ਪਟਿਆਲਾ (ਬਲਜਿੰਦਰ/ਬਿਕਰਮਜੀਤ):ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਵਲੋਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜ਼ਿਲੇ 'ਚ ਚਲ ਰਹੇ ਨਕਲੀ ਸ਼ਰਾਬ ਫੈਕਟਰੀ ਅਤੇ ਕੁਝ ਹੋਰ ਮਾਮਲਿਆ ਨੂੰ ਲੈ ਕੇ ਐੱਸ.ਐੱਸ.ਪੀ. ਪਟਿਆਲਾ ਨੂੰ ਮਿਲੇ ਅਤੇ ਨਕਲੀ ਸ਼ਰਾਬ ਦੀ ਫੈਕਟਰੀ ਦੀ ਗੰਭੀਰਤਾ ਨਾਲ ਜਾਂਚ ਕਰਕੇ ਇਸ ਦੀ ਸਰਪ੍ਰਸਤੀ ਕਰਨ ਵਾਲੇ ਆਗੂ ਦਾ ਨਾਮ ਜਨਤਕ ਕਰਨ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਟੁੱਟੀ ਪਾਸ਼ ਤੇ ਦਾਸ ਦੀ ਜੋੜੀ, ਪੰਜ ਦਹਾਕੇ ਪ੍ਰਕਾਸ਼ ਸਿੰਘ ਬਾਦਲ ਦੇ ਸਾਰਥੀ ਰਹੇ ਗੁਰਦਾਸ ਬਾਦਲ
ਉਨ੍ਹਾਂ ਦੇ ਨਾਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਤੇਜਿੰਦਰ ਮਹਿਤਾ ਵੀ ਸਨ।ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਪਹਿਲਾਂ ਨਾਜਾਇਜ਼ ਮਾਈਨਿੰਗ ਅਤੇ ਸ਼ਰਾਬ ਦੀ ਤਸਕਰੀ ਦੇ ਮਾਮਲੇ ਸਾਹਮਣੇ ਆਏ ਸਨ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।ਇਥੋਂ ਤੱਕ ਰਾਜਪੁਰਾ 'ਚ ਹੁੱਕਾ ਪਾਰਟੀ ਜਿਸ ਦੇ ਕਾਰਨ ਪਟਿਆਲਾ ਜ਼ਿਲੇ 'ਚ ਕੋਰੋਨਾ ਵਾਇਰਸ ਨੇ ਕਹਿਰ ਵਰਾਇਆ ਦੀ ਜਾਂਚ ਨੂੰ ਵੀ ਗੰਭੀਰਤਾ ਨਾਲ ਨਹੀਂ ਲਿਆ ਗਿਆ।ਚੀਮਾ ਨੇ ਮੰਗ ਕੀਤੀ ਕਿ ਪਸਿਆਣਾ ਪਿੰਡ 'ਚ ਹੋਏ ਦਲਿਤ ਸਰਪੰਚ ਦੇ ਕਤਲ, ਸਮਾਣਾ 'ਚ ਹੋਏ ਦੋਹਰੇ ਕਤਲ, ਪਾਤੜਾਂ 'ਚ ਹੋਏ ਕਤਲ ਅਤੇ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਵਲੋਂ ਏਕਾਂਤਵਾਸ ਨੂੰ ਤੋੜਣਾ 'ਤੇ ਕੋਈ ਕਾਰਵਾਈ ਨਾ ਕਰਨ ਨੂੰ ਲੈਣਾ ਮੰਦਭਾਗਾ ਹੈ।ਹਰਪਾਲ ਚੀਮਾ ਨੇ ਕਿਹਾ ਕਿ ਇਕ ਪਾਸੇ ਸ਼ਰਾਬ ਤੋਂ ਰੈਵੇਨਿਊ ਇਕੱਠਾ ਕਰਨ ਨੂੰ ਲੈ ਕੇ ਹੰਗਾਮਾ ਚੱਲ ਰਿਹਾ ਹੈ ਅਤੇ ਦੂਜੇ ਪਾਸੇ ਕਾਂਗਰਸੀ ਆਗੂ ਸ਼ਰੇਆਮ ਸਰਪ੍ਰਸਤੀ ਦੇ ਕੇ ਨਾਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਚਲਾ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾ ਰਹੇ ਹਨ।
ਇਹ ਵੀ ਪੜ੍ਹੋ: ਪਿਤਾ ਦੀ ਮੌਤ 'ਤੇ ਭਾਵੁਕ ਹੋਏ ਮਨਪ੍ਰੀਤ ਬਾਦਲ, ਲੋਕਾਂ ਨੂੰ ਕੀਤੀ ਇਹ ਅਪੀਲ
ਹੋਮ ਗਾਰਡਜ਼, ਸਿਵਲ ਡਿਫੈਂਸ ਤੇ ਵਾਲੰਟੀਅਰ ਕੋਰੋਨਾ ਯੋਧਿਆਂ ਦੇ ਤੌਰ 'ਤੇ ਸਨਮਾਨਿਤ
NEXT STORY