕਾਂ ਦੀ ਮੌਤ
ਆਰਜੀ ਬੰਨ੍ਹ ਵੀ ਟੁੱਟਣ ਕਿਨਾਰੇ, ਧੁੱਸੀ ਬੰਨ੍ਹ ਨੂੰ ਵੀ ਖ਼ਤਰਾ : ਪਰਮਜੀਤ ਬਾਊਪੁਰ
ਇਸ ਸਬੰਧੀ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਮੁੱਖ ਆਗੂ ਪਰਮਜੀਤ ਸਿੰਘ ਬਾਊਪੁਰ ਦਾ ਕਹਿਣਾ ਹੈ ਕਿ ਹਰ ਸਾਲ ਸਰਕਾਰ ਐਲਾਨ ਤਾਂ ਬਹੁਤ ਕਰਦੀ ਹੈ ਪਰ ਇਹ ਖੋਖਲੇ ਸਾਬਤ ਹੁੰਦੇ ਹਨ। ਹਾਲੇ ਕਿਸਾਨ 2023 ਦੇ ਆਏ ਜ਼ਬਰਦਸਤ ਹੜ੍ਹ ਦੀ ਮਾਰ ਤੋਂ ਉਭਰ ਨਹੀਂ ਸਕੇ ਅਤੇ ਹੁਣ ਫਿਰ ਤੋਂ ਪੈ ਰਹੀ ਲਗਾਤਾਰ ਬਾਰਿਸ਼ ਨੇ ਸਾਡੇ ਦਿਨ ਦੀ ਨੀਂਦ ਉਡਾ ਦਿੱਤੀ ਹੈ। ਹਰ ਸਮੇਂ ਧਿਆਨ ਬਿਆਸ ਦਰਿਆ ਦੇ ਵੱਲ ਲੱਗਾ ਰਹਿੰਦਾ ਹੈ ਕਿ ਪਾਣੀ ਦਾ ਕਿੰਨਾ ਪੱਧਰ ਵਧਿਆ ਹੈ ਜਾਂ ਘਟਿਆ ਹੈ।
ਉਨ੍ਹਾਂ ਕਿਹਾ ਕਿ ਦਰਿਆ ਬਿਆਸ ਵਿਚ ਵਧੇ ਪਾਣੀ ਨੇ ਕਿਸਾਨਾਂ ਦੇ ਖੇਤਾਂ ਵਿਚ ਪੱਕੀ ਹੋਈ ਮੱਕੀ ਦੀ ਫ਼ਸਲ ਨੂੰ ਤਾਂ ਕਈ ਥਾਵਾਂ ’ਤੇ ਭਾਰੀ ਨੁਕਸਾਨ ਪਹੁੰਚਾਇਆ ਹੈ ਤਾਂ ਡਰ ਬਣਿਆ ਹੋਇਆ ਹੈ ਕਿ ਝੋਨੇ ਦੀ ਫ਼ਸਲ ਦਾ ਨੁਕਸਾਨ ਨਾ ਹੋ ਜਾਵੇ। ਸਰਕਾਰ ਨੂੰ ਹੁਣ ਤੋਂ ਹੀ ਹਨ, ਦੇ ਸੰਭਾਵੀ ਖ਼ਤਰੇ ਨੂੰ ਵੇਖਦੇ ਹੋਏ ਹਰੀਕੇ ਹੈੱਡ ਵਰਕਸ ਤੋਂ ਥੋੜ੍ਹੀ-ਥੋੜ੍ਹੀ ਮਾਤਰਾ ਵਿਚ ਪਾਣੀ ਰਿਲੀਜ਼ ਕੀਤਾ ਜਾਵੇ। ਆਰਜੀ ਬੰਨ੍ਹ ਵੀ ਟੁੱਟਣ ਕਿਨਾਰੇ ਪੁੱਜ ਚੁੱਕਾ ਹੈ ਅਤੇ ਧੁੱਸੀ ਬੰਨ੍ਹ ਨੂੰ ਖ਼ਤਰਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਜ਼ਿਲ੍ਹਿਆਂ ਲਈ ਅਗਲੇ 3 ਘੰਟੇ ਭਾਰੀ! ਵੱਜਣ ਲੱਗੀ ਫੋਨਾਂ ਦੀ ਘੰਟੀ, ਜਾਰੀ ਹੋਇਆ Alert
ਇਸ ਮੌਕੇ ਕਿਸਾਨ ਤਰਲੋਚਨ ਸਿੰਘ ਦੋਦਾ ਵਜ਼ੀਰ, ਕੁਲਦੀਪ ਸਿੰਘ, ਜਸਵਿੰਦਰ ਸਿੰਘ ਬਾਊਪੁਰ ਨੇ ਕਿਹਾ ਕਿ ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਹੜ੍ਹ ਦਾ ਸੰਭਾਵੀ ਖ਼ਤਰਾ ਲਗਾਤਾਰ ਬਣ ਰਿਹਾ ਹੈ। ਪ੍ਰਸ਼ਾਸਨ ਸਿਰਫ਼ ਬੰਦ ਕਮਰੇ ਵਿਚ ਬੈਠ ਕੇ ਹੁਕਮ ਜਾਰੀ ਕਰ ਦਿੰਦਾ ਹੈ ਪਰ ਹਕੀਕਤ ਜਾਨਣ ਦੀ ਕੋਸ਼ਿਸ਼ ਨਹੀਂ ਕਰਦਾ। ਜਦੋਂ ਪਾਣੀ ਸਿਰ ਤੋਂ ਲੰਘ ਕੇ ਸਭ ਕੁਝ ਤਬਾਹ ਕਰ ਦਿੰਦਾ ਹੈ ਤਦ ਪ੍ਰਸ਼ਾਸਨ ਦੀ ਵੀ ਨੀਂਦ ਖੁੱਲ੍ਹਦੀ ਹੈ ਅਤੇ ਫਿਰ ਪਿੰਡਾਂ ਦੇ ਚੱਕਰ ਲਗਾ ਕੇ ਖ਼ਾਨਾਪੂਰਤੀ ਕਰਕੇ ਬੰਦ ਕਮਰੇ ਵਿਚ ਬੈਠ ਕੇ ਰਿਪੋਰਟ ਜਾਰੀ ਕਰ ਦਿੰਦੇ ਹਨ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਹੜ੍ਹਾਂ ਸਬੰਧੀ ਢੁੱਕਵੇਂ ਪ੍ਰਬੰਧ ਕਰਕੇ ਆਉਣ ਵਾਲੀ ਇਸ ਮੁਸੀਬਤ ਨੂੰ ਟਾਲਿਆ ਜਾਵੇ।
ਇਹ ਵੀ ਪੜ੍ਹੋ: ਪੰਜਾਬ 'ਚ ਲਾਲ ਲਕੀਰ ਵਾਲੇ ਵਸਨੀਕਾਂ ਲਈ ਅਹਿਮ ਖ਼ਬਰ, ਸਰਕਾਰ ਨੇ ਕਰ 'ਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਸਟ੍ਰੇਲੀਆ ਦਾ ਵਰਕ ਵੀਜ਼ਾ ਦਿਵਾਉਣ ਦੇ ਨਾਂ ’ਤੇ 5.90 ਲੱਖ ਰੁਪਏ ਠੱਗੇ
NEXT STORY