ਚੰਡੀਗੜ੍ਹ : ਪੰਜਾਬ ਸਰਕਾਰ ਸੂਬੇ 'ਚ ਸਿਰਫ 4 ਘੰਟੇ ਹੀ ਸ਼ਰਾਬ ਦੀ ਵਿਕਰੀ 'ਤੇ ਮੰਥਨ ਕਰ ਰਹੀ ਹੈ। ਉਂਝ ਤਾਂ ਇਸ 'ਤੇ ਆਖਰੀ ਫੈਸਲਾ ਕੈਬਨਿਟ ਦੀ ਹੋਣ ਵਾਲੀ ਮੀਟਿੰਗ 'ਚ ਹੋਵੇਗਾ ਪਰ ਦੱਸਿਆ ਜਾ ਰਿਹਾ ਹੈ ਕਿ ਸਵੇਰੇ 9 ਵਜੇ ਤੋਂ ਦੁਪਿਹਰ 1 ਵਜੇ ਤੱਕ ਹੀ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਹਾਲਾਂਕਿ ਹੋਰ ਖਾਣ ਵਾਲੀਆਂ ਵਸਤੂਆਂ ਨੂੰ ਸ਼ਾਮ 6 ਵਜੇ ਤੱਕ ਮੁਹੱਈਆ ਕਰਵਾਇਆ ਜਾਵੇਗਾ। ਇਸ ਮਾਮਲੇ 'ਚ ਹੋਮ ਡਲਿਵਰੀ 'ਤੇ ਮੋਹਰ ਲੱਗ ਸਕਦੀ ਹੈ।
ਸ਼ਰਾਬ 'ਤੇ 60 ਤੋਂ 75 ਫੀਸਦੀ 'ਕੋਰੋਨਾ ਟੈਕਸ' ਲਗਾਉਣ ਦੀ ਮੰਗ
ਮੋਹਾਲੀ (ਨਿਆਮੀਆਂ) : ਪੰਜਾਬ ਸਰਕਾਰ ਨੂੰ ਠੇਕੇ ਖੋਲ੍ਹ ਕੇ ਸ਼ਰਾਬ ਦੀ ਵਿਕਰੀ ਉਪਰ 60 ਜਾਂ 75 ਫੀਸਦੀ ਕੋਰੋਨਾ ਟੈਕਸ ਲਗਾਉਣਾ ਚਾਹੀਦਾ ਹੈ ਤਾਂ ਜੋ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਖਰਚ ਕੀਤੀ ਜਾਣ ਵਾਲੀ ਰਕਮ ਇਕੱਤਰ ਹੋ ਸਕੇ। ਇਸ ਸਬੰਧੀ ਆਲ ਇੰਡੀਆ ਖੱਤਰੀ ਸਭਾ ਦੇ ਪ੍ਰਧਾਨ ਨਰੇਸ਼ ਕੁਮਾਰ ਸਹਿਗਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਸ਼ਰਾਬ ਦੇ ਠੇਕੇ ਖੋਲ੍ਹਣਾ ਚਾਹੁੰਦੀ ਹੈ, ਇਸ ਲਈ ਸ਼ਰਾਬ ਦੀ ਵਿਕਰੀ 'ਤੇ 60 ਜਾਂ 75 ਫੀਸਦੀ ਕੋਰੋਨਾ ਟੈਕਸ ਲਗਾਇਆ ਜਾਵੇ, ਜਿਸ ਨਾਲ ਵੱਡੇ ਪੱਧਰ 'ਤੇ ਸਰਕਾਰ ਨੂੰ ਸਰਕਾਰੀ ਖਜ਼ਾਨੇ 'ਚ ਆਮਦਨ ਹੋਵੇਗੀ, ਜੋ ਇਹ ਰਕਮ ਲੋਕਾਂ ਦੀ ਸਿਹਤ ਤੇ ਸੁਰੱਖਿਆ ਦੀ ਭਲਾਈ ਲਈ ਵਰਤੀ ਜਾ ਸਕੇਗੀ। ਇਸੇ ਤਰ੍ਹਾਂ ਹੋਰ ਵਸਤਾਂ ਤੇ ਸਰਕਾਰ ਕੋਰੋਨਾ ਟੈਕਸ ਲਗਾਵੇ ਤਾਂ ਜੋ ਇਸ ਮੁਸੀਬਤ ਦੀ ਘੜੀ 'ਚ ਸਰਕਾਰੀ ਖਜਾਨੇ 'ਚ ਆਮਦਨ ਦੇ ਜ਼ਰੀਏ ਬਣ ਸਕਣ ਤੇ ਲੋਕਾਂ ਦੀ ਭਲਾਈ ਲਈ ਰਕਮ ਵਰਤੀ ਜਾ ਸਕੇ।
ਮਾਨਸਾ 'ਚ ਦੋ ਹੋਰ 'ਕੋਰੋਨਾ' ਦੇ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ, ਗਿਣਤੀ 19 ਤੱਕ ਪੁੱਜੀ
NEXT STORY