ਬੁਢਲਾਡਾ(ਬਾਂਸਲ)- ਸਥਾਨਕ ਸਿਟੀ ਪੁਲਸ ਵੱਲੋਂ ਪਿੰਡ ਬੁਢਲਾਡਾ ਦੀ ਹਦੂਦ ਅੰਦਰ ਇੱਕ ਮਕਾਨ 'ਚੋਂ ਵੱਡੀ ਤਾਦਾਦ 'ਚ ਨਾਜਾਇਜ਼ ਠੇਕਾ ਸ਼ਰਾਬ ਦੇਸੀ ਹਰਿਆਣਾ ਬਰਾਮਦ ਕਰਨ ਦਾ ਸਮਾਚਾਰ ਮਿਲਿਆ ਹੈ। ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਗੁਪਤ ਸੂਚਨਾ ਦੇ ਆਧਾਰ 'ਤੇ ਪਰਮਜੀਤ ਸਿੰਘ ਪੁੱਤਰ ਭਗਵਾਨ ਦਾਸ ਵਾਸੀ ਪਿੰਡ ਬੁਢਲਾਡਾ ਵਿਖੇ ਛਾਪੇਮਾਰੀ ਕੀਤੀ ਤਾਂ ਉਸਦੇ ਘਰੋਂ 36 ਬੋਤਲਾਂ ਠੇਕਾ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ, ਜਦੋਂਕਿ ਪਰਮਜੀਤ ਸਿੰਘ ਮੌਕੇ 'ਤੇ ਫਰਾਰ ਹੋ ਗਿਆ। ਪੁਲਸ ਨੇ ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸ਼ਰਾਬ ਠੇਕੇਦਾਰ ਦੇ ਬੁਲਾਰੇ ਆਸ਼ੂ ਸਿੰਗਲਾ ਤੇ ਵਿਕਾਸ ਕੁਮਾਰ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਾਫੀ ਫੈਲਿਆ ਹੋਇਆ ਹੈ। ਪ੍ਰੰਤੂ ਪੁਲਸ ਵੱਲੋਂ ਆਏ ਦਿਨ ਨਾਜਾਇਜ਼ ਸ਼ਰਾਬ ਮਾਫੀਆ ਨੂੰ ਕਾਬੂ ਕੀਤਾ ਜਾ ਰਿਹਾ ਹੈ।
ਸਫ਼ਾਈ ਸੇਵਕਾਂ ਨੂੰ ਪੱਕਾ ਨਾ ਕਰਨ 'ਤੇ ਕੌਂਸਲ ਅਧਿਕਾਰੀ ਤਲਬ
NEXT STORY