ਜਲੰਧਰ(ਮਹੇਸ਼)¸ ਥਾਣਾ ਨੰ. 1 ਦੀ ਪੁਲਸ ਨੇ ਦਾਣਾ ਮੰਡੀ ਦੇ ਨਾਲ ਲੱਗਦੇ ਖੇਤਰ ਸਾਵਣ ਨਗਰ ਵਿਚ ਸਥਿਤ ਸ਼ਰਾਬ ਦੇ ਠੇਕੇ ਨੇੜੇ ਪੈਂਦੇ ਇਕ ਅਹਾਤੇ ਵਿਚ ਵੱਖ-ਵੱਖ ਮਾਰਕੇ ਦੀਆਂ ਡੰਪ ਕੀਤੀਆਂ 203 ਪੇਟੀਆਂ ਸ਼ਰਾਬ ਬਰਾਮਦ ਕੀਤੀਆਂ ਹਨ। ਜਿਸ ਨੂੰ ਆਈ. ਪੀ. ਐੱਸ. ਅਧਿਕਾਰੀ ਅਸ਼ਵਨੀ ਗੁਟਿਆਲ ਦੇ ਆਦੇਸ਼ਾਂ 'ਤੇ ਉਥੇ ਸੀਲ ਕਰ ਦਿੱਤਾ ਗਿਆ ਹੈ। ਥਾਣਾ ਨੰ. 1 ਦੇ ਐੱਸ. ਐੱਚ. ਓ. ਦਾ ਕਾਰਜਭਾਰ ਦੇਖ ਰਹੀ ਕਰਨਾਟਕ ਤੋਂ ਆਈ ਉਕਤ ਆਈ. ਪੀ. ਸੀ. ਅਧਿਕਾਰੀ ਨੇ ਦਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸ਼ਰਾਬ ਦੇ ਠੇਕੇ ਦੇ ਨਾਲ ਇਕ ਅਹਾਤੇ ਵਿਚ ਅਨ-ਲੀਗਲੀ ਭਾਰੀ ਮਾਤਰਾ ਵਿਚ ਸ਼ਰਾਬ ਡੰਪ ਕੀਤੀ ਹੋਈ ਹੈ, ਜਿਸ 'ਤੇ ਉਨ੍ਹਾਂ ਨੇ ਏ. ਐੱਸ. ਆਈ. ਜਗਦੀਸ਼ ਚੰਦਰ ਨੂੰ ਮੌਕੇ 'ਤੇ ਭੇਜਿਆ। ਪੁਲਸ ਪਾਰਟੀ ਨੇ ਗੈਸ ਕਟਰ ਨਾਲ ਅਹਾਤੇ ਦਾ ਸ਼ਟਰ ਤੋੜ ਕੇ ਦੇਖਿਆ ਕਿ ਅੰਦਰ ਭਾਰੀ ਮਾਤਰਾ ਵਿਚ ਸ਼ਰਾਬ ਦੀ ਖੇਪ ਪਈ ਹੋਈ ਸੀ। ਅਹਾਤੇ ਦੇ ਮਾਲਕ ਨਵਲ ਕੁਮਾਰ ਨੇ ਕਿਹਾ ਕਿ ਇਹ ਸ਼ਰਾਬ ਠੇਕੇਦਾਰਾਂ ਨੇ ਇਥੇ ਰੱਖੀ ਹੋਈ ਹੈ ਜਿਸ 'ਤੇ ਪੁਲਸ ਨੇ ਕਿਹਾ ਕਿ ਅਹਾਤੇ ਵਿਚ ਇੰਨੀ ਸ਼ਰਾਬ ਨਹੀਂ ਰੱਖੀ ਜਾ ਸਕਦੀ। ਇਸ ਦੀ ਸੂਚਨਾ ਐਕਸਾਈਜ਼ ਵਿਭਾਗ ਨੂੰ ਦਿੱਤੀ ਤਾਂ ਮੌਕੇ 'ਤੇ ਆਏ ਇੰਸਪੈਕਟਰ ਗੌਤਮ ਨੇ ਵੀ ਇਸ ਸ਼ਰਾਬ ਨੂੰ ਲੀਗਲੀ ਦੱਸਿਆ ਪਰ ਇਸ 'ਤੇ ਵੀ ਪੁਲਸ ਦਾ ਕਹਿਣਾ ਸੀ ਕਿ 203 ਪੇਟੀਆਂ ਸ਼ਰਾਬ ਨੂੰ ਅਹਾਤੇ ਵਿਚ ਡੰਪ ਨਹੀਂ ਕੀਤਾ ਜਾ ਸਕਦਾ। ਇਹ ਗੈਰ ਕਾਨੂੰਨੀ ਹੈ। ਇਸ ਤੋਂ ਬਾਅਦ ਈ. ਟੀ. ਓ. ਨਰੇਸ਼ ਕੁਮਾਰ ਨੇ ਵੀ ਉਥੇ ਆ ਕੇ ਕਿਹਾ ਕਿ ਸ਼ਰਾਬ ਲੀਗਲੀ ਹੈ ਅਤੇ ਠੇਕੇਦਾਰਾਂ ਵਲੋਂ ਹੀ Àਥੇ ਰੱਖੀ ਗਈ ਹੈ, ਜਿਸ ਦਾ ਟੈਕਸ ਦੀ ਵਿਭਾਗ ਨੂੰ ਅਦਾ ਕੀਤਾ ਗਿਆ ਹੈ। ਆਈ. ਪੀ. ਐੱਸ. ਅਧਿਕਾਰੀ ਅਸ਼ਵਨੀ ਗੁਟਿਆਲ ਨੇ ਕਿਹਾ ਕਿ ਲਿਖਤ ਰੂਪ ਨਾਲ ਉਨ੍ਹਾਂ ਨੂੰ ਐਕਸਾਈਜ਼ ਵਿਭਾਗ ਵਲੋਂ ਜਾਰੀ ਕੀਤਾ ਗਿਆ ਪੱਤਰ ਦਿਖਾ ਦਿਓ, ਸ਼ਰਾਬ ਛੱਡ ਦਿੱਤੀ ਜਾਵੇਗੀ। ਉਨ੍ਹਾਂ ਨੇ ਤਦ ਤਕ ਸ਼ਰਾਬ ਨੂੰ ਉਥੇ ਹੀ ਸੀਲ ਕਰਵਾ ਦਿੱਤਾ। ਈ. ਟੀ. ਓ. ਨੇ ਪੁਲਸ ਨੂੰ ਕਿਹਾ ਹੈ ਕਿ ਉਹ ਲਿਖਤੀ ਰੂਪ ਨਾਲ ਉਨ੍ਹਾਂ ਤੋਂ ਜਵਾਬ ਮੰਗੇ, ਜਿਸ 'ਤੇ ਆਈ. ਪੀ. ਐੱਸ. ਅਧਿਕਾਰੀ ਨੇ ਮੌਕੇ 'ਤੇ ਹੀ ਐਕਸਾਈਜ਼ ਵਿਭਾਗ ਤੋਂ ਇਸ ਬਾਰੇ ਜਵਾਬ ਮੰਗ ਲਿਆ। ਉਨ੍ਹਾਂ ਕਿਹਾ ਕਿ ਜੇ ਸ਼ਰਾਬ ਲੀਗਲੀ ਹੋਵੇਗੀ ਤਾਂ ਛੱਡ ਦਿੱਤੀ ਜਾਵੇਗੀ ਨਹੀਂ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੇਪਰ ਲੀਕ ਮਾਮਲੇ 'ਚ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
NEXT STORY