ਤਰਨਤਾਰਨ (ਰਮਨ ਚਾਵਲਾ) : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਵਾਂ ਦੇ ਨਿਵਾਸੀ ਇਕ ਸ਼ਾਦੀਸ਼ੁਦਾ ਨੌਜਵਾਨ ਦੀ ਕਥਿਤ ਤੌਰ 'ਤੇ ਨਸ਼ੇ ਦਾ ਟੀਕਾ ਲਗਾਉਣ ਉਪਰੰਤ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹੋਈ ਮੌਤ ਸਬੰਧੀ ਪਰਿਵਾਰ ਨੇ ਪੁਲਸ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਇਲਾਕੇ 'ਚ ਚਿੱਟਾ ਸ਼ਰੇਆਮ ਵਿਕਣ ਦੇ ਦੋਸ਼ ਲਗਾਉਂਦੇ ਹੋਏ ਐੱਸ. ਐੱਸ. ਪੀ. ਪਾਸੋਂ ਜਿੰਮੇਵਾਰ ਪੁਲਸ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਸਿਮਰਜੀਤ ਕੌਰ ਪਤਨੀ ਸਵ. ਬਖਸ਼ੀਸ਼ ਸਿੰਘ ਵਾਸੀ ਪਿੰਡ ਵਾਂ ਨੇ ਦੱਸਿਆ ਕਿ ਉਸਦਾ ਬੇਟਾ ਗੁਰਨਿਸ਼ਾਨ ਸਿੰਘ (27) ਜੋ ਖੇਤੀਬਾੜੀ ਕਰ ਪੂਰੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ, ਪਿਛਲੇ ਸਮੇਂ ਦੌਰਾਨ ਨਸ਼ੇ 'ਚ ਪੈ ਗਿਆ। ਜਿਸ ਦਾ ਇਲਾਜ ਵੀ ਕਰਵਾਇਆ ਗਿਆ। ਉਹ ਬਾਬਾ ਬੁੱਢਾ ਜੀ ਨੂੰ ਸਮਰਪਿਤ ਲਗਾਏ ਗਏ ਲੰਗਰ 'ਚ ਸੇਵਾ ਕਰਨ ਚਲਾ ਗਿਆ ਜੋ ਬਾਅਦ 'ਚ ਘਰ ਵਾਪਸ ਨਹੀਂ ਪਰਤਿਆ। ਉਨ੍ਹਾਂ ਦੱਸਿਆ ਕਿ ਮੰਗਲਵਾਰ ਦੀ ਸਵੇਰ ਗੁਰਨਿਸ਼ਾਨ ਸਿੰਘ ਦੀ ਲਾਸ਼ ਨਜ਼ਦੀਕੀ ਪਿੰਡ ਬੂਹ ਪੱਤੀ ਥਾਣਾ ਕੱਚਾ ਪੱਕਾ ਅਧੀਨ ਆਉਂਦੇ ਖੇਤਾਂ 'ਚੋਂ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਿੰਡ 'ਚ ਸ਼ਰੇਆਮ ਚਿੱਟਾ ਵਿਕ ਰਿਹਾ ਹੈ, ਜਿਸ ਅਧੀਨ ਉਸ ਦੇ ਬੇਟੇ ਦੀ ਮੌਤ ਦਾ ਜ਼ਿੰਮੇਵਾਰ ਸਬੰਧਿਤ ਇਲਾਕੇ ਦਾ ਪੁਲਸ ਪ੍ਰਸ਼ਾਸਨ ਹੈ।
ਇਹ ਵੀ ਪੜ੍ਹੋ : ਸ਼ਹੀਦ ਕੁਲਦੀਪ ਸਿੰਘ ਦੇ ਪਰਿਵਾਰ ਨਾਲ ਸੋਮ ਪ੍ਰਕਾਸ਼ ਨੇ ਕੀਤਾ ਦੁੱਖ ਸਾਂਝਾ, ਕਿਹਾ- ਸ਼ਹਾਦਤ 'ਤੇ ਦੇਸ਼ ਨੂੰ ਮਾਣ
ਇਹ ਵੀ ਪੜ੍ਹੋ : ਕੋਵਿਡ-19 ਕਾਰਨ ਭਾਰਤੀ ਚੋਣ ਕਮਿਸ਼ਨ ਨੇ ਲਿਆ ਅਹਿਮ ਫ਼ੈਸਲਾ, ਘਟਾਈ ਸਟਾਰ ਪ੍ਰਚਾਰਕਾਂ ਦੀ ਗਿਣਤੀ
ਉਨ੍ਹਾਂ ਐੱਸ. ਐੱਸ. ਪੀ. ਤੋਂ ਮੰਗ ਕੀਤੀ ਕਿ ਪਿੰਡ ਦੀ ਗਲੀਆਂ 'ਚ ਛੋਟੇ-ਛੋਟੇ ਬੱਚੇ ਹੈਰੋਇਨ ਦਾ ਕਾਰੋਬਾਰ ਪੁਲਸ ਦੀ ਮਿਲੀਭੁਗਤ ਨਾਲ ਕਰ ਰਹੇ ਹਨ, ਜਿਸ ਨੂੰ ਸਮੇਂ 'ਤੇ ਰੋਕਣਾ ਬਹੁਤ ਜ਼ਰੂਰੀ ਹੋਵੇਗਾ ਨਹੀਂ ਤਾਂ ਉਨ੍ਹਾਂ ਵਾਂਗ ਕਈ ਹੋਰ ਘਰ ਤਬਾਹ ਹੋ ਜਾਣਗੇ। ਮ੍ਰਿਤਕ ਆਪਣੇ ਪਿੱਛੇ ਬਜ਼ੁੱਰਗ ਮਾਂ, ਪਤਨੀ ਅਤੇ ਦੋ ਛੋਟੇ ਬੱਚੇ ਛੱਡ ਗਿਆ ਹੈ। ਇਸ ਸਬੰਧੀ ਐੱਸ. ਪੀ. (ਡੀ) ਜਗਜੀਤ ਸਿੰਘ ਵਾਲੀਆ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਜਾਂਚ ਕਰਵਾਈ ਜਾਣ ਉਪਰੰਤ ਜੇ ਪਰਿਵਾਰ ਵਲੋਂ ਲਗਾਏ ਗਏ ਦੋਸ਼ ਸੱਚ ਪਾਏ ਗਏ ਤਾਂ ਬਣਦੀ ਕਾਰਵਾਈ ਕਰਨ 'ਚ ਦੇਰੀ ਨਹੀਂ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ੇ ਦੇ ਖ਼ਾਤਮੇ ਲਈ ਪੁਲਸ ਦਿਨ ਰਾਤ ਮਿਹਨਤ ਕਰ ਰਹੀ ਹੈ।
ਸ਼੍ਰੋਮਣੀ ਕਮੇਟੀ ਦਾ ਸੌ ਸਾਲਾ ਸਥਾਪਨਾ ਦਿਵਸ ਵਿਸ਼ਾਲ ਪੱਧਰ 'ਤੇ ਮਨਾਇਆ ਜਾਵੇਗਾ: ਭਾਈ ਲੌਂਗੋਵਾਲ
NEXT STORY