ਫ਼ਿਰੋਜ਼ਪੁਰ (ਕੁਮਾਰ) : ਥਾਣਾ ਸਦਰ ਜ਼ੀਰਾ ਦੀ ਪੁਲਸ ਨੇ ਮੇਨ ਚੌਕ ਜ਼ੀਰਾ ਵਿਚ ਨਾਕਾਬੰਦੀ ਕਰਕੇ 2 ਵਿਅਕਤੀਆਂ ਨੂੰ 105 ਪੇਟੀਆਂ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਗੁਰਚਰਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਕ ਗੱਡੀ ਬਲੈਰੋ ਪਿਕਅਪ ਨੰਬਰ ਪੀ.ਬੀ. 32 ਐੱਚ-9115 ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ 'ਚੋਂ 105 ਪੇਟੀਆਂ ਸ਼ਰਾਬ ਦੀਆਂ ਬਰਾਮਦ ਹੋਈਆਂ।
ਉਨ੍ਹਾਂ ਦੱਸਿਆ ਕਿ ਪੁਲਸ ਨੇ ਅਸ਼ੋਕ ਕੁਮਾਰ ਉਰਫ ਬੱਬਾ ਅਤੇ ਦਰਸਸ਼ਨ ਸਿੰਘ ਨੂੰ ਗ੍ਰਿਫਤਾਰ ਕਰਕੇ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਉਕਤ ਗੱਡੀ ਨੂੰ ਵੀ ਕਬਜ਼ੇ 'ਚ ਲੈ ਲਿਆ ਹੈ।
62 ਸਾਲ ਦੀ ਬਜ਼ੁਰਗ ਮਾਂ ਨੇ 'ਵਾਰਿਸ' ਨੂੰ ਦਿੱਤਾ ਜਨਮ
NEXT STORY